ਨਵਾਜ਼ ਸ਼ਰੀਫ 1990 ਤੋਂ 1993, 1997 ਤੋਂ 1999 ਅਤੇ ਫਿਰ 2013 ਤੋਂ 2017 ਦੇ ਦਰਮਿਆਨ 3 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਅਤੇ ਉਹ ਪਾਕਿਸਤਾਨ ਦੇ ਸਭ ਤੋਂ ਲੰਬੇ ਅਰਸੇ (9 ਸਾਲ) ਤਕ ਪ੍ਰਧਾਨ ਮੰਤਰੀ ਰਹੇ।
ਆਪਣੇ ਦੂਜੇ ਕਾਰਜਕਾਲ ਦੌਰਾਨ ਨਵਾਜ਼ ਸ਼ਰੀਫ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਬੁਲਾ ਕੇ ਦੋਹਾਂ ਨੇ ਆਪਸੀ ਿਮੱਤਰਤਾ ਅਤੇ ਸ਼ਾਂਤੀ ਲਈ 21 ਫਰਵਰੀ, 1999 ਨੂੰ ‘ਲਾਹੌਰ ਐਲਾਨ ਪੱਤਰ’ ’ਤੇ ਦਸਤਖਤ ਕੀਤੇ ਸਨ।
ਇਸ ਸਮਝੌਤੇ ਨੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਆਮ ਵਰਗੇ ਬਣਾਉਣ ਦੀ ਦਿਸ਼ਾ ’ਚ ਇਕ ਵੱਡੀ ਸਫਲਤਾ ਦਾ ਸੰਕੇਤ ਦਿੱਤਾ ਸੀ, ਪਰ ਤਤਕਾਲੀਨ ਪਾਕਿ ਫੌਜ ਮੁਖੀ ਪ੍ਰਵੇਜ਼ ਮੁਸ਼ੱਰਫ ਦੇ ਕਾਰਨ ਅਜਿਹਾ ਨਾ ਹੋ ਸਕਿਆ ਕਿਉਂਕਿ ਪਾਕਿਸਤਾਨ ’ਚ ਫੌਜ ਦੀ ਹੀ ਚੱਲਦੀ ਹੈ ਅਤੇ ਇਸ ਸਮਝੌਤੇ ਦੇ ਕੁਝ ਹੀ ਸਮੇਂ ਬਾਅਦ ਮਈ, 1999 ’ਚ ਮੁਸ਼ੱਰਫ ਨੇ ਕਾਰਗਿਲ ’ਤੇ ਹਮਲਾ ਕਰ ਕੇ ਨਵਾਜ਼ ਸ਼ਰੀਫ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ।
ਇਸ ਤੋਂ ਪਹਿਲਾਂ 1971 ’ਚ ਭਾਰਤ-ਪਾਕਿ ਜੰਗ ਦੇ ਬਾਅਦ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਜ਼ੁਲਫਿਕਾਰ ਭੁੱਟੋ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਰਮਿਆਨ ‘ਸ਼ਿਮਲਾ ਸਮਝੌਤਾ’ ਹੋਇਆ ਸੀ ਜਿਸ ’ਚ ਦੋਵਾਂ ਦੇਸ਼ਾਂ ਦੇ ਦਰਮਿਆਨ ਦੁਸ਼ਮਣੀ ਖਤਮ ਕਰ ਕੇ ਆਪਸੀ ਮੁੱਦਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕਰਨ ’ਤੇ ਸਹਿਮਤੀ ਹੋਈ ਸੀ।
ਜ਼ੁਲਫਿਕਾਰ ਭੁੱਟੋ ਅਤੇ ਨਵਾਜ਼ ਸ਼ਰੀਫ ਨੇ ਭਾਰਤ ਨਾਲ ਸੰਬੰਧ ਆਮ ਵਰਗੇ ਬਣਾਉਣ ਦੀ ਕੋਸ਼ਿਸ਼ ਕੀਤੀ। ਇਸੇ ਦਾ ਨਤੀਜਾ ਸੀ ਿਕ ਦੋਵਾਂ ਦੇਸ਼ਾਂ ਦੇ ਦਰਮਿਆਨ ਆਸਾਨੀ ਨਾਲ ਵਪਾਰ ਹੁੰਦਾ ਸੀ। ਉਥੋਂ ਦੀਆਂ ਸਸਤੀਆਂ ਚੀਜ਼ਾਂ ਭਾਰਤ ’ਚ ਅਤੇ ਭਾਰਤ ਦੀਆਂ ਸਸਤੀਆਂ ਚੀਜ਼ਾਂ ਪਾਕਿਸਤਾਨ ’ਚ ਜਾ ਕੇ ਵਿਕਦੀਆਂ, ਜਿਸ ਨਾਲ ਦੋਹਾਂ ਹੀ ਦੇਸ਼ਾਂ ਦੀ ਜਨਤਾ ਨੂੰ ਲਾਭ ਹੁੰਦਾ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ, 2015 ਨੂੰ ਕਾਬੁਲ (ਅਫਗਾਨਿਸਤਾਨ) ਦੀ ਯਾਤਰਾ ਤੋਂ ਪਰਤਦੇ ਹੋਏ ਅਚਾਨਕ ਬਿਨਾਂ ਕਿਸੇ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਨਵਾਜ਼ ਸ਼ਰੀਫ ਦੀ ਪੋਤੀ ਦੇ ਨਿਕਾਹ ’ਚ ਸ਼ਾਮਲ ਹੋਣ ਲਈ ਲਾਹੌਰ ਹਵਾਈ ਅੱਡੇ ਜਾ ਉਤਰੇ ਅਤੇ ਡੇਢ ਘੰਟਾ ਨਵਾਜ਼ ਦੇ ਘਰ ’ਚ ਰਹੇ। ਇਸ ਨੂੰ ਵੀ ਭਾਰਤ-ਪਾਕਿ ਰਿਸ਼ਤਿਆਂ ’ਚ ਇਕ ਹੋਰ ਹਾਂਪੱਖੀ ਪਹਿਲ ਮੰਨਿਆ ਗਿਆ ਸੀ ਪਰ ਅਜਿਹਾ ਨਾ ਹੋ ਸਕਿਆ।
ਅੱਜ ਪਾਕਿਸਤਾਨ ਦੇ ਹਾਕਮਾਂ ਦੀ ਸਹਾਇਤਾ ਚੀਨ ਅਤੇ ਤੁਰਕੀ ਵਰਗੇ ਉਹ ਦੇਸ਼ ਕਰ ਰਹੇ ਹਨ ਜਿਨ੍ਹਾਂ ਦਾ ਪਾਕਿਸਤਾਨ ਦੀ ਸਹਾਇਤਾ ਕਰਨ ’ਚ ਆਪਣਾ ਸਵਾਰਥ ਜੁੜਿਆ ਹੋਇਆ ਹੈ। ਜਾਂ ਤਾਂ ਇਨ੍ਹਾਂ ਨੇ ਪਾਕਿਸਤਾਨ ਨੂੰ ਹਥਿਆਰ ਵੇਚਣੇ ਹਨ ਜਾਂ ਉਥੇ ਆਪਣੇ ਅੱਡੇ ਬਣਾਉਣੇ ਹਨ। ਤੁਰਕੀ ਅਤੇ ਚੀਨ ਦੋਵਾਂ ਨੇ ਹੀ ਪਾਕਿਸਤਾਨ ਨੂੰ ਹਥਿਆਰ ਵੇਚੇ ਹਨ, ਜਿਨ੍ਹਾਂ ਨੂੰ ਇਸ ਵੇਲੇ ਪਾਕਿਸਤਾਨ ਭਾਰਤ ਦੇ ਵਿਰੁੱਧ ਜੰਗ ’ਚ ਵਰਤ ਰਿਹਾ ਹੈ।
ਫਿਲਹਾਲ ਨਵਾਜ਼ ਸ਼ਰੀਫ ਨੇ ਪਾਕਿਸਤਾਨ ’ਚ 2022 ’ਚ ਹੋਈਆਂ ਚੋਣਾਂ ਖੁਦ ਨਾ ਲੜ ਕੇ ਆਪਣੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਨੂੰ ਮੌਕਾ ਦਿੱਤਾ ਜੋ ਆਪਣੇ ਦੇਸ਼ ਦੇ ਪਿਛਲੇ ਹਾਕਮਾਂ ਵਾਂਗ ਹੀ ਫੌਜ ਦੀ ਕਠਪੁਤਲੀ ਬਣੇ ਹੋਏ ਹਨ।
ਇਸ ਸਮੇਂ ਪਾਕਿਸਤਾਨ ਅਤੇ ਭਾਰਤ ’ਚ ਤਣਾਅ ਸਿਖਰਾਂ ’ਤੇ ਹੈ ਅਤੇ ਪਾਕਿਸਤਾਨ ਵੱਲੋਂ ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ ਆਦਿ ’ਚ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ ਉਧਰ ਭਾਰਤ ਵੱਲੋਂ ਪਾਕਿਸਤਾਨ ’ਚ ਵੱਖ-ਵੱਖ ਥਾਵਾਂ ’ਤੇ ਜਵਾਬੀ ਫੌਜੀ ਕਾਰਵਾਈ ਕੀਤੀ ਜਾ ਰਹੀ ਹੈ।
ਅਜਿਹੇ ’ਚ ਨਵਾਜ਼ ਸ਼ਰੀਫ ਨੇ ਆਪਣੇ ਛੋਟੇ ਭਰਾ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਇਸ ਸਮੱਸਿਆ ਨਾਲ ਕੂਟਨੀਤਿਕ ਢੰਗ ਨਾਲ ਨਜਿੱਠਣ ਅਤੇ ਭਾਰਤ ਨਾਲ ਨਾ ਉਲਝਣ ਦੀ ਨਸੀਹਤ ਦਿੱਤੀ ਹੈ। ਨਵਾਜ਼ ਸ਼ਰੀਫ ਨੇ 9 ਮਈ ਨੂੰ ਸ਼ਹਿਬਾਜ਼ ਨੂੰ ਕਿਹਾ ਹੈ ਕਿ :
‘‘ਮੌਜੂਦਾ ਸਥਿਤੀ ’ਚ ਪਾਕਿਸਤਾਨ ਨੂੰ ਹਮਲਾਵਰ ਰੁਖ ਅਪਣਾਉਣ ਦੀ ਬਜਾਏ ਸਾਰੇ ਮੁਹੱਈਆ ਕੂਟਨੀਤਿਕ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਦੋਹਾਂ ਪ੍ਰਮਾਣੂ ਸ਼ਕਤੀ ਸੰੰਪੰਨ ਦੇਸ਼ਾਂ ’ਚ ਤਣਾਅ ਘੱਟ ਕਰ ਕੇ ਖੇਤਰ ’ਚ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ।’’
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਭਾਰਤ ਤੇ ਪਾਕਿਸਤਾਨ ਦੋਹਾਂ ਨੂੰ ਤਣਾਅ ਘੱਟ ਕਰਨ ਦੀ ਸਲਾਹ ਦਿੱਤੀ।
ਇਸ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਨੇ 10 ਮਈ ਨੂੰ ਸਵੇਰੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਫੋਨ ’ਤੇ ਗੱਲ ਕੀਤੀ ਜਿਸ ਤੋਂ ਬਾਅਦ ਸ਼ਾਮ ਨੂੰ ਅਚਾਨਕ ਇਹ ਚੰਗੀ ਖਬਰ ਆ ਗਈ ਹੈ ਕਿ ਟਰੰਪ ਦੀ ਵਿਚੋਲਗੀ ਨਾਲ ਭਾਰਤ ਤੇ ਪਾਕਿਸਤਾਨ 10 ਮਈ ਸ਼ਾਮ 5 ਵਜੇ ਤੋਂ ਤੁਰੰਤ ਜੰਗਬੰਦੀ ’ਤੇ ਸਹਿਮਤ ਹੋ ਗਏ ਹਨ।
ਜੰਗਬੰਦੀ ਨੂੰ ਡੋਨਾਲਡ ਟਰੰਪ ਦੀ ਵੱਡੀ ਕੂਟਨੀਤਿਕ ਸਫਲਤਾ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਦੋਵੇਂ ਹੀ ਦੇਸ਼ ਆਪਣੀ ਊਰਜਾ ਅਤੇ ਧਨ ਨੂੰ ਤਬਾਹੀ ਦੀ ਬਜਾਏ ਰਚਨਾਤਮਕ ਕੰਮਾਂ ’ਤੇ ਖਰਚ ਕਰ ਸਕਣਗੇ। ਜਿਥੋਂ ਤਕ ਦੋਹਾਂ ਦੇਸ਼ਾਂ ਵਿਚ ਪੈਂਡਿੰਗ ਮਾਮਲਿਆਂ ਦਾ ਸਵਾਲ ਹੈ, ਉਨ੍ਹਾਂ ਨੂੰ ਆਪਸੀ ਗੱਲਬਾਤ ਨਾਲ ਸੁਲਝਾਇਆ ਜਾਵੇਗਾ।
ਉਕਤ ਐਲਾਨ ਨਾਲ ਜਿਥੇ ਦੋਹਾਂ ਦੇਸ਼ਾਂ ਦੇ ਲੋਕ ਰਾਹਤ ਮਹਿਸੂਸ ਕਰ ਰਹੇ ਸਨ ਕਿ ਇਸ ਦੇ 3 ਘੰਟਿਆਂ ਦੇ ਬਾਅਦ ਹੀ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਅਤੇ ਦੋਵੇਂ ਪਾਸੇ ਬੰਬ ਧਮਾਕਿਆਂ ਦੀਆਂ ਖਬਰਾਂ ਆਉਣ ਨਾਲ ਸਮਝੌਤਾ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ।
–ਵਿਜੇ ਕੁਮਾਰ
ਥੋਪੀ ਗਈ ਜੰਗ ਨੂੰ ਫੈਸਲਾਕੁੰਨ ਬਣਾਉਣਾ ਹੋਵੇਗਾ
NEXT STORY