ਸਵਾਲ ਸੀ : ‘‘ਇਹ ਅਰਬਨ ਨਕਸਲ ਹੁੰਦਾ ਕੀ ਹੈ?’’ ਮੇਰਾ ਜਵਾਬ ਸੀ : ‘‘ਇਹ ਇਕ ਭੂਤ ਹੈ, ਭਾਵ ਕੁਝ ਵੀ ਨਹੀਂ ਹੈ, ਅਤੇ ਬਹੁਤ ਕੁਝ ਹੈ। ਅੱਖਾਂ ਖੋਲ੍ਹ ਕੇ ਦੇਖੋਗੇ ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ, ਪਰ ਜੇ ਤੁਹਾਡੇ ਮਨ ਵਿਚ ਡਰ ਹੈ ਅਤੇ ਤੁਹਾਡੀਆਂ ਅੱਖਾਂ ਬੰਦ ਹਨ, ਤਾਂ ਇਹ ਪਰਛਾਵੇਂ ਵਾਂਗ ਆਲੇ-ਦੁਆਲੇ ਮੰਡਰਾਵੇਗਾ।’’
“ਮੈਨੂੰ ਬੁਝਾਰਤ ਨਾ ਪਾਵੋ, ਠੀਕ-ਠੀਕ ਦੱਸੋ, ਇਹ ਨਕਸਲਵਾਦ ਕੀ ਹੈ? ਅਤੇ ਅਰਬਨ ਨਕਸਲ ਕੀ ਹੈ?’’ ਇਹ ਸਵਾਲ ਭਾਰਤ ਜੋੜੋ ਮੁਹਿੰਮ ਦੇ ਇਕ ਨੌਜਵਾਨ ਸਾਥੀ ਦਾ ਸੀ। ਪਿਛਲੇ ਹਫਤੇ ਮਹਾਰਾਸ਼ਟਰ ਦੇ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਭਾਰਤ ਜੋੜੋ ਮੁਹਿੰਮ ਵਿਚ ਸ਼ਾਮਲ ਲੋਕਾਂ ਦੀ ਵਿਚਾਰਧਾਰਾ ਅਤੇ ਕਾਰਜਸ਼ੈਲੀ ਅਰਬਨ ਨਕਸਲਵਾਦ ਦੀ ਹੈ। ਉਨ੍ਹਾਂ ਕਿਹਾ, ‘‘ਅਰਬਨ ਨਕਸਲਵਾਦ ਦਾ ਅਰਥ ਹੈ ਲੋਕਾਂ ਦੇ ਮਨਾਂ ਨੂੰ ਪਲੀਤ ਕਰਨਾ, ਲੋਕਾਂ ਦੇ ਮਨਾਂ ਵਿਚ ਖਦਸ਼ਾ ਪੈਦਾ ਕਰਨਾ, ਇਸ ਤਰ੍ਹਾਂ ਦੇਸ਼ ਦੀਆਂ ਸੰਸਥਾਵਾਂ ਅਤੇ ਪ੍ਰਣਾਲੀਆਂ ਬਾਰੇ ਖਦਸ਼ਾ ਪੈਦਾ ਕਰਨਾ ਅਤੇ ਦੇਸ਼ ਦੀ ਅਖੰਡਤਾ ਨਾਲ ਧੋਖਾ ਕਰਨਾ।’’
ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਅਰਬਨ ਨਕਸਲੀਆਂ ਵਲੋਂ ਸੰਚਾਲਿਤ ਹੋਣ ਦਾ ਦੋਸ਼ ਲਗਾਇਆ ਸੀ। ਇਸ ਲਈ ਨੌਜਵਾਨ ਸਾਥੀ ਨੂੰ ਜਵਾਬ ਦੇਣਾ ਜ਼ਰੂਰੀ ਸੀ : ‘‘ਨਕਸਲ ਅਤੇ ਨਕਸਲਵਾਦ ਕੀ ਸੀ, ਇਹ ਤਾਂ ਮੈਂ ਸਮਝਦਾ ਹਾਂ, ਅਰਬਨ ਨਕਸਲ ਨੂੰ ਸਮਝਣਾ ਥੋੜ੍ਹਾ ਮੁਸ਼ਕਲ ਮਾਮਲਾ ਹੈ ਪਰ ਮੈਂ ਕੋਸ਼ਿਸ਼ ਕਰਦਾ ਹਾਂ।’’
ਨਕਸਲਵਾਦ 60 ਅਤੇ 70 ਦੇ ਦਹਾਕੇ ਵਿਚ ਉੱਠੀ ਭਾਰਤ ਦੀ ਖੱਬੇਪੱਖੀ ਲਹਿਰ ਦੀ ਇਕ ਉਪ-ਧਾਰਾ ਸੀ, ਜੋ ਆਪਣੇ ਅਸਲ ਰੂਪ ਵਿਚ ਲਗਭਗ ਅਲੋਪ ਹੋ ਚੁੱਕੀ ਹੈ। ਆਜ਼ਾਦੀ ਤੋਂ ਬਾਅਦ, ਭਾਰਤੀ ਕਮਿਊਨਿਸਟ ਪਾਰਟੀ ਕਮਿਊਨਿਸਟ ਸਿਆਸਤ ਦੀ ਮੁੱਖ ਵਾਹਕ ਸੀ ਪਰ ਚੀਨ ਨਾਲ ਜੰਗ ਤੋਂ ਬਾਅਦ ਇਹ ਪਾਰਟੀ ਦੋਫਾੜ ਹੋ ਗਈ। ਇਸ ਦਾ ਨਰਮ ਅਤੇ ਰੂਸ ਪੱਖੀ ਧੜਾ ਮੂਲ ਪਾਰਟੀ ਦੇ ਨਾਲ ਰਿਹਾ, ਜਦੋਂ ਕਿ ਇਸਦਾ ਕੱਟੜਪੰਥੀ ਅਤੇ ਚੀਨ ਪੱਖੀ ਧੜਾ 1964 ਵਿਚ ਵੱਖ ਹੋ ਗਿਆ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਗਠਨ ਕੀਤਾ, ਜਿਸ ਨੂੰ ਅਸੀਂ ਸੀ. ਪੀ. ਐੱਮ. ਦੇ ਨਾਂ ਨਾਲ ਜਾਣਦੇ ਹਾਂ।
ਨਕਸਲੀ ਲਹਿਰ ਇਸੇ ਸੀ. ਪੀ. ਐੱਮ. ’ਚੋਂ ਕੁਝ ਸਾਲਾਂ ਬਾਅਦ ਵੱਖ ਹੋਈ ਇਕ ਹੋਰ ਵੀ ਕੱਟੜਪੰਥੀ ਉਪ-ਧਾਰਾ ਦਾ ਨਾਂ ਹੈ, ਜੋ ਕੁਝ ਸਾਲਾਂ ਬਾਅਦ ਟੁੱਟ ਗਿਆ। ਇਸ ਦਾ ਨਾਂ ਨਕਸਲਬਾੜੀ ਪਿਆ ਕਿਉਂਕਿ ਇਹ ਉੱਤਰੀ ਬੰਗਾਲ ਦੇ ਇਕ ਪਿੰਡ ਨਕਸਲਬਾੜੀ ਤੋਂ ਸ਼ੁਰੂ ਹੋਇਆ ਸੀ। ਖੱਬੇਪੱਖੀਆਂ ਦਾ ਇਹ ਸਮੂਹ ਚੀਨ ਦੇ ਕਮਿਊਨਿਸਟ ਆਗੂ ਮਾਓ ਜ਼ੇ-ਤੁੰਗ (ਮਾਓ) ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਵਿਚ ਇਨਕਲਾਬ ਦੀ ਮੁੱਖ ਰਣਨੀਤੀ ਪਿੰਡਾਂ ਦੇ ਗਰੀਬ ਖੇਤ ਮਜ਼ਦੂਰਾਂ ਨੂੰ ਜ਼ਿਮੀਂਦਾਰਾਂ ਵਿਰੁੱਧ ਜਥੇਬੰਦ ਕਰਨਾ ਹੋਵੇਗਾ।
ਨਕਸਲੀਆਂ ਦੀ ਸ਼ਿਕਾਇਤ ਸੀ ਕਿ ਸਥਾਪਤ ਕਮਿਊਨਿਸਟ ਪਾਰਟੀਆਂ ਸਿਸਟਮ ਨਾਲ ਸਮਝੌਤਾ ਕਰ ਚੁੱਕੀਆਂ ਹਨ ਅਤੇ ਸਿਸਟਮ ਨੂੰ ਬਦਲਣ ਲਈ ਹਥਿਆਰਬੰਦ ਇਨਕਲਾਬ ਦੀ ਲੋੜ ਹੈ। ਇਸ ਵਿਚਾਰਧਾਰਾ ਦੇ ਪ੍ਰਭਾਵ ਹੇਠ 70ਵਿਆਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨਕਸਲੀ ਜਥੇਬੰਦੀਆਂ ਬਣੀਆਂ ਅਤੇ ਉਨ੍ਹਾਂ ਨੇ ਪੇਂਡੂ ਖੇਤਰਾਂ ਵਿਚ ਹਿੰਸਕ ਬਗਾਵਤ ਸ਼ੁਰੂ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਹੌਲੀ-ਹੌਲੀ ਦਰਜਨਾਂ ਨਕਸਲੀ ਜਥੇਬੰਦੀਆਂ ਅਤੇ ਪਾਰਟੀਆਂ ਬਣ ਗਈਆਂ, ਜੋ ਜ਼ਮੀਨਦੋਜ਼ ਕੰਮ ਕਰਦੀਆਂ ਰਹੀਆਂ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਸਰਕਾਰ ਨੇ ਤਾਕਤ ਦੀ ਵਰਤੋਂ ਨਾਲ ਖਤਮ ਕਰ ਦਿੱਤਾ।
ਸਮੇਂ ਦੇ ਨਾਲ, ਜ਼ਿਆਦਾਤਰ ਨਕਸਲੀ ਸੰਗਠਨਾਂ ਨੇ ਹਿੰਸਾ ਦਾ ਰਾਹ ਛੱਡ ਦਿੱਤਾ ਅਤੇ ਲੋਕਤੰਤਰੀ ਚੋਣਾਂ ਜਾਂ ਜਮਹੂਰੀ ਲੋਕ ਲਹਿਰਾਂ ਦੀ ਧਾਰਾ ਵਿਚ ਸ਼ਾਮਲ ਹੋ ਗਏ। ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ), ਜਿਸ ਨੂੰ ‘ਐੱਮ. ਐੱਲ.’ ਵਜੋਂ ਜਾਣਿਆ ਜਾਂਦਾ ਹੈ, ਇਸ ਨਕਸਲੀ ਲਹਿਰ ਦਾ ਪਾਰਲੀਮਾਨੀ ਅੰਤ ਹੈ। ਇਸ ਦੇ ਦੋ ਸੰਸਦ ਮੈਂਬਰ ਵੀ ਹਨ।
ਨਕਸਲੀ ਲਹਿਰ ਨੇ ਕਦੇ ਆਦਰਸ਼ਵਾਦੀ ਨੌਜਵਾਨਾਂ, ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਨੂੰ ਛੂਹ ਲਿਆ ਸੀ ਪਰ ਹੌਲੀ-ਹੌਲੀ ਹਿੰਸਕ ਕ੍ਰਾਂਤੀ ਵਿਚ ਲੱਗੇ ਨਕਸਲੀਆਂ ਦਾ ਵੀ ਪਤਨ ਹੋ ਗਿਆ ਅਤੇ ਉਨ੍ਹਾਂ ਵਿਚ ਸਿਰਫ਼ ਹਿੰਸਾ, ਧੱਕੇਸ਼ਾਹੀ ਅਤੇ ਜਬਰ-ਜ਼ਨਾਹ ਦੇ ਤੱਤ ਪ੍ਰਵੇਸ਼ ਕਰ ਗਏ। ਅੱਜ ਵੀ, ਨਕਸਲੀ ਲਹਿਰ ਦਾ ਇਕ ਛੋਟਾ ਜਿਹਾ ਸਮੂਹ ਮਾਓਵਾਦੀ ਕਮਿਊਨਿਸਟ ਪਾਰਟੀ ਚਲਾਉਂਦਾ ਹੈ ਅਤੇ ਛੱਤੀਸਗੜ੍ਹ, ਤੇਲੰਗਾਨਾ, ਓਡਿਸ਼ਾ ਅਤੇ ਝਾਰਖੰਡ ਦੇ ਕੁਝ ਜ਼ਿਲ੍ਹਿਆਂ ਵਿਚ ਜ਼ਮੀਨਦੋਜ਼ ਹਿੰਸਕ ਸਰਗਰਮੀਆਂ ਕਰ ਰਿਹਾ ਹੈ ਪਰ ਦੇਸ਼ ਦੀਆਂ ਜ਼ਿਆਦਾਤਰ ਲੋਕ ਲਹਿਰਾਂ ਅਤੇ ਖੁਦ ਨਕਸਲੀ ਵਿਚਾਰਧਾਰਾ ਤੋਂ ਪ੍ਰਭਾਵਿਤ ਜਥੇਬੰਦੀਆਂ ਨੇ ਆਪਣੀ ਹਿੰਸਕ ਕਾਰਜਸ਼ੈਲੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਨਕਸਲੀ ਲਹਿਰ ਹੁਣ ਸਿਰਫ਼ ਆਪਣੇ ਅਤੀਤ ਦੇ ਬਚੇ ਹੋਏ ਹਿੱਸੇ ਵਜੋਂ ਹੀ ਬਚੀ ਹੈ।
“ਤਾਂ ਇਹ ਅਰਬਨ ਨਕਸਲ ਕੌਣ ਹਨ?” ਕੀ ਇਹ ਕੋਈ ਨਵਾਂ ਧੜਾ ਜਾਂ ਉਪ-ਧਾਰਾ ਹੈ?’’ ਮੇਰੇ ਨੌਜਵਾਨ ਸਾਥੀ ਦਾ ਸਵਾਲ ਸੀ। ‘‘ਨਹੀਂ, ਅਰਬਨ ਨਕਸਲ ਕੁਝ ਵੀ ਨਹੀਂ ਹੈ। ਦੇਸ਼ ਦਾ ਕੋਈ ਵੀ ਸੰਗਠਨ ਜਾਂ ਵਿਅਕਤੀ ਆਪਣੇ ਆਪ ਨੂੰ ਅਰਬਨ ਨਕਸਲ ਨਹੀਂ ਕਹਿੰਦਾ। ਅਜਿਹੀ ਕੋਈ ਵਿਚਾਰਧਾਰਾ ਨਹੀਂ ਹੈ। ਇਹ ਸਿਰਫ਼ ਇਕ ਗਾਲ੍ਹ ਹੈ, ਜੋ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਕਦੀ ਵੀ ਦਿੱਤੀ ਜਾ ਸਕਦੀ ਹੈ। ਭਾਰਤ ਜੋੜੋ ਮੁਹਿੰਮ ਨੂੰ ਹੀ ਲੈ ਲਓ, ਜਿਸ ਵਿਚ ਕਈ ਗਾਂਧੀਵਾਦੀ, ਸਮਾਜਵਾਦੀ, ਉਦਾਰਵਾਦੀ ਅਤੇ ਅੰਬੇਡਕਰਵਾਦੀ ਸੰਗਠਨ ਜੁੜੇ ਹੋਏ ਹਨ, ਜਿਨ੍ਹਾਂ ਨੇ ਹਮੇਸ਼ਾ ਹਿੰਸਕ ਸਿਆਸਤ ਦਾ ਵਿਰੋਧ ਕੀਤਾ, ਜਿਨ੍ਹਾਂ ਦਾ ਕਦੇ ਵੀ ਨਕਸਲੀ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਹੁਣ ਉਨ੍ਹਾਂ ’ਤੇ ਵੀ ਇਹ ਗਾਲ੍ਹ ਥੋਪੀ ਗਈ ਹੈ।’’ ਮੈਂ ਸਪੱਸ਼ਟ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਮੋਦੀ ਸਰਕਾਰ ਖੁਦ ਸੰਸਦ ਵਿਚ ਕਈ ਵਾਰ ਕਹਿ ਚੁੱਕੀ ਹੈ ਕਿ ਸਰਕਾਰੀ ਡਿਕਸ਼ਨਰੀ ਵਿਚ ‘ਅਰਬਨ ਨਕਸਲ’ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਨੂੰ ਨਹੀਂ ਪਤਾ ਕਿ ਇਹ ਕੀ ਬਲਾ ਹੈ। 12 ਮਾਰਚ, 2020 ਨੂੰ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸ਼ਾਂਤਾ ਛੇਤਰੀ ਦੇ ਸਵਾਲ ਦੇ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਅਤੇ 9 ਫਰਵਰੀ, 2022 ਨੂੰ, ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿਨਹਾ ਦੇ ਸਵਾਲ ਦੇ ਜਵਾਬ ਵਿਚ, ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲਿਖਤੀ ਜਵਾਬ ਦਿੱਤਾ ਕਿ ਅਰਬਨ ਨਕਸਲ ਨਾਂ ਦਾ ਕੋਈ ਸ਼ਬਦ ਭਾਰਤ ਸਰਕਾਰ ਨਹੀਂ ਵਰਤਦੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
“ਤਾਂ ਫਿਰ ਇਹ ਮਾਜਰਾ ਕੀ ਹੈ?” ਮੇਰਾ ਨੌਜਵਾਨ ਸਾਥੀ ਬੇਚੈਨ ਹੋ ਰਿਹਾ ਸੀ। ਅਰਬਨ ਨਕਸਲ ਅਸਲ ਵਿਚ ਭਾਜਪਾ ਦੇ ਮਨ ਦਾ ਇਕ ਡਰ ਹੈ। ਸਾਡੇ ਮਨ ਦਾ ਡਰ ਬਾਹਰ ਇਕ ਭੂਤ ਪੈਦਾ ਕਰ ਦਿੰਦਾ ਹੈ। ਇਸ ਡਰ ਦੀ ਸਭ ਤੋਂ ਵਧੀਆ ਵਿਆਖਿਆ ਹਿੰਦੀ ਦੇ ਪ੍ਰਸਿੱਧ ਕਵੀ ਗੋਰਖਨਾਥ ਪਾਂਡੇ ਦੀ ਕਵਿਤਾ ‘ਉਨਕਾ ਡਰ’ ਕਰਦੀ ਹੈ। ਹਾਲਾਂਕਿ ਇਹ ਭਾਜਪਾ ਦੇ ਉਭਾਰ ਤੋਂ ਬਹੁਤ ਪਹਿਲਾਂ ਲਿਖੀ ਗਈ ਸੀ ਪਰ ਇਹ ਕਵਿਤਾ ਅਰਬਨ ਨਕਸਲ ਨਾਂ ਦੇ ਭੂਤ ਦੇ ਪਿੱਛੇ ਲੁਕੇ ਡੂੰਘੇ ਡਰ ਦੀ ਪਛਾਣ ਕਰਦੀ ਹੈ :
‘ਵੇ ਡਰਤੇ ਹੈਂ
ਕਿਸ ਚੀਜ਼ ਸੇ ਡਰਤੇ ਹੈਂ ਵੇ
ਤਮਾਮ ਧਨ-ਦੌਲਤ
ਗੋਲਾ-ਬਾਰੂਦ, ਪੁਲਿਸ-ਫੌਜ ਕੇ ਬਾਵਜੂਦ?
ਵੇ ਡਰਤੇ ਹੈਂ
ਕਿ ਏਕ ਦਿਨ
ਨਿਹੱਥੇ ਔਰ ਗਰੀਬ ਲੋਗ
ਉਨਸੇ ਡਰਨਾ ਬੰਦ ਕਰ ਦੇਂਗੇ।’
ਯੋਗੇਂਦਰ ਯਾਦਵ
ਧਰਮ ਤਬਦੀਲੀ : ਰੱਬ ਅਤੇ ਆਸਥਾ ਨੂੰ ਲੈ ਕੇ ਟਕਰਾਅ
NEXT STORY