Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    2:41:32 PM

  • iran warns gulf countries

    UAE, ਸਾਊਦੀ ਤੇ ਕਤਰ ਸਣੇ ਖਾੜੀ ਦੇਸ਼ਾਂ ਨੂੰ ਇਰਾਨ ਦੀ...

  • devastation after heavy rain in chandigarh

    ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ...

  • water level rises in ravi river  crisis in villages on the other side

    ਰਾਵੀ ਦਰਿਆ 'ਚ ਚੜ੍ਹਿਆ ਪਾਣੀ, ਪਾਰਲੇ ਪਾਸੇ ਪਿੰਡਾਂ...

  • ban on entry of indian aircraft

    ਭਾਰਤੀ ਜਹਾਜ਼ਾਂ ਦੀ ਐਂਟਰੀ 'ਤੇ Ban ! ਪਾਕਿਸਤਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦਿੱਲੀ ਵਾਲੇ ਕਿਸ ਨੂੰ ਦਿਲ ਦੇਣਗੇ ਇਸ ਵਾਰ

BLOG News Punjabi(ਬਲਾਗ)

ਦਿੱਲੀ ਵਾਲੇ ਕਿਸ ਨੂੰ ਦਿਲ ਦੇਣਗੇ ਇਸ ਵਾਰ

  • Updated: 14 Jan, 2020 01:30 AM
Blog
who will give heart to delhi this time
  • Share
    • Facebook
    • Tumblr
    • Linkedin
    • Twitter
  • Comment

ਡਾ. ਵਰਿੰਦਰ ਭਾਟੀਆ

ਦਿੱਲੀ ਵਿਧਾਨ ਸਭਾ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। 8 ਫਰਵਰੀ ਨੂੰ ਦਿੱਲੀ ’ਚ ਮਤਦਾਨ ਹੋਣਾ ਹੈ ਅਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ ਵਿਚ ਇਸ ਵਾਰ ਮੁਕਾਬਲਾ ‘ਆਮ ਆਦਮੀ ਪਾਰਟੀ’, ਭਾਜਪਾ ਅਤੇ ਕਾਂਗਰਸ ਵਿਚਾਲੇ ਦੇਖਣ ਨੂੰ ਮਿਲੇਗਾ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਜਿੱਥੇ ਮੁੱਖ ਮੰਤਰੀ ਆਪਣੇ 5 ਸਾਲ ਦੇ ਕੰਮਕਾਜ ਗਿਣਾਉਂਦੇ ਹੋਏ 2015 ਦਾ ਪ੍ਰਦਰਸ਼ਨ ਦੁਹਰਾਉਣ ਦਾ ਦਾਅਵਾ ਕਰ ਰਹੇ ਹਨ, ਉਥੇ ਹੀ ਉਤਸ਼ਾਹਿਤ ਭਾਜਪਾ 2019 ਦੇ ਲੋਕ ਸਭਾ ਚੋਣ ਨਤੀਜਿਆਂ ਦੇ ਸਹਾਰੇ ਵਰਕਰਾਂ ਵਿਚ ਜੋਸ਼ ਭਰ ਰਹੀ ਹੈ, ਤਾਂ ਕਾਂਗਰਸ ਦਾ ਲੋਕ ਸਭਾ ਚੋਣਾਂ ਵਿਚ ਵਧਿਆ ਵੋਟ ਫੀਸਦੀ ਉਨ੍ਹਾਂ ਨੂੰ ਇਕ ਵਾਰ ਫਿਰ ਦਿੱਲੀ ਵਿਚ ਆਪਣੀ ਜ਼ਮੀਨ ਮਜ਼ਬੂਤ ਕਰਨ ਵੱਲ ਆਕਰਸ਼ਿਤ ਕਰ ਰਿਹਾ ਹੈ। ਹਾਲਾਂਕਿ ਜਦੋਂ ਤਕ ਚੋਣ ਨਤੀਜੇ ਨਹੀਂ ਆਉਂਦੇ, ਕੁਝ ਵੀ ਕਹਿਣਾ ਮੁਸ਼ਕਿਲ ਹੈ।

ਦਿੱਲੀ ’ਚ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ 2020 ਦੀਆਂ ਚੋਣਾਂ ਕਿਸ ਪਾਸੇ ਇਸ਼ਾਰਾ ਕਰ ਰਹੀਆਂ ਹਨ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 67 ਵਿਧਾਨ ਸਭਾ ਸੀਟਾਂ ’ਤੇ ‘ਆਮ ਆਦਮੀ ਪਾਰਟੀ’ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਸੀ, ਜਦਕਿ 3 ਸੀਟਾਂ ’ਤੇ ਭਾਜਪਾ ਨੇ ਜਿੱਤ ਦਰਜ ਕੀਤੀ ਸੀ। ਕਾਂਗਰਸ ਦੇ ਹਿੱਸੇ ਵਿਚ ਕੋਈ ਵੀ ਸੀਟ ਨਹੀਂ ਆਈ ਸੀ। ਅੰਦਾਜ਼ਾ ਹੈ ਕਿ ਇਸ ਵਾਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ’ਚ 1,43,16,453 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਦਿੱਲੀ ਵਿਧਾਨ ਸਭਾ ਚੋਣਾਂ ਵਿਚ 2689 ਥਾਵਾਂ ’ਤੇ ਵੋਟਿੰਗ ਹੋਵੇਗੀ। 13,757 ਪੋਲਿੰਗ ਬੂਥ ਬਣਾਏ ਜਾਣਗੇ। ਚੋਣਾਂ ’ਚ 90,000 ਕਰਮਚਾਰੀਆਂ ਦੀ ਜ਼ਰੂਰਤ ਹੋਵੇਗੀ। ਦਿੱਲੀ ਵਿਧਾਨ ਸਭਾ ਦੇ ਚੋਣ ਖੇਤਰਾਂ ਦੀ ਸੂਚੀ ਨੂੰ ਦੇਖੀਏ ਤਾਂ ਪਤਾ ਲੱਗੇਗਾ ਕਿ ਮੌਜੂਦਾ ਸਮੇਂ 12 ਚੋਣ ਖੇਤਰ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੇਂ ਹਨ।

ਸਾਲ 1991 ’ਚ 69ਵੇਂ ਸੰਵਿਧਾਨ ਸੋਧ ਕਾਨੂੰਨ 1991 ਅਤੇ ਉਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਖੇਤਰ ਕਾਨੂੰਨ 1991 ਨੇ ਕੇਂਦਰ ਸ਼ਾਸਿਤ ਦਿੱਲੀ ਨੂੰ ਰਸਮੀ ਤੌਰ ’ਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੀ ਪਛਾਣ ਦਿੱਤੀ ਅਤੇ ਵਿਧਾਨ ਸਭਾ ਤੇ ਮੰਤਰੀ ਪ੍ਰੀਸ਼ਦ ਨਾਲ ਸਬੰਧਤ ਸੰਵਿਧਾਨਿਕ ਵਿਵਸਥਾਵਾਂ ਨਿਰਧਾਰਿਤ ਕੀਤੀਆਂ। ਦਿੱਲੀ ਵਿਧਾਨ ਸਭਾ ਦਾ ਗਠਨ ਪਹਿਲੀ ਵਾਰ 7 ਮਾਰਚ 1952 ਨੂੰ ਹੋਇਆ ਸੀ। ਉਸ ਸਮੇਂ ਇਸ ਦੇ ਮੈਂਬਰਾਂ ਦੀ ਗਿਣਤੀ 48 ਸੀ। ਹਾਲਾਂਕਿ 1956 ’ਚ ਸੂਬਾਈ ਪੁਨਰਗਠਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਲਾਗੂ ਹੋਣ ਤੋਂ ਬਾਅਦ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਅਤੇ ਮੰਤਰੀ ਪ੍ਰੀਸ਼ਦ ਨੂੰ ਖਤਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਧਾਨ ਸਭਾ ਦੀ ਜਗ੍ਹਾ ਦਿੱਲੀ ਮੈਟਰੋਪਾਲਿਟਨ ਕੌਂਸਲ ਨੇ ਲੈ ਲਈ। ਆਖਿਰਕਾਰ 1991 ’ਚ ਕੌਂਸਲ ਦੀ ਜਗ੍ਹਾ ਦਿੱਲੀ ਵਿਧਾਨ ਸਭਾ ਨੇ ਲੈ ਲਈ।

ਦਿੱਲੀ ਵਿਚ ਪਹਿਲੀ ਵਾਰ ਵਿਧਾਨ ਸਭਾ ਦਾ ਗਠਨ 1993 ਵਿਚ ਹੋਇਆ ਅਤੇ ਇਥੋਂ ਦੀ ਸੱਤਾ ਭਾਰਤੀ ਜਨਤਾ ਪਾਰਟੀ ਦੇ ਹੱਥ ਵਿਚ ਗਈ ਪਰ ਇਸ ਪੂਰੇ 5 ਸਾਲ ਦੇ ਕਾਰਜਕਾਲ ਵਿਚ ਭਾਜਪਾ ਨੇ 3 ਮੁੱਖ ਮੰਤਰੀਆਂ ਨੂੰ ਅਜ਼ਮਾਇਆ, ਜਿਸ ’ਚ ਸਭ ਤੋਂ ਪਹਿਲਾਂ ਮਦਨ ਲਾਲ ਖੁਰਾਣਾ, ਫਿਰ ਸਾਹਿਬ ਸਿੰਘ ਵਰਮਾ ਅਤੇ ਉਸ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਦਿੱਲੀ ਦੀ ਕਮਾਨ ਪਾਰਟੀ ਵਲੋਂ ਸੌਂਪੀ ਗਈ। ਉਥੇ ਹੀ 1998 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੀ ਸੱਤਾ ਕਾਂਗਰਸ ਦੇ ਹੱਥਾਂ ਵਿਚ ਚਲੀ ਗਈ ਅਤੇ ਸ਼ੀਲਾ ਦੀਕਸ਼ਿਤ ਨੇ ਬਤੌਰ ਸੀ. ਐੱਮ. ਆਪਣੀ ਜ਼ਿੰਮੇਵਾਰੀ ਸੰਭਾਲੀ। ਫਿਰ 2003 ਅਤੇ 2008 ਵਿਚ ਵੀ ਕਾਂਗਰਸ ਦੇ ਹੱਥਾਂ ਵਿਚ ਹੀ ਦਿੱਲੀ ਦੀ ਸੱਤਾ ਰਹੀ ਅਤੇ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿਚ ਹੀ ਕਾਂਗਰਸ ਨੇ ਇਥੇ ਸਰਕਾਰ ਚਲਾਈ।

2013 ’ਚ ਹੋਈਆਂ 5ਵੀਆਂ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਨਵੀਂ ਗਠਿਤ ਆਮ ਆਦਮੀ ਪਾਰਟੀ ਨੂੰ ਸੱਤਾ ਮਿਲੀ ਪਰ ਉਹ ਵੀ ਕਾਂਗਰਸ ਦੀ ਹਮਾਇਤ ਨਾਲ, ਜਿਸ ਦਾ ਵਿਰੋਧ ਕਰ ਕੇ ਉਹ ਜਨਤਾ ਵਿਚਾਲੇ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ’ਚ ਕਾਮਯਾਬ ਹੋਏ ਸਨ। ਇਹ ਸਰਕਾਰ ਜ਼ਿਆਦਾ ਦਿਨਾਂ ਤਕ ਨਹੀਂ ਚੱਲ ਸਕੀ ਅਤੇ ਫਿਰ 2015 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸ ਰਚ ਦਿੱਤਾ ਅਤੇ ਉਸ ਦੇ ਹਿੱਸੇ ਵਿਚ ਜਨਤਾ ਨੇ 70 ’ਚੋਂ 67 ਸੀਟਾਂ ਦੇ ਦਿੱਤੀਆਂ।

ਵੋਟਰਾਂ ਦੇ ਲਿਹਾਜ਼ ਨਾਲ ਦਿੱਲੀ ਦੇ 70 ਵਿਧਾਨ ਸਭਾ ਖੇਤਰਾਂ ਵਿਚ ਸਭ ਤੋਂ ਵੱਡਾ ਵਿਧਾਨ ਸਭਾ ਖੇਤਰ ਮਟਿਆਲਾ ਹੈ। ਵਿਕਾਸਪੁਰੀ ਦੂਜੇ ਨੰਬਰ ਦਾ ਅਤੇ ਬੁਰਾੜੀ ਤੀਜਾ ਸਭ ਤੋਂ ਵੱਡਾ ਵਿਧਾਨ ਸਭਾ ਖੇਤਰ ਹੈ। ਮਟਿਆਲਾ ਵਿਚ ਵੋਟਰਾਂ ਦੀ ਕੁਲ ਗਿਣਤੀ 4,19,935 ਹੈ। ਇਥੇ ਮਰਦ ਵੋਟਰਾਂ ਦੀ ਗਿਣਤੀ 2,26,556 ਅਤੇ ਮਹਿਲਾ ਵੋਟਰਾਂ ਦੀ ਗਿਣਤੀ 1,93,364 ਹੈ।

ਵੋਟਰਾਂ ਦੇ ਲਿਹਾਜ਼ ਨਾਲ ਸਭ ਤੋਂ ਛੋਟਾ ਵਿਧਾਨ ਸਭਾ ਏਰੀਆ ਮਟੀਆ ਮਹੱਲ ਹੈ। ਇਥੇ ਵੋਟਰਾਂ ਦੀ ਕੁਲ ਗਿਣਤੀ 1,25,220 ਹੈ। ਦੂਜਾ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਚਾਂਦਨੀ ਚੌਕ ਹੈ। ਇਥੇ ਮਟੀਆ ਮਹੱਲ ਦੀ ਤੁਲਨਾ ਵਿਚ 48 ਵੋਟਰ ਘੱਟ ਹਨ। ਤੀਜਾ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਦਿੱਲੀ ਕੈਂਟ ਹੈ। ਦਿੱਲੀ ਵਿਚ ਕੁਲ 7 ਲੋਕ ਸਭਾ ਸੀਟਾਂ ਹਨ। ਇਨ੍ਹਾਂ ਸੱਤਾਂ ਲੋਕ ਸਭਾ ਸੀਟਾਂ ’ਤੇ 2014 ਤੋਂ ਲੈ ਕੇ ਹੁਣ ਤਕ ਭਾਜਪਾ ਦਾ ਕਬਜ਼ਾ ਬਰਕਰਾਰ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ 2019 ਵਿਚ ਦਿੱਲੀ ਵਿਚ ਜਿਸ ਤਰ੍ਹਾਂ ਵੋਟਿੰਗ ਹੋਈ, ਉਸ ਵਿਚ 5 ਸੀਟਾਂ ’ਤੇ ਕਾਂਗਰਸ ਦੂਜੇ ਨੰਬਰ ’ਤੇ ਰਹੀ ਤਾਂ ਉਥੇ ਹੀ 2 ਸੀਟਾਂ ਉੱਤੇ ‘ਆਮ ਆਦਮੀ ਪਾਰਟੀ’ ਦੂਜੇ ਨੰਬਰ ’ਤੇ ਬਣੀ ਰਹੀ। ਇਸ ਤੋਂ ਪਹਿਲਾਂ 2014 ਵਿਚ ਦਿੱਲੀ ਦੀਆਂ ਸੱਤੇ ਲੋਕ ਸਭਾ ਸੀਟਾਂ ’ਤੇ ‘ਆਮ ਆਦਮੀ ਪਾਰਟੀ’ ਦੂਜੇ ਨੰਬਰ ’ਤੇ ਰਹੀ ਸੀ। ਅਜਿਹੀ ਹਾਲਤ ਵਿਚ ਲੋਕ ਸਭਾ ਚੋਣਾਂ ਦੇ ਅੰਕੜੇ ਦੇਖੀਏ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਦਿੱਲੀ ਵਿਚ ਕਾਂਗਰਸ ਦੇ ਵੋਟ ਫੀਸਦੀ ਵਿਚ ਵਾਧਾ ਹੋਇਆ ਹੈ, ਜਿਸ ਦਾ ਸਿੱਧਾ-ਸਿੱਧਾ ਨੁਕਸਾਨ ‘ਆਮ ਆਦਮੀ ਪਾਰਟੀ’ ਨੂੰ ਹੀ ਹੋਵੇਗਾ।

ਦਿੱਲੀ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 7 ’ਚੋਂ 7 ਸੀਟਾਂ ’ਤੇ ਜਿੱਤ ਮਿਲੀ ਅਤੇ ਉਸ ਦਾ ਵੋਟ ਫੀਸਦੀ 56.50 ਫੀਸਦੀ ਰਿਹਾ, ਜਦਕਿ ਆਮ ਆਦਮੀ ਪਾਰਟੀ ਨੂੰ 18.10 ਫੀਸਦੀ ਵੋਟਾਂ ਅਤੇ ਕਾਂਗਰਸ ਦੇ ਹਿੱਸੇ ਵਿਚ 22.50 ਫੀਸਦੀ ਵੋਟਾਂ ਆਈਆਂ। ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ 2015 ਦੀਆਂ 70 ਸੀਟਾਂ ਦੇ ਨਤੀਜੇ ’ਤੇ ਗੌਰ ਕਰੀਏ ਤਾਂ ‘ਆਪ’ ਨੂੰ 67 ਸੀਟਾਂ ਹਾਸਿਲ ਹੋਈਆਂ ਸਨ ਅਤੇ ਉਸ ਦਾ ਵੋਟ ਫੀਸਦੀ 54.30 ਫੀਸਦੀ ਰਿਹਾ ਸੀ, ਜਦਕਿ ਭਾਜਪਾ ਦੇ ਹਿੱਸੇ ਵਿਚ 3 ਸੀਟਾਂ ਆਈਆਂ ਸਨ ਅਤੇ ਉਸ ਦੇ ਹਿੱਸੇ ਵਿਚ 32.10 ਫੀਸਦੀ ਵੋਟਾਂ ਆਈਆਂ ਸਨ। ਉਥੇ ਹੀ ਕਾਂਗਰਸ ਇਨ੍ਹਾਂ ਚੋਣਾਂ ਵਿਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਸੀ ਅਤੇ ਉਸ ਦੇ ਹਿੱਸੇ ਵਿਚ 9.60 ਫੀਸਦੀ ਵੋਟਾਂ ਆਈਆਂ ਸਨ।

ਉਥੇ ਹੀ ਇਸ ਤੋਂ ਪਹਿਲਾਂ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ‘ਆਮ ਆਦਮੀ ਪਾਰਟੀ’ ਦੇ ਹਿੱਸੇ ਵਿਚ 39 ਸੀਟਾਂ ਆਈਆਂ ਸਨ। ਉਥੇ ਹੀ ਭਾਜਪਾ ਨੇ 32 ਸੀਟਾਂ ’ਤੇ ਕਬਜ਼ਾ ਜਮਾਇਆ ਸੀ। ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ ਪਰ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਤਾਂ ‘ਆਮ ਆਦਮੀ ਪਾਰਟੀ’ ਦੀ ਸੁਨਾਮੀ ਵਿਚ ਭਾਜਪਾ ਅਤੇ ਕਾਂਗਰਸ ਦੋਹਾਂ ਦਾ ਸਿਆਸੀ ਕਿਲਾ ਢਹਿ ਗਿਆ ਸੀ ਪਰ ਲੋਕ ਸਭਾ ਚੋਣਾਂ ਵਿਚ ਭਾਜਪਾ 2014 ਅਤੇ 2019 ਵਿਚ ਆਪਣਾ ਦਬਦਬਾ ਕਾਇਮ ਰੱਖਣ ਵਿਚ ਕਾਮਯਾਬ ਰਹੀ। ਕਾਂਗਰਸ ਲਈ ਵੀ ਦਿੱਲੀ ਵਿਚ ਆਪਣਾ ਆਧਾਰ ਹਾਸਿਲ ਕਰਨ ਦੀ ਇਕ ਵੱਡੀ ਚੁਣੌਤੀ ਹੈ। ਦਿੱਲੀ ਦੇ ਦਿਲ ਵਾਲੇ ਵੋਟਰ ਇਸ ਵਾਰ ਕਿਸ ਨੂੰ ਆਪਣਾ ਦਿਲ ਦੇਣਗੇ, ਇਸ ਰੌਚਕ ਨਤੀਜੇ ਦੀ ਪੂਰੇ ਦੇਸ਼ ਨੂੰ ਉਡੀਕ ਰਹੇਗੀ।

(hellobhatiaji@gmail.com)

  • ਦਿੱਲੀ
  • ਦਿਲ
  • Delhi
  • time

ਹਿੰਸਾ ਦੇ ਸਵਾਲ ਸਾਨੂੰ ਬੰਦੂਕ ਦੀ ਗੋਲੀ ਵਾਂਗ ਵਿੰਨ੍ਹ ਰਹੇ ਹਨ

NEXT STORY

Stories You May Like

  • delhi airport  electric scooter  gold seized
    ਦਿੱਲੀ ਏਅਰਪੋਰਟ 'ਤੇ ਖਿਡੌਣੇ ਵਾਲੇ ਇਲੈਕਟ੍ਰਿਕ ਸਕੂਟਰ ਦੇ ਟਾਇਰ 'ਚ ਲੁਕਾ ਕੇ ਲਿਆਂਦਾ ਸੋਨਾ ਜ਼ਬਤ
  • de ad bodies of husband and wife found inside house
    ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਘਰ ਅੰਦਰ ਪਤੀ-ਪਤਨੀ ਨੂੰ ਇਸ ਹਾਲਤ 'ਚ ਦੇਖ ਕੰਬ ਗਏ ਲੋਕ
  • players nominated for icc men  s player of the month award
    ICC ਪੁਰਸ਼ ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਖਿਡਾਰੀ ਨਾਮਜ਼ਦ, ਇਸ ਖਿਡਾਰੀ ਨੂੰ ਪਹਿਲੀ ਵਾਰ ਮਿਲਿਆ ਮੌਕਾ
  • supreme court  victim  death  father  rs 12 lakh  hospital
    ਜਬਰ ਜ਼ਿਨਾਹ ਪੀੜਤਾ ਦੀ ਮੌਤ, ਹੁਣ 2 ਹਸਪਤਾਲ ਕੁੜੀ ਦੇ ਪਿਤਾ ਨੂੰ ਦੇਣਗੇ 12 ਲੱਖ ਰੁਪਏ
  • earthquake
    ਇਕ ਘੰਟੇ 'ਚ 2 ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਘਰਾਂ ਤੋਂ ਬਾਹਰ ਨਿਕਲੇ ਲੋਕ
  • vegetable seller chased by drone
    ਸਬਜ਼ੀ ਵੇਚਣ ਵਾਲੇ ਸ਼ਖਸ ਪਿੱਛੇ ਇਸ ਦੇਸ਼ ਨੇ ਛੱਡ'ਤਾ ਡਰੋਨ ! ਖ਼ਬਰ ਪੜ੍ਹ ਉੱਡ ਜਾਣਗੇ ਹੋਸ਼
  • delhi  sir deadline  extension
    ਦਿੱਲੀ ’ਚ ਮੁੜ ਵਧੀ SIR ਦੀ ਸਮਾਂ-ਹੱਦ, ਅੰਤਿਮ ਵੋਟਰ ਸੂਚੀ 27 ਅਕਤੂਬਰ ਨੂੰ ਹੋਵੇਗੀ ਪ੍ਰਕਾਸ਼ਿਤ
  • 700 rupees clash person incident
    700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ ਸਨਸਨੀ
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
Trending
Ek Nazar
spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • it is our responsibility to keep our city clean
      ਆਪਣਾ ਸ਼ਹਿਰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਾਡੀ!
    • genz protests
      ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?
    • the need to protect ancient heritage sites of archaeological importance
      ਪੁਰਾਤੱਤਵ ਮਹੱਤਵ ਦੀਆਂ ਸਾਡੀਆਂ ਪੁਰਾਤਨ ਵਿਰਾਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ...
    • real democracy is not just about the victory of the majority
      ਅਸਲ ਲੋਕਤੰਤਰ ਸਿਰਫ਼ ਬਹੁਮਤ ਦੀ ਜਿੱਤ ਦਾ ਨਾਂ ਨਹੀਂ
    • immortal story of independence to the concept of strong punjab
      15 ਅਗਸਤ ਤੋਂ 2047 : ਆਜ਼ਾਦੀ ਦੀ ਅਮਰਗਾਥਾ ਤੋਂ ‘ਮਜ਼ਬੂਤ ਪੰਜਾਬ’ ਦੇ ਸੰਕਲਪ ਤੱਕ
    • independent india
      ਆਜ਼ਾਦ ਭਾਰਤ ਦੇ ਰਾਹ-ਦਸੇਰੇ
    • india partition
      ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?
    • inspiring good news on independence day
      ‘ਆਜ਼ਾਦੀ ਦਿਵਸ ’ਤੇ’ ਪ੍ਰੇਰਣਾ ਦੇਣ ਵਾਲੀਆਂ ਚੰਗੀਆਂ ਖ਼ਬਰਾਂ!
    • drunk pilots a threat to passenger safety and the responsibility
      ਨਸ਼ੇ ’ਚ ਪਾਇਲਟ : ਯਾਤਰੀ ਸੁਰੱਖਿਆ ’ਤੇ ਖ਼ਤਰਾ ਅਤੇ ਰੈਗੂਲੇਟਰ ਦੀ ਜ਼ਿੰਮੇਵਾਰੀ
    • august 14 partition a day of remembrance of terror
      14 ਅਗਸਤ : ਵੰਡ : ਦਹਿਸ਼ਤ ਦਾ ਯਾਦਗਾਰੀ ਦਿਵਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +