ਕੈਥੋਲਿਕਾਂ ਨੇ ਸਪੇਨਿਸ਼ ਮੂਲ ਦੇ 69 ਸਾਲਾ ਅਮਰੀਕੀ ਕਾਰਡੀਨਲ ਰਾਬਰਟ ਫ੍ਰਾਂਸਿਸ ਪ੍ਰੀਵੋਸਟ ਦੀ ਚੋਣ ਨਾਲ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਸੇਂਟ ਪੀਟਰ ਦੀ ਗੱਦੀ ਦੇ 267ਵੇਂ ਮਾਲਕ ਦੇ ਰੂਪ ’ਚ ਅਹੁਦਾ ਸੰਭਾਲਿਆ ਹੈ। ਇਹ ਇਤਿਹਾਸਕ ਘਟਨਾ, ਕੈਥੋਲਿਕ ਚਰਚ ਦੇ 2000 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਅਮਰੀਕੀ ਦਾ ਪੋਪ ਬਣਨਾ, ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਪੋਪ ਰੋਮ ਕੈਥੋਲਿਕ ਚਰਚ ਦੇ ਨੇਤਾ ਹਨ। ਉਹ ਵਿਸ਼ਵ ਭਰ ’ਚ ਲਗਭਗ 1.4 ਅਰਬ ਕੈਥੋਲਿਕਾਂ ਦਾ ਮਾਰਗਦਰਸ਼ਨ ਕਰਦੇ ਹਨ ਅਤੇ ਵੈਟੀਕਨ ਸਿਟੀ ਦੇ ਪ੍ਰਮੁੱਖ ਹਨ। ਪੋਪ ਨੂੰ ਉਨ੍ਹਾਂ ਦੇ ਅਹੁਦੇ ਦੇ ਵਿਆਪਕ ਕੂਟਨੀਤਿਕ, ਸੱਭਿਆਚਾਰਕ ਅਤੇ ਅਧਿਆਤਮਿਕ ਪ੍ਰਭਾਵ ਦੇ ਕਾਰਨ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ’ਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਪਹਿਲੇ ਪ੍ਰੇਰਿਤ ਸੇਂਟ ਪੀਟਰ ਦਾ ਉਤਰਾਧਿਕਾਰੀ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਆਸਥਾ ਅਤੇ ਨੈਤਿਕਤਾ ਦੇ ਮਾਮਲੇ ’ਚ ਉਨ੍ਹਾਂ ਦੀ ਪੜ੍ਹਾਈ ਸਰਵਉੱਚ ਸੀ।
ਭਾਵੇਂ ਪੋਪ ਲੀਓ XIV ਦਾ ਜਨਮ ਸ਼ਿਕਾਗੋ ’ਚ ਹੋਇਆ ਸੀ ਪਰ ਉਨ੍ਹਾਂ ਨੇ ਪੇਰੂ ’ਚ ਕੰਮ ਕਰਦੇ ਹੋਏ 2 ਦਹਾਕੇ ਤੋਂ ਵੱਧ ਸਮਾਂ ਬਿਤਾਇਆ। 2015 ’ਚ ਉਹ ਅਮਰੀਕਾ ਅਤੇ ਪੇਰੂ ਦੇ ਦੋਹਰੇ ਨਾਗਰਿਕ ਬਣ ਗਏ।
ਵੈਸ਼ਵਿਕ ਕੈਥੋਲਿਕ ਨਵੇਂ ਪੋਪ ਤੋਂ ਕੀ ਚਾਹੁੰਦੇ ਹਨ? : ਪੋਪ ਲੀਓ 1.4 ਅਰਬ ਮੈਂਬਰਾਂ ਵਾਲੇ ਵੰਡੇ ਹੋਏ ਕੈਥੋਲਿਕ ਚਰਚ ਦੀ ਅਗਵਾਈ ਕਰਨਗੇ, ਜਿਸ ਦਾ ਆਕਾਰ ਲਗਭਗ ਭਾਰਤ ਜਾਂ ਚੀਨ ਦੇ ਬਰਾਬਰ ਹੈ। ਚਰਚ ਯੂਰਪ ’ਚ ਭਲੇ ਹੀ ਆਪਣੀ ਤਾਕਤ ਖੋਹ ਿਰਹਾ ਹੋਵੇ ਪਰ ਲੈਟਿਨ ਅਮਰੀਕਾ, ਏਸ਼ੀਆ ਅਤੇ ਅਫਰੀਕਾ ’ਚ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵ ਭਰ ਦੇ ਲਗਭਗ 40 ਫੀਸਦੀ ਕੈਥੋਲਿਕ ਲੈਟਿਨ ਅਮਰੀਕਾ ’ਚ ਲਗਭਗ ਇਕ ਚੌਥਾਈ, ਯੂਰਪ ’ਚ 16 ਫੀਸਦੀ ਅਤੇ 18 ਫੀਸਦੀ ਉਪ-ਸਹਾਰਾ ਅਫਰੀਕਾ ’ਚ ਰਹਿੰਦੇ ਹਨ।
ਜਦ ਕਿ ਉਨ੍ਹਾਂ ਦੇ ਪੂਰਵਜ ਪੋਪ ਫ੍ਰਾਂਸਿਸ ਨੇ ਆਪਣੇ 12 ਸਾਲ ਦੇ ਪੋਪ ਕਾਲ ’ਚ ਅਨੇਕਾਂ ਉਪਲਬਧੀਆਂ ਹਾਸਿਲ ਕੀਤੀਆਂ, ਉਨ੍ਹਾਂ ਨੇ ਨਵੇਂ ਪੋਪ ਦੇ ਲਈ ਇਕ ਅਧੂਰਾ ਏਜੰਡਾ ਅਤੇ ਅਨੇਕਾਂ ਚੁਣੌਤੀਆਂ ਛੱਡ ਦਿੱਤੀਆਂ। ਇਹ ਮੁੱਦੇ, ਜਿਵੇਂ ਤਲਾਕ ਅਤੇ ਮੁੜ ਵਿਆਹ, ਐੱਲ. ਜੀ. ਬੀ. ਟੀ. ਕਿਊ. ਕੈਥੋਲਿਕ, ਮਹਿਲਾਵਾਂ ਦੀ ਭੂਮਿਕਾ ਅਤੇ ਪੌਣ-ਪਾਣੀ ਤਬਦੀਲੀ ਮਹੱਤਵਪੂਰਨ ਹਨ ਅਤੇ ਇਨ੍ਹਾਂ ’ਤੇ ਸਾਵਧਾਨੀਪੂਰਵਕ ਵਿਚਾਰ ਅਤੇ ਕਾਰਵਾਈ ਦੀ ਲੋੜ ਹੋਵੇਗੀ।
ਨਵੇਂ ਪੋਪ ਵਿਸ਼ਵਾਸ, ਨੈਤਿਕਤਾ, ਚਰਚ ਅਨੁਸ਼ਾਸਨ ਅਤੇ ਸਰਕਾਰ ਦੇ ਸਰਵਉਚ ਸ਼ਕਤੀ ਦੀ ਵਰਤੋਂ ਕਰਨਗੇ। ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਪੂਰਵਜ ਵਲੋਂ ਸ਼ੁਰੂ ਕੀਤੇ ਗਏ ਸੁਧਾਰਾਂ ਨੂੰ ਜਾਰੀ ਰੱਖਣਗੇ। ਗਰੀਬੀ ਅਤੇ ਹਾਸ਼ੀਏ ’ਤੇ ਪਏ ਲੋਕਾਂ ’ਤੇ ਧਿਆਨ ਕੇਂਦ੍ਰਿਤ ਕਰਨਗੇ ਅਤੇ ਚਰਚ ਦੇ ਅੰਦਰ ਵੱਖ-ਵੱਖ ਸਮੂਹਾਂ ਵਿਚਾਲੇ ਇਕ ਪੁਲ ਦਾ ਨਿਰਮਾਣ ਕਰਨਗੇ।
ਜਦ ਪੋਪ ਲੀਓ ਵੈਟੀਕਨ ਦੀ ਬਾਲਕਾਨੀ ’ਚ ਆਏ ਤਾਂ ਕਈ ਲੋਕਾਂ ਨੇ ਦਿਲਚਸਪੀ ਨਾਲ ਦੇਖਿਆ। ਆਪਣੇ ਪਹਿਲੇ ਭਾਸ਼ਣ ’ਚ ਪੋਪ ਨੇ ਸਪੇਨਿਸ਼ ਭਾਸ਼ਾ ’ਚ ਜਨ ਸਮੂਹ ਨੂੰ ਸੰਬੋਧਿਤ ਕੀਤਾ ਅਤੇ ‘ਪੇਰੂ ’ਚ ਆਪਣੇ ਪ੍ਰਿਯ ਚਿਕਲਾਓ ਧਰਮਪ੍ਰਾਂਤ’ ਦਾ ਵਰਣਨ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਇਕ ਅਮਰੀਕੀ ਅਤੇ ਪੇਰੂ ਵਾਸੀ ਦੇ ਰੂਪ ’ਚ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਪੋਪਸੀ ਨੂੰ ਪ੍ਰਭਾਵਿਤ ਕਰੇਗੀ।
ਕਈ ਪੇਰੂ ਵਾਸੀ ਉਨ੍ਹਾਂ ਨੂੰ ਇਕ ਅਜਿਹੇ ਪਾਦਰੀ ਦੇ ਰੂਪ ’ਚ ਯਾਦ ਕਰਦੇ ਹਨ ਜੋ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਦੇ ਨਾਲ ਖੜ੍ਹੇ ਹਨ। ਵੈਟੀਕਨ ’ਚ ਉਨ੍ਹਾਂ ਨੂੰ ਗੈਰ-ਰਸਮੀ ਤੌਰ ’ਤੇ ‘ਲੈਟਿਨ ਅਮਰੀਕਨ ਯਾਂਕੀ’ ਦੇ ਨਾਮ ਤੋਂ ਜਾਣਿਆਂ ਜਾਂਦਾ ਸੀ, ਇਹ ਉਪਨਾਮ ਉਨ੍ਹਾਂ ਦੀ ਦੋਹਰੀ ਪਛਾਣ ਅਤੇ ਵੱਖ-ਵੱਖ ਗੋਲਾਰਧਾਂ ਦੇ ਵਿਚਾਲੇ ਪੁਲ ਬਣਾਉਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਜਦੋਂ ਉਨ੍ਹਾਂ ਨੇ ਕਿਹਾ, ‘ਤੁਹਾਨੂੰ ਸ਼ਾਂਤੀ ਮਿਲੇ’ ਤਾਂ ਭੀੜ ਨੇ ਜੈਕਾਰੇ ਲਗਾਏ।
ਪੋਪ ਲੀਓ XIV ਆਪਣੇ ਪੋਪਸੀ ਦੇ ਦੌਰਾਨ ਕਿਹੜੇ ਸੁਧਾਰਾਂ ’ਤੇ ਧਿਆਨ ਕੇਂਦ੍ਰਿਤ ਕਰਨਗੇ?, ਉਹ ਚਰਚ ’ਚ ਯੌਨ ਦੁਰਵਿਵਹਾਰ ਦੇ ਮੁੱਦੇ ਨੂੰ ਕਿਵੇਂ ਸੰਬੋਧਨ ਕਰਨਗੇ? ਉਹ ਰਸਮੀ ਮਾਨਤਾਵਾਂ ਅਤੇ ਆਧੁਨਿਕ ਚਿੰਤਾਵਾਂ ਵਿਚਾਲੇ ਸੰਤੁਲਨ ਕਿਵੇਂ ਬਣਾਉਣਗੇ? ਜਿਵੇਂ-ਜਿਵੇਂ ਸਮਾਂ ਬੀਤੇਗਾ, ਇਹ ਗੱਲਾਂ ਸਪੱਸ਼ਟ ਹੁੰਦੀਆਂ ਜਾਣਗੀਆਂ।
ਨਵੇਂ ਚੁਣੇ ਗਏ ਪੋਪ ਨੂੰ ਕਈ ਮਹੱਤਵਪੂਰਨ ਕਦਮ ਚੁੱਕਣੇ ਹੋਣਗੇ। ਨਵੇਂ ਪੋਪ ਨੇ ਕੈਥੋਲਿਕ ਚਰਚ ਦੇ ਮੁਖੀ ਦੇ ਰੂਪ ’ਚ ਆਪਣੀਆਂ ਤਰਜੀਹਾਂ ਦੇ ਬਾਰੇ ’ਚ ਸੰਕੇਤ ਦਿੱਤੇ ਹਨ ਜੋ ਸ਼ਾਂਤੀ, ਜਲਵਾਯੂ ਤਬਦੀਲੀ ਅਤੇ ਟੈਕਨਾਲੋਜੀ ਦੇ ਬਾਰੇ ’ਚ ਹੈ। ਪਰ ਦੁਰਵਿਵਹਾਰ ਸਬੰਧੀ ਮਾਮਲੇ ਅਤੇ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ ਬਣੀ ਰਹੇਗੀ। ਆਪਣੇ ਪੂਰਵਜ ਵਾਂਗ, ਪੋਪ ਲੀਓ ਵੀ ਗਰੀਬਾਂ ਅਤੇ ਹਾਸ਼ੀਏ ’ਤੇ ਪਏ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ। ਉਹ ਵੈਟੀਕਨ ਨੂੰ ਖੁੱਲ੍ਹਾ ਰੱਖਣਾ ਚਾਹੁੰਦੇ ਹਨ ਅਤੇ ਚਰਚ ਦਰਜਾਬੰਦੀ ਤੋਂ ਬਾਹਰ ਦੀਆਂ ਆਵਾਜ਼ਾਂ ਵੀ ਸੁਣਨਾ ਚਾਹੁੰਦੇ ਹਨ।
ਪੋਪ ਲੀਓ ਨੇ ਚੁਣੌਤੀਪੂਰਨ ਸਮੇਂ ’ਚ ਕੈਥੋਲਿਕ ਚਰਚ ਦੀ ਕਮਾਨ ਸੰਭਾਲੀ ਹੈ। ਵੈਟੀਕਨ ਨੂੰ ਗੰਭੀਰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ’ਚ 73 ਮਿਲੀਅਨ ਪੌਂਡ ਤੋਂ ਵੱਧ ਦਾ ਬਜਟ ਘਾਟਾ ਅਤੇ 2 ਬਿਲੀਅਨ ਪੌਂਡ ਤੋਂ ਵੱਧ ਪੈਨਸ਼ਨ ਫੰਡ ਘਾਟਾ ਸ਼ਾਮਲ ਹੈ।
ਸਵਰਗੀ ਪੋਪ ਫ੍ਰਾਂਸੀਸੀ ਨੇ ਵੈਟੀਕਨ ਬੈਂਕ, ਜਿਸ ਨੂੰ ਆਈ.ਓ.ਆਰ. ਦੇ ਨਾਂ ਨਾਲ ਜਾਣਿਆ ਜਾਂਦਾ ਹੈ ’ਚ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਵਿੱਤੀ ਸਮੱਸਿਆਵਾਂ ਨੂੰ ਠੀਕ ਕਰਨ ਦੇ ਲਈ ਮਹੱਤਵਪੂਰਨ ਸੁਧਾਰ ਸ਼ੁਰੂ ਕੀਤੇ ਸਨ ਪਰ ਇਹ ਕੰਮ ਅਜੇ ਵੀ ਅਧੂਰਾ ਹੈ।
ਇਕ ਨਾਜ਼ੁਕ ਵਿਸ਼ਾ ਸਮਲਿੰਗੀ ਜੋੜੇ ਹਨ। ਪੋਪ ਫ੍ਰਾਂਸਿਸ ਨੇ ਕਿਹਾ 2023 ’ਚ ਰੋਮਨ ਕੈਥੋਲਿਕ ਪਾਦਰੀ ਸਮਲੈਂਗਿਕ ਜੋੜਿਆਂ ਨੂੰ ਆਸ਼ੀਰਵਾਦ ਦੇ ਸਕਣਗੇ। ਇਸ ਦੇ ਇਲਾਵਾ, ਉਸ ਸਾਲ ਉਨ੍ਹਾਂ ਨੇ ਟ੍ਰਾਂਸਜੈਂਡਰ ਲੋਕਾਂ ਨੂੰ ਬਪਤਿਸਮਾ ਲੈਣ ਅਤੇ ਗਾਡਪੇਰੈਂਟਰਸ ਦੇ ਰੂਪ ’ਚ ਕੰਮ ਕਰਨ ਦੀ ਇਜਾਜ਼ਤ ਵੀ ਦਿੱਤੀ। ਦੁਨੀਆ ਭਰ ਦੇ ਲੋਕ ਇਸ ਗੱਲ ’ਤੇ ਬਾਰੀਕੀ ਨਾਲ ਨਜ਼ਰ ਰੱਖਣਗੇ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਕਿਸ ਤਰ੍ਹਾਂ ਸੰਬੋਧਨ ਕਰਦੇ ਹਨ।
ਪੋਪ ਲੀਓ ਨੇ ਮੰਨਿਆ ਹੈ ਕਿ ਬਨਾਵਟੀ ਗਿਆਨ (ਏ.ਆਈ.) ਮਨੁੱਖੀ ਸ਼ਾਨ, ਨਿਆਂ ਅਤੇ ਕਿਰਤ ਨੂੰ ਮਹੱਤਵਪੂਰਨ ਚੁਣੌਤੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਚਰਚ ਇਨ੍ਹਾਂ ਮੁੱਦਿਆਂ ’ਤੇ ਧਿਆਨ ਦੇਵੇਗਾ। ਵੈਟੀਕਨ ਆਬਜ਼ਰਵਰ ਇਸ ਵਚਨਬੱਧਤਾ ਨੂੰ ਉਨ੍ਹਾਂ ਦੀ ਲੀਡਰਸ਼ਿਪ ਦਾ ਸਾਕਾਰਾਤਮਕ ਸੰਕੇਤ ਮੰਨਦੇ ਹਨ।
ਵਾਧੂ ਚੁਣੌਤੀਆਂ ’ਚ ਪ੍ਰੰਪਰਾ ਅਤੇ ਆਧੁਨਿਕਤਾ ਦੇ ਵਿਚਾਲੇ ਸੰਤੁਲਨ ਬਣਾਉਣਾ, ਸੁਧਾਰਾਂ ਨੂੰ ਲਾਗੂ ਕਰਦੇ ਸਮੇਂ ਏਕਤਾ ਬਣਾਏ ਰੱਖਣਾ ਅਤੇ ਤੇਜ਼ੀ ਨਾਲ ਅਸਥਿਰ ਹੁੰਦੇ ਸੰਸਾਰਿਕ ਪਰਿਪੇਖ ’ਚ ਸੰਤੁਲਨ ਬਣਾਈ ਰੱਖਣਾ ਸ਼ਾਮਲ ਹਨ। ਇਹ ਉਹ ਅੜਿੱਕੇ ਹਨ ਜਿਨ੍ਹਾਂ ਨੂੰ ਪੋਪ ਲੀਓ ਨੂੰ ਪਾਰ ਕਰਨਾ ਹੋਵੇਗਾ।
–ਕਲਿਆਣੀ ਸ਼ੰਕਰ
ਜਨਤਕ ਖਰੀਦ ਨੂੰ ਆਕਰਸ਼ਕ ਬਣਾਉਣ ਦਾ ਸਾਰਥਕ ਯਤਨ ਹੈ ‘ਜੀ.ਈ.ਐੱਮ.’
NEXT STORY