ਨਵੀਂ ਦਿੱਲੀ (ਭਾਸ਼ਾ)-ਜੀ. ਐੱਸ. ਟੀ. ਐੱਨ. (ਨੈੱਟਵਰਕ) 'ਤੇ ਸਤੰਬਰ ਮਹੀਨੇ ਲਈ ਅੱਜ ਦੁਪਹਿਰ ਤੱਕ 33 ਲੱਖ ਜੀ. ਐੱਸ. ਟੀ. ਰਿਟਰਨ ਭਰੇ ਗਏ ਅਤੇ ਹਰ ਘੰਟੇ ਦੇ ਆਧਾਰ 'ਤੇ 75,000 ਵਿਕਰੀ ਅੰਕੜੇ ਇਸ 'ਚ ਅਪਲੋਡ ਕੀਤੇ ਜਾ ਰਹੇ ਹਨ। ਜੀ. ਐੱਸ. ਟੀ. ਐੱਨ. ਦੇ ਚੇਅਰਮੈਨ ਅਜੇ ਭੂਸ਼ਣ ਪਾਂਡੇ ਨੇ ਅੱਜ ਇਹ ਜਾਣਕਾਰੀ ਦਿੱਤੀ।
ਪਾਂਡੇ ਨੇ ਕਿਹਾ ਕਿ ਜੀ. ਐੱਸ. ਟੀ. ਐੱਨ. ਸਿਸਟਮ ਸਥਿਰ ਹੈ ਅਤੇ ਫਿਲਹਾਲ ਸਿਸਟਮ ਦੇ ਅਧੀਨ ਜੋ ਅੰਕੜੇ ਆ ਰਹੇ ਹਨ ਉਨ੍ਹਾਂ 'ਚ ਉਸ ਦੀ ਕੁਲ ਸਮਰੱਥਾ ਦਾ ਸਿਰਫ 30 ਫ਼ੀਸਦੀ ਹੀ ਵਰਤੋਂ ਹੋ ਰਿਹਾ ਹੈ। ਪਿਛਲੇ 2 ਦਿਨਾਂ 'ਚ ਇਸ 'ਚ 20 ਲੱਖ ਰਿਟਰਨ ਅਪਲੋਡ ਕੀਤੇ ਗਏ। ਉਨ੍ਹਾਂ ਕਿਹਾ, ''ਦੁਪਹਿਰ ਤੱਕ 33 ਲੱਖ ਰਿਟਰਨ ਭਰੇ ਗਏ ਹਨ। ਰਿਟਰਨ ਫਾਈਲ ਕਰਨ ਦੇ ਕੰਮ 'ਚ ਤੇਜ਼ੀ ਆ ਰਹੀ ਹੈ। ਔਸਤਨ ਹਰ ਘੰਟੇ ਦੇ ਹਿਸਾਬ ਨਾਲ 75,000 ਰਿਟਰਨ ਅਪਲੋਡ ਕੀਤੇ ਜਾ ਰਹੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਤੈਅ ਸਮੇਂ 'ਚ ਰਿਟਰਨ ਫਾਈਲ ਕਰ ਸਕਣਗੇ।'' ਜੁਲਾਈ ਅਤੇ ਅਗਸਤ ਲਈ 55.68 ਲੱਖ ਅਤੇ 50 ਲੱਖ ਰਿਟਰਨ ਭਰੇ ਗਏ, ਜਿਸ ਦੇ ਨਾਲ ਕ੍ਰਮਵਾਰ 95,000 ਕਰੋੜ ਰੁਪਏ ਅਤੇ 92,000 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਸਤੰਬਰ ਮਹੀਨੇ ਦੇ ਰਿਟਰਨ ਦਾ ਅੰਕੜਾ ਵੀ ਅਖੀਰ 'ਤੇ ਵਧੇਗਾ।
ਜੀ. ਐੱਸ. ਟੀ. ਆਰ.-3ਬੀ ਰਿਟਰਨ ਦਾਖਲ ਕਰਨ ਲਈ ਆਫਲਾਈਨ ਸਹੂਲਤ ਸ਼ੁਰੂ : ਜੀ. ਐੱਸ. ਟੀ. ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਸ਼ੁਰੂਆਤੀ ਜੀ. ਐੱਸ. ਟੀ. ਆਰ.-3ਬੀ ਰਿਟਰਨ ਦਾਖਲ ਕਰਨ ਲਈ ਕਾਰੋਬਾਰੀਆਂ ਲਈ ਇਕ ਐਕਸੈੱਲ ਆਧਾਰਿਤ ਆਫਲਾਈਨ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਕਰਦਾਤਾ ਜੀ. ਐੱਸ. ਟੀ. ਐੱਨ. ਦੇ ਪੋਰਟਲ 'ਤੇ ਡਾਊਨਲੋਡ ਸੈਕਸ਼ਨ 'ਚ ਜਾ ਕੇ ਆਫਲਾਈਨ ਡਾਊਨਲੋਡ ਕਰ ਸਕਦੇ ਹਨ ਅਤੇ ਡਾਟਾ ਭਰਨ ਤੋਂ ਬਾਅਦ ਉਸ ਨੂੰ ਜੀ. ਐੱਸ. ਟੀ. ਪੋਰਟਲ 'ਤੇ ਅਪਲੋਡ ਕੀਤਾ ਜਾ ਸਕਦਾ ਹੈ।
ਭਾਰਤ ਦੇ ਵਧਦੇ ਵਿਦੇਸ਼ੀ ਭੰਡਾਰ 'ਤੇ ਨਜ਼ਰ ਰੱਖੇਗਾ ਅਮਰੀਕਾ
NEXT STORY