ਨਵੀਂ ਦਿੱਲੀ- ਭਾਰਤ ਵਿਚ ਡੀ. ਸੀ. ਜੀ. ਆਈ. ਵੱਲੋਂ ਸਪੂਤਨਿਕ ਟੀਕੇ ਨੂੰ ਸੰਕਟਕਾਲੀ ਵਰਤੋਂ ਦੀ ਮਨਜ਼ੂਰੀ ਮਿਲਣ ਪਿੱਛੋਂ ਰੂਸੀ ਪ੍ਰਤੱਖ ਨਿਵੇਸ਼ ਫੰਡ (ਆਰ. ਡੀ. ਆਈ. ਐੱਫ.) ਨੇ ਕਿਹਾ ਹੈ ਕਿ ਭਾਰਤ ਵਿਚ ਹਰ ਸਾਲ ਸਪੂਤਨਿਕ ਵੀ ਟੀਕੇ ਦੀਆਂ 85 ਕਰੋੜ ਤੋਂ ਜ਼ਿਆਦਾ ਖ਼ੁਰਾਕ ਤਿਆਰ ਕੀਤੀਆਂ ਜਾਣਗੀਆਂ।
ਇਹ ਟੀਕਾ ਰੂਸ ਵਿਚ ਕਲੀਨੀਕਲ ਟ੍ਰਾਇਲਾਂ ਨੂੰ ਪੂਰਾ ਕਰ ਚੁੱਕਾ ਹੈ ਅਤੇ ਭਾਰਤ ਵਿਚ ਤੀਜੇ ਦੌਰ ਦੇ ਕਲੀਨੀਕਲ ਟ੍ਰਾਇਲਾਂ ਵਿਚ ਇਸ ਦੇ ਚੰਗੇ ਨਤੀਜੇ ਆਏ ਹਨ। ਭਾਰਤ ਵਿਚ ਇਹ ਟ੍ਰਾਇਲ ਡਾ. ਰੈਡੀਜ਼ ਕਰ ਰਹੀ ਹੈ। ਆਰ. ਡੀ. ਆਈ. ਐੱਫ. ਨੇ ਇਕ ਬਿਆਨ ਵਿਚ ਕਿਹਾ ਕਿ ਤਕਰੀਬਨ ਤਿੰਨ ਕਰੋੜ ਆਬਾਦੀ ਵਾਲੇ ਦੇਸ਼ਾਂ ਵਿਚ ਟੀਕੇ ਦੇ ਇਸਤੇਮਾਲ ਨੂੰ ਮਨਜ਼ੂਰੀ ਮਿਲ ਚੁੱਕੀ ਹੈ।
ਉੱਥੇ ਹੀ, ਭਾਰਤ ਸਪੂਤਨਿਕ ਵੀ ਨੂੰ ਮਨਜ਼ੂਰੀ ਦੇਣ ਵਾਲਾ 60ਵਾਂ ਦੇਸ਼ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਆਬਾਦੀ ਵਾਲੇ ਦੇਸ਼ਾਂ ਦੇ ਲਿਹਾਜ ਨਾਲ ਭਾਰਤ ਇਸ ਟੀਕੇ ਨੂੰ ਅਪਣਾਉਣ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਸਪੂਤਨਿਕ ਵੀ ਭਾਰਤ ਵਿਚ ਕੋਰੋਨਾ ਦਾ ਤੀਜਾ ਟੀਕਾ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਸੀਰਮ ਇੰਸਟੀਚਿਊਟ ਵਲੋਂ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕੇ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਦੇ ਟੀਕੇ ਕੋਵੈਕਸਿਨ ਨੂੰ ਸੰਕਟਕਾਲੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਸੀ।
ਬੈਂਕ ਦੀ ਨਵੀਂ ਸਕੀਮ, ਕੋਰੋਨਾ ਟੀਕਾ ਲਵਾਉਣ 'ਤੇ FD 'ਤੇ ਪਾਓ ਵੱਧ ਵਿਆਜ
NEXT STORY