ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਲਗਭਗ ਇਕ ਦਹਾਕਾ ਪਹਿਲਾਂ, ਜਦੋਂ ਮੈਂ ਮੁੰਬਈ ਗਿਆ ਸੀ, ਉੱਥੇ ਇਕ ਸਮਾਗਮ ਵਿਚ ਇਕ ਅੱਧਖੜ ਉਮਰ ਦੇ ਵਿਅਕਤੀ ਨਾਲ ਮੇਰੀ ਮੁਲਾਕਾਤ ਹੋਈ ਸੀ, ਉਸ ਨੇ ਮੈਨੂੰ ਦੱਸਿਆ ਕਿ ਉਹ ਟੀ. ਬੀ.ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਮਹਾਨਗਰੀ ਮਾਹੌਲ ਵਿਚ ਰਹਿਣ ਦੇ ਬਾਵਜੂਦ ਬੀਮਾਰੀ ਕਾਰਨ ਉਸ ਦਾ ਭਾਰ ਕਾਫੀ ਘਟ ਗਿਆ ਸੀ।
ਟੀ.ਬੀ. ਇਸ ਨੇ ਉਸਨੂੰ ਇਸ ਹੱਦ ਤੱਕ ਖੋਖਲਾ ਕਰ ਦਿੱਤਾ ਸੀ ਕਿ ਉਹ ਮੁਸ਼ਕਿਲ ਨਾਲ ਚੱਲ-ਫਿਰ ਰਿਹਾ ਸੀ । ਉਸ ਦੇ ਗੁਆਂਢੀਆਂ ਨੇ ਬੀਮਾਰੀ ਨਾਲ ਜੁੜੀਆਂ ਮਿੱਥਾਂ ਕਾਰਨ ਉਸ ਦਾ ਬਾਈਕਾਟ ਕਰ ਦਿੱਤਾ ਸੀ। ਉਸ ਦੀ ਕਹਾਣੀ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਵਿਕਾਸ ਦੇ ਕੇਂਦਰ ਮੰਨੇ ਜਾਂਦੇ ਸ਼ਹਿਰੀ ਖੇਤਰ ਵੀ ਟੀ.ਬੀ. ਸੰਬੰਧੀ ਗਲਤ ਧਾਰਨਾਵਾਂ, ਸਮਾਜਿਕ ਪੱਖਪਾਤ ਅਤੇ ਅਢੁੱਕਵੀਂ ਸਿਹਤ ਸੰਭਾਲ ਸਹਾਇਤਾ ਨਾਲ ਜੂਝ ਰਹੇ ਸਨ।
ਇਹ ਸੋਚ ਕੇ ਮਨ ਕੰਬ ਗਿਆ ਸੀ ਕਿ ਜੇਕਰ ਮੁੰਬਈ ਵਰਗੇ ਰੁੱਝੇ ਹੋਏ ਸ਼ਹਿਰ ਵਿਚ ਅਜਿਹੇ ਚੁਣੌਤੀਪੂਰਨ ਹਾਲਾਤ ਮੌਜੂਦ ਹਨ ਤਾਂ ਦੇਸ਼ ਦੇ ਪੇਂਡੂ ਇਲਾਕਿਆਂ ਦੀ ਤਸਵੀਰ ਹੋਰ ਵੀ ਭਿਆਨਕ ਹੋਵੇਗੀ।
ਤਪਦਿਕ (ਟੀ.ਬੀ.) ਲੰਬੇ ਸਮੇਂ ਤੋਂ ਜਨਤਕ ਸਿਹਤ ਚਿੰਤਾ ਦਾ ਵਿਸ਼ਾ ਰਿਹਾ ਹੈ, ਭਾਰਤ ਨੇ ਇਤਿਹਾਸਕ ਤੌਰ ’ਤੇ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਇਸ ਦੀ ਮਾਰ ਝੱਲੀ ਹੈ। ਇਹ ਬੀਮਾਰੀ ਅਸਾਵੇਂ ਤੌਰ ’ਤੇ ਹਾਸ਼ੀਏ ’ਤੇ ਪਈ ਰਹਿਣ ਵਾਲੀ ਆਬਾਦੀ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ, ਜਿਸ ਨਾਲ ਸਮਾਜਿਕ-ਆਰਥਿਕ ਅਸਮਾਨਤਾਵਾਂ ਵਧਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਦੁਆਰਾ 2022 ਦੀ ਗਲੋਬਲ ਟੀ.ਬੀ. ਰਿਪੋਰਟ ਮੁਤਾਬਕ ਦੁਨੀਆ ਭਰ ’ਚ ਇਸ ਬੀਮਾਰੀ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ ’ਚ 28 ਫੀਸਦੀ ਭਾਰਤੀ ਹਨ। ਦੇਰੀ ਨਾਲ ਜਾਂਚ , ਅਧੂਰਾ ਇਲਾਜ ਅਤੇ ਇਸ ਨਾਲ ਸਬੰਧਤ ਗਲਤ ਧਾਰਨਾਵਾਂ, ਮਿੱਥਾਂ ਅਤੇ ਅਫਵਾਹਾਂ ਵਰਗੀਆਂ ਚੁਣੌਤੀਆਂ ਇਸ ਦੇ ਖਾਤਮੇ ਵਿਚ ਵੱਡੀ ਰੁਕਾਵਟ ਪਾਉਂਦੀਆਂ ਹਨ।
ਟੀ.ਬੀ. ਰੋਕਥਾਮ ਦੀ ਦਿਸ਼ਾ ’ਚ ਤਰੱਕੀ ਨੂੰ ਇਨ੍ਹਾਂ ਕਾਰਨਾਂ ਕਰ ਕੇ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। 2020 ਵਿਚ ਕੋਵਿਡ-19 ਮਹਾਮਾਰੀ ਨੇ ਸਿਹਤ ਸੇਵਾਵਾਂ ਅਤੇ ਸਰੋਤਾਂ ’ਤੇ ਦਬਾਅ ਪਾਇਆ, ਜਿਸ ਨਾਲ ਟੀ.ਬੀ. ਦੇ ਮਾਮਲਿਆਂ ਵਿਚ ਵਾਧਾ ਹੋਇਆ। ਕੇਸਾਂ ਦਾ ਪਤਾ ਲਗਾਉਣ ਅਤੇ ਇਲਾਜ ਦੀ ਨਿਰੰਤਰਤਾ ਵਿਚ ਵੱਡੀ ਰੁਕਾਵਟ ਦੇਖੀ ਗਈ। ਨਤੀਜੇ ਵਜੋਂ, ਇਸ ਦਿਸ਼ਾ ਵਿਚ ਨਿਰੰਤਰ ਅਤੇ ਨਿਸ਼ਾਨਾਬੱਧ ਯਤਨਾਂ ਦੀ ਲੋੜ ਮਹਿਸੂਸ ਕੀਤੀ ਗਈ।
ਚੁਣੌਤੀਆਂ ਦੇ ਬਾਵਜੂਦ, ਭਾਰਤ ਸਰਕਾਰ 2025 ਤੱਕ ਟੀ.ਬੀ. ਖਾਤਮੇ ਦੇ ਆਪਣੇ ਅਭਿਲਾਸ਼ੀ ਟੀਚੇ ਨੂੰ ਪ੍ਰਾਪਤ ਕਰਨ ਲਈ ਬਹੁਤ ਤਰੱਕੀ ਕਰ ਰਹੀ ਹੈ। ਸਾਲ 2023 ਵਿਚ ਰਿਕਾਰਡ 2.4 ਮਿਲੀਅਨ ਟੀ.ਬੀ. ਨਾਲ ਸਬੰਧਤ ਸੂਚਨਾਵਾਂ ਦਰਜ ਕੀਤੀਆਂ ਗਈਆਂ, ਜੋ ਕਿ ਕੋਰੋਨਾ ਕਾਲ ਤੋਂ ਪਹਿਲਾਂ ਦੇ ਪਛਾਣ ਦੇ ਪੱਧਰ ਤੋਂ 18 ਫੀਸਦੀ ਜ਼ਿਆਦਾ ਹਨ।
‘ਨੀ-ਕਸ਼ਯ ਮਿੱਤਰ’ ਵਰਗੇ ਪ੍ਰੋਗਰਾਮ, ਜੋ ਕਿ ਟੀ.ਬੀ. ਮਰੀਜ਼ਾਂ ਨੂੰ ਚੰਗੀ ਖੁਰਾਕ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੇ ਹਨ, ਇਸ ਬੀਮਾਰੀ ਦੇ ਇਲਾਜ ਅਤੇ ਇਸ ਨਾਲ ਸਬੰਧਤ ਨਕਾਰਾਤਮਕ ਸੋਚ ਨੂੰ ਦੂਰ ਕਰਨ ਵਿਚ ਸਹਾਈ ਸਿੱਧ ਹੋ ਰਹੇ ਹਨ।
ਇਸ ਦਿਸ਼ਾ ਵਿਚ, ਸਾਲ 2023 ਵਿਚ ਇਸ ਦੇ ਖਾਤਮੇ ਲਈ ਜਾਰੀ ਫੰਡਿੰਗ ਵਿਚ 3,800 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਹ ਯਤਨ ਟੀ.ਬੀ. ਨਾਲ ਨਜਿੱਠਣ ਲਈ ਮਜ਼ਬੂਤ ਭਾਈਚਾਰਕ ਸ਼ਮੂਲੀਅਤ ਰਣਨੀਤੀਆਂ ਵਿਕਸਿਤ ਕਰਨ ਲਈ ਭਾਰਤ ਸਰਕਾਰ ਦੇ ਦ੍ਰਿੜ੍ਹ ਇਰਾਦੇ ਨੂੰ ਰੇਖਾਂਕਿਤ ਕਰਦਾ ਹੈ, ਜੋ ਕਿ ਟੀ.ਬੀ . ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਲੱਖਾਂ ਨਾਗਰਿਕਾਂ ਦੀ ਸਿਹਤ ਨੂੰ ਸੁਧਾਰਨ ਲਈ ਕਾਰਗਰ ਸਾਬਤ ਹੋਣਗੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਟੀ.ਬੀ. ਦੇ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਸਵੱਛਤਾ ਅਤੇ ਸਫਾਈ ’ਤੇ ਧਿਆਨ ਕੇਂਦਰਿਤ ਕਰ ਕੇ, ਇਸ ਪਹਿਲਕਦਮੀ ਨੇ ਟੀ.ਬੀ. ਨੂੰ ਘਟਾਉਣ ਵਿਚ ਮਦਦ ਕੀਤੀ ਹੈ ਅਤੇ ਹੋਰ ਛੂਤ ਦੀਆਂ ਬੀਮਾਰੀਆਂ ਦੇ ਫੈਲਣ ਨੂੰ ਘੱਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਅੱਜ, ਜਦੋਂ ਮੈਂ ਉਸ ਆਦਮੀ ਦੀ ਕਹਾਣੀ ’ਤੇ ਵਿਚਾਰ ਕਰ ਰਿਹਾ ਹਾਂ ਤਾਂ ਇਹ ਪਿਛਲੇ 10 ਸਾਲਾਂ ਵਿਚ ਅਸੀਂ ਜੋ ਬਦਲਾਅ ਦੇਖਿਆ ਹੈ, ਉਸ ਦੇ ਬਿਲਕੁਲ ਉਲਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐੱਨ. ਡੀ. ਏ. ਸਰਕਾਰ ਨੇ ਸਿਹਤ ਅਤੇ ਭਲਾਈ ਤੰਦਰੁਸਤੀ ਨੂੰ ਲਗਾਤਾਰ ਤਰਜੀਹ ਦਿੱਤੀ ਹੈ।
ਨੈਸ਼ਨਲ ਟੀ.ਬੀ. ਖਾਤਮਾ ਪ੍ਰੋਗਰਾਮ (ਐੱਨ. ਟੀ. ਈ. ਪੀ.) ਅਤੇ ‘ਨੀ-ਕਸ਼ਯ ਮਿੱਤਰ’ ਵਰਗੀਆਂ ਪਹਿਲਕਦਮੀਆਂ ਨੇ ਪਹੁੰਚਯੋਗ ਨਿਵਾਰਣ ਸਾਧਨ, ਮੁਫ਼ਤ ਇਲਾਜ ਅਤੇ ਭਾਈਚਾਰਕ ਸਹਾਇਤਾ ਨੂੰ ਯਕੀਨੀ ਬਣਾਇਆ ਹੈ, ਜਿਸ ਨਾਲ ਟੀ.ਬੀ. ਮਰੀਜ਼ਾਂ ਨਾਲ ਜੁੜੇ ਨਤੀਜਿਆਂ ਵਿਚ ਕਾਫ਼ੀ ਸੁਧਾਰ ਹੋਇਆ ਹੈ। ਹੁਣ ਅਜਿਹੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ, ਜਿੱਥੇ ਟੀ.ਬੀ. ਦੇ ਖਾਤਮੇ ਦੀਆਂ ਕਹਾਣੀਆਂ ਹੁਣ ਬੇਦਖਲੀ ਦੀਆਂ ਕਹਾਣੀਆਂ ਨਹੀਂ ਹਨ, ਸਗੋਂ ਉਮੀਦ ਦੀਆਂ ਕਹਾਣੀਆਂ ਹਨ, ਜੋ ਟੀ.ਬੀ. ਮੁਕਤ ਭਵਿੱਖ ਵੱਲ ਭਾਰਤ ਦੀ ਸਮੂਹਿਕ ਤਰੱਕੀ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਟੀ.ਬੀ. ਖਾਤਮੇ ਨੂੰ ਰਾਸ਼ਟਰੀ ਤਰਜੀਹ ਬਣਾਇਆ ਹੈ। ਉਨ੍ਹਾਂ ਨੇ ਤਪਦਿਕ ਦੇ ਵਿਰੁੱਧ ਲੜਾਈ ਵਿਚ ਇਕ ਸ਼ਕਤੀਸ਼ਾਲੀ ਹਥਿਆਰ ਵਜੋਂ ਜਾਗਰੂਕਤਾ ਦੀ ਮਹੱਤਤਾ ’ਤੇ ਲਗਾਤਾਰ ਰੌਸ਼ਨੀ ਪਾਈ ਹੈ। ਇਸ ਨੂੰ ਪਛਾਣਦੇ ਹੋਏ, ਮੈਂ ਭਾਈਚਾਰਿਆਂ ਨੂੰ ਜੋੜਨ ਅਤੇ ਸਮੂਹਿਕ ਕਾਰਵਾਈਆਂ ਨੂੰ ਪ੍ਰੇਰਿਤ ਕਰਨ ਲਈ ਖੇਡ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਜ਼ਰੀਆ ਬਣਾਇਆ ਹੈ। ਖੇਲ ਮਹਾਕੁੰਭ ਵਰਗੇ ਪਲੇਟਫਾਰਮਾਂ ਰਾਹੀਂ, ਮੈਂ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕੀਤਾ ਅਤੇ ਟੀ.ਬੀ. ਬਾਰੇ ਜਾਗਰੂਕਤਾ ਵਧਾਈ ਹੈ। ਹੁਣ ਇਸ ਮਾਧਿਅਮ ਨਾਲ ਹਰ ਸਾਲ 1 ਲੱਖ ਤੋਂ ਵੱਧ ਨੌਜਵਾਨ ਜੁੜ ਰਹੇ ਹਨ।
ਇਨ੍ਹਾਂ ਯਤਨਾਂ ਦੇ ਤਹਿਤ, ਮੈਂ ਅਤੇ ਮੇਰੀ ਟੀਮ ਨੇ ਟੀ.ਬੀ. ਬਾਰੇ ਜਾਗਰੂਕਤਾ ਵਧਾਉਣ ਲਈ ਸੰਸਦ ਮੈਂਬਰਾਂ ਵਿਚਕਾਰ ਕ੍ਰਿਕਟ ਮੈਚ ਵੀ ਕਰਵਾਏ ਹਨ। ਟੀ.ਬੀ. ਮੁਕਤ ਭਾਰਤ ਨੂੰ ਹਮਾਇਤ ਦੇਣ ਲਈ 2017 ਦੀ ਗੱਲ ਹੈ, ਜਦੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਧਰਮਸ਼ਾਲਾ ਵਿਚ ਇਕਠੇ ਆਏ ਸਨ।
ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025 ਤੱਕ ਭਾਰਤ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ’ਚ ਜਾਗਰੂਕਤਾ ਸੰਦੇਸ਼ ਦੇਣ ਲਈ ਭਾਰਤੀ ਸੰਸਦ ਦੀਆਂ ਸਾਰੀਆਂ ਪਾਰਟੀਆਂ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੇ ਟੀ.ਬੀ. ਮੁਕਤ ਭਾਰਤ ਅਵੇਅਰਨੈੱਸ ਕ੍ਰਿਕਟ ਮੈਚ ਦੇ ਨਾਂ ਨਾਲ ਇਸ ਦੋਸਤਾਨਾ ਕ੍ਰਿਕਟ ਮੈਚ ਵਿਚ ਹਿੱਸਾ ਲਿਆ।
ਦੁਨੀਆ ਭਰ ਵਿਚ ਟੀ.ਬੀ. ਦੇ ਖਾਤਮੇ ਦਾ ਟੀਚਾ 2031 ਦਾ ਹੈ। ਜੇਕਰ ਤੁਸੀਂ 2015 ਤੋਂ ਹੁਣ ਤੱਕ ਦੇਖੋ ਤਾਂ ਭਾਰਤ ਵਿਚ ਟੀ.ਬੀ. ਨਾਲ ਜੁੜੀਆਂ ਮੌਤਾਂ ’ਚ 38 ਫੀਸਦੀ ਦੀ ਗਿਰਾਵਟ ਆਈ ਹੈ, ਜਦਕਿ ਨਵੇਂ ਮਾਮਲਿਆਂ ’ਚ ਕਰੀਬ 18 ਫੀਸਦੀ ਦੀ ਗਿਰਾਵਟ ਆਈ ਹੈ।
ਦੁਨੀਆ ਭਰ ਵਿਚ ਇਹ ਲਗਭਗ 8 ਫੀਸਦੀ ਹੈ। ਇਸਦਾ ਮਤਲਬ ਹੈ ਕਿ ਭਾਰਤ ਦੁਨੀਆ ਨਾਲੋਂ ਬਿਹਤਰ ਕਰ ਰਿਹਾ ਹੈ ਪਰ ਦੁਨੀਆ ਦੀ ਸਭ ਤੋਂ ਵੱਡੀ ਟੀ.ਬੀ. ਆਬਾਦੀ ਵੀ ਭਾਰਤ ਵਿਚ ਹੀ ਹੈ। ਹੁਣ ਇਸ ਦਾ ਇਲਾਜ ਹੁੰਦਾ ਹੈ ਅਤੇ ਸਰਕਾਰ ਵੱਲੋਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਪੋਸ਼ਣ ਲਈ 1000 ਰੁਪਏ ਵੀ ਦਿੱਤੇ ਜਾਂਦੇ ਹਨ ਅਤੇ ਇਸ ਦੀ ਟ੍ਰੈਕਿੰਗ ਵੀ ਕੀਤੀ ਜਾਂਦੀ ਹੈ।
ਅਨੁਰਾਗ ਠਾਕੁਰ
ਵਰ੍ਹਿਆਂ ਤੋਂ ਲਟਕਦੇ ਆ ਰਹੇ ਮੁਕੱਦਮੇ ਇਕ ਦਿਨ ’ਚ ਨਿਪਟਾ ਰਹੀਆਂ ਲੋਕ ਅਦਾਲਤਾਂ
NEXT STORY