ਆਮ ਤੌਰ ’ਤੇ ਨਸ਼ਾ ਸਮੱਗਲਿੰਗ ਵਰਗੇ ਨਾਜਾਇਜ਼ ਧੰਦਿਆਂ ਨੂੰ ਮਰਦ ਪ੍ਰਧਾਨ ਹੀ ਮੰਨਿਆ ਜਾਂਦਾ ਸੀ ਪਰ ਹੁਣ ਨਸ਼ਾ ਸਮੱਗਲਰ ਆਪਣੇ ਇਸ ਧੰਦੇ ’ਚ ਵੱਡੀ ਗਿਣਤੀ ’ਚ ਔਰਤਾਂ ਨੂੰ ਸ਼ਾਮਲ ਕਰਨ ਲੱਗੇ ਹਨ ਤਾਂ ਕਿ ਉਨ੍ਹਾਂ ’ਤੇ ਸ਼ੱਕ ਨਾ ਹੋਵੇ ਅਤੇ ਉਨ੍ਹਾਂ ਦਾ ਧੰਦਾ ਚੱਲਦਾ ਰਹੇ। ਇਸ ਦੀਆਂ ਇਸ ਸਾਲ ਦੇ ਲਗਭਗ ਸਾਢੇ 3 ਮਹੀਨਿਆਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 14 ਜਨਵਰੀ ਨੂੰ ‘ਕਰੌਲੀ’ (ਰਾਜਸਥਾਨ) ’ਚ ਪੁਲਸ ਨੇ ਇਕ ਪਤੀ-ਪਤਨੀ ਸਮੇਤ 4 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 11 ਲੱਖ ਰੁਪਏ ਦੀ ‘ਸਮੈਕ’ ਜ਼ਬਤ ਕੀਤੀ।
* 29 ਜਨਵਰੀ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਅਧਿਕਾਰੀਆਂ ਨੇ ਇਕ ਔਰਤ ਨੂੰ 1.3 ਲੱਖ ਰੁਪਏ ਮੁੱਲ ਦੇ 6.3 ਕਿਲੋ ‘ਗਾਂਜੇ’ ਨਾਲ ਗ੍ਰਿਫਤਾਰ ਕੀਤਾ।
* 10 ਫਰਵਰੀ ਨੂੰ ‘ਨੂਰਪੁਰ’ (ਹਿਮਾਚਲ ਪ੍ਰਦੇਸ਼) ਦੀ ਪੁਲਸ ਨੇ ‘ਰਜਨੀ ਬਾਲਾ’ ਉਰਫ ‘ਰੱਜੀ’ ਨਾਂ ਦੀ ਔਰਤ ਨੂੰ 62.90 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ।
* 21 ਫਰਵਰੀ ਨੂੰ ਗੈਂਗਸਟਰ ‘ਹਾਸ਼ਿਮ ਬਾਬਾ’ ਦੀ ਪਤਨੀ ਅਤੇ ਦਿੱਲੀ ਦੀ ਲੇਡੀ ਡਾਨ ‘ਜੋਇਆ ਖਾਨ’ ਨੂੰ 270 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ।
* 21 ਫਰਵਰੀ ਨੂੰ ਹੀ ‘ਹੈਦਰਾਬਾਦ’ (ਤੇਲੰਗਾਨਾ) ’ਚ ‘ਸਾਈਬਰਾਬਾਦ’ ਦੀ ਪੁਲਸ ਨੇ 6 ਲੱਖ ਰੁਪਏ ਮੁੱਲ ਦੇ 60 ਗ੍ਰਾਮ ਨਸ਼ੀਲੇ ਪਦਾਰਥ ‘ਐੱਮ. ਡੀ. ਐੱਮ. ਏ.’ ਨਾਲ ‘ਸ਼ਤਾਬਦੀ ਮੰਨਾ’ ਨਾਂ ਦੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ।
* 3 ਮਾਰਚ ਨੂੰ ‘ਰਾਮਪੁਰ ਬੁਸ਼ਹਰ’ (ਹਿਮਾਚਲ ਪ੍ਰਦੇਸ਼) ਦੀ ਪੁਲਸ ਨੇ ‘ਸੋਹਨ ਲਾਲ’ ਅਤੇ ‘ਗੀਤਾ ਸ਼੍ਰੇਸ਼ਠ’ ਨੂੰ 26.68 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤਾ।
* 18 ਮਾਰਚ ਨੂੰ ‘ਅੰਮ੍ਰਿਤਸਰ’ (ਪੰਜਾਬ) ਪੁਲਸ ਨੇ 2 ਔਰਤ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 10 ਪਿਸਤੌਲ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ।
* 20 ਮਾਰਚ ਨੂੰ ‘ਨੋਹਰ’ (ਰਾਜਸਥਾਨ) ’ਚ ‘ਮੀਨੂ’ ਅਤੇ ‘ਕੋਮਲ’ ਨਾਂ ਦੀਆਂ 2 ਔਰਤਾਂ ਨੂੰ 15 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ।
* 22 ਮਾਰਚ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਲੱਖਾਂ ਰੁਪਏ ਮੁੱਲ ਦੇ 50 ਗ੍ਰਾਮ ਨਸ਼ੀਲੇ ਪਦਾਰਥ ‘ਐੱਮ. ਡੀ. ਐੱਮ. ਏ.’ ਦੀ ਸਮੱਗਲਿੰਗ ਕਰਨ ਦੇ ਦੋਸ਼ ’ਚ ‘ਅਨੀਲਾ ਰਵਿੰਦਰਨ’ ਨਾਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ।
* 4 ਅਪ੍ਰੈਲ ਨੂੰ ‘ਕਪੂਰਥਲਾ’ (ਪੰਜਾਬ) ’ਚ ‘ਕੁਲਵੰਤ ਕੌਰ’ ਉਰਫ ‘ਕੰਤੋ’ ਅਤੇ ‘ਪੂਜਾ’ ਨਾਂ ਦੀਆਂ 2 ਔਰਤ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
* 17 ਅਪ੍ਰੈਲ ਨੂੰ ‘ਕੁਪਵਾੜਾ’ (ਜੰਮੂ-ਕਸ਼ਮੀਰ) ’ਚ ਇਕ ਪੁਲਸ ਪਾਰਟੀ ਨੇ ‘ਹਸੀਨਾ ਬੇਗਮ’ ਨਾਂ ਦੀ ਇਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1.71 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ।
* 19 ਅਪ੍ਰੈਲ ਨੂੰ ‘ਲੁਧਿਆਣਾ’ ’ਚ ‘ਜਨਕਪੁਰੀ’ ਦੀ ਪੁਲਸ ਨੇ ‘ਚੰਦਾ’ ਨਾਂ ਦੀ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1.46 ਕਿਲੋ ਗਾਂਜਾ ਬਰਾਮਦ ਕੀਤਾ।
* 25 ਅਪ੍ਰੈਲ ਨੂੰ ‘ਮੱਖੂ’ (ਪੰਜਾਬ) ’ਚ ਪੁਲਸ ਨੇ ਇਕ ਔਰਤ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 82 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 28 ਅਪ੍ਰੈਲ ਨੂੰ ‘ਲੋਅਰ ਸੁਬਾਨਸਿਰੀ’ (ਅਰੁਣਾਚਲ ਪ੍ਰਦੇਸ਼) ’ਚ ਪੁਲਸ ਨੇ ‘ਚਿਗਿੰਗ ਰਿਲੁੰਗ’ ਨਾਂ ਦੀ ਔਰਤ ਕੋਲੋਂ 17.2 ਗ੍ਰਾਮ ਹੈਰੋਇਨ ਬਰਾਮਦ ਕੀਤੀ।
* ਅਤੇ ਹੁਣ 30 ਅਪ੍ਰੈਲ ਨੂੰ ‘ਤਰਨਤਾਰਨ’ (ਪੰਜਾਬ) ਿਜ਼ਲਾ ਪੁਲਸ ਨੇ ਪਿੰਡ ‘ਧਨੋਆ ਖੁਰਦ’ ’ਚ ਕਾਰਵਾਈ ਕਰ ਕੇ 20 ਕਰੋੜ ਰੁਪਏ ਮੁੱਲ ਦੀ 4 ਕਿਲੋ ਹੈਰੋਇਨ ਨਾਲ ‘ਰੁਪਿੰਦਰ ਕੌਰ’ ਨੂੰ ਗ੍ਰਿਫਤਾਰ ਕੀਤਾ।
ਔਰਤ ਸਮੱਗਲਰਾਂ ਦੀ ਨਸ਼ਾ ਸਮੱਗਲਿੰਗ ’ਚ ਵਧਦੀ ਭਾਗੀਦਾਰੀ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ 1 ਮਾਰਚ, 2025 ਤੋਂ ਪੰਜਾਬ ’ਚ ਜਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 678 ਤੋਂ ਵੱਧ ਔਰਤ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚ ਪੰਜਾਬ ਤੋਂ ਇਲਾਵਾ ਹਰਿਆਣਾ, ਪੱਛਮੀ ਬੰਗਾਲ, ਦਿੱਲੀ, ਝਾਰਖੰਡ, ਉੱਤਰ ਪ੍ਰਦੇਸ਼, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀਆਂ ਔਰਤਾਂ ਸ਼ਾਮਲ ਹਨ।
ਔਰਤਾਂ ਬੇਰੁਜ਼ਗਾਰੀ ਅਤੇ ਆਰਥਿਕ ਮਜਬੂਰੀ ਕਾਰਨ ਨਸ਼ਾ ਸਮੱਗਲਿੰਗ ’ਚ ਸ਼ਾਮਲ ਹੋ ਰਹੀਆਂ ਹਨ। ਇਸ ਦਾ ਇਕ ਸਬੂਤ ਬੀਤੇ ਸਾਲ 4 ਦਸੰਬਰ ਨੂੰ ਦਿੱਲੀ ’ਚ 415 ਗ੍ਰਾਮ ਹੈਰੋਇਨ ਨਾਲ ਫੜੀ ਗਈ ‘ਪੂਜਾ ਦੇਵੀ’ ਤੋਂ ਮਿਲਿਆ। ਪੁਲਸ ਵਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਗਰੀਬੀ ਕਾਰਨ ਪੜ੍ਹਾਈ ਨਹੀਂ ਕਰ ਸਕੀ ਸੀ।
ਆਮ ਤੌਰ ’ਤੇ ਔਰਤਾਂ ’ਤੇ ਸ਼ੱਕ ਘਟ ਹੋਣ ਕਾਰਨ ਨਸ਼ਾ ਸਮੱਗਲਰ ਆਪਣਾ ਸਾਮਾਨ ਇਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਾਉਣ ਲਈ ਔਰਤਾਂ ਨੂੰ ਇਸ ਧੰਦੇ ’ਚ ਸ਼ਾਮਲ ਕਰ ਰਹੇ ਹਨ।
ਜਿੱਥੇ ਇਕ ਪਾਸੇ ਇਸ ਬੁਰਾਈ ਨੂੰ ਰੋਕਣ ਲਈ ਪੁਲਸ ਵਲੋਂ ਵੱਧ ਮੁਸਤੈਦੀ ਵਰਤਣ ਦੀ ਲੋੜ ਹੈ, ਉੱਥੇ ਹੀ ਵਿਸ਼ੇਸ਼ ਤੌਰ ’ਤੇ ਲੋੜਵੰਦ ਔਰਤਾਂ ਲਈ ਰੁਜ਼ਗਾਰ ਦੇ ਸੌਖੇ ਬਦਲ ਪੈਦਾ ਕਰਨ ਦੀ ਵੀ ਲੋੜ ਹੈ ਤਾਂ ਕਿ ਉਹ ਧਨ ਕਮਾਉਣ ਦੀ ਮਜਬੂਰੀ ਕਾਰਨ ਨਾਜਾਇਜ਼ ਸਰਗਰਮੀਆਂ ’ਚ ਸ਼ਾਮਲ ਨਾ ਹੋਣ।
-ਵਿਜੇ ਕੁਮਾਰ
ਕਰਬਲਾ ’ਚ ਇਕ ਹਿੰਦੂ ਯੋਧੇ ਦੀ ਕੁਰਬਾਨੀ ਦੀ ਗਾਥਾ
NEXT STORY