ਨਵੀਂ ਦਿੱਲੀ- ਜਨਤਕ ਖੇਤਰ ਦੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਏਅਰ ਇੰਡੀਆ ਦੀ ਕੁੱਝ ਹਵਾਈ ਅੱਡਿਆਂ 'ਤੇ ਬਿਨਾਂ ਵਰਤੋਂ ਵਾਲੀਆਂ ਪਾਰਕਿੰਗ ਥਾਵਾਂ (ਹੈਂਗਰ) ਨੂੰ ਖਾਲੀ ਕਰਨ ਦੀ ਯੋਜਨਾ ਹੈ। ਲਾਗਤ 'ਚ ਕਟੌਤੀ ਲਈ ਕੰਪਨੀ ਇਸ ਤੋਂ ਇਲਾਵਾ ਉਥੇ ਪਏ ਕਬਾੜ ਨੂੰ ਵੀ ਵੇਚੇਗੀ। ਏਅਰ ਇੰਡੀਆ ਦੇ ਵਿਨਿਵੇਸ਼ 'ਤੇ ਵਿਚਾਰ ਚੱਲ ਰਿਹਾ ਹੈ। ਅਜਿਹੇ 'ਚ ਪਿਛਲੇ ਮਹੀਨੇ ਹੀ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਅਹੁਦਾ ਸੰਭਲਣ ਵਾਲੇ ਰਾਜੀਵ ਬਾਂਸਲ ਨੇ ਕਿਹਾ ਕਿ ਕੰਪਨੀ ਸਮੇਂ 'ਤੇ ਉਡਾਣ ਸੰਚਾਲਨ (ਓ. ਟੀ. ਪੀ.), ਗਾਹਕ ਸੇਵਾ ਬਿਹਤਰ ਬਣਾਉਣ ਅਤੇ ਵੱਖ-ਵੱਖ ਮਦਾਂ 'ਚ ਲਾਗਤ ਕਟੌਤੀ ਕਰਨ ਲਈ ਕੰਮ ਕਰ ਰਹੀ ਹੈ।
ਬਾਂਸਲ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਹ ਹਵਾਈ ਅੱਡਿਆਂ 'ਤੇ ਕੰਪਨੀ ਦੇ ਕਬਾੜ ਨਾਲ ਘਿਰੀਆਂ ਵਾਧੂ ਥਾਵਾਂ ਨੂੰ ਖਾਲੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ''ਮੈਂ ਦੇਖਿਆ ਹੈ ਕਿ ਹੈਂਗਰਾਂ 'ਚ ਬਹੁਤ ਸਾਰਾ ਬਿਨਾਂ ਵਰਤੋਂ ਵਾਲਾ ਸਾਮਾਨ ਪਿਆ ਹੋਇਆ ਹੈ ਅਤੇ ਅਸੀਂ ਬੇਵਜ੍ਹਾ ਇਨ੍ਹਾਂ ਥਾਵਾਂ ਨੂੰ ਘੇਰਿਆ ਹੋਇਆ ਹੈ। ਇਸ ਲਈ ਇਸ ਕਬਾੜ ਨੂੰ ਵੇਚ ਕੇ ਅਸੀਂ ਕੁੱਝ ਪੈਸਾ ਕਮਾ ਸਕਦੇ ਹਾਂ ਅਤੇ ਨਾਲ ਹੀ ਇਨ੍ਹਾਂ ਥਾਵਾਂ ਨੂੰ ਖਾਲੀ ਕਰ ਕੇ ਕਿਰਾਇਆ ਲਾਗਤ ਨੂੰ ਵੀ ਘੱਟ ਕਰ ਸਕਦੇ ਹਾਂ।'' ਬਾਂਸਲ ਨੇ ਕਿਹਾ ਕਿ ਦਿੱਲੀ 'ਚ ਕੰਪਨੀ ਨੇ ਇਕ ਜਹਾਜ਼ ਨੂੰ ਨਿਲਾਮ ਕਰ ਦਿੱਤਾ ਹੈ ਪਰ ਉਹ ਅਜੇ ਤੱਕ ਹੈਂਗਰ 'ਚ ਖੜ੍ਹਾ ਹੈ।
ਸਟਾਰਟਅਪਸ ਨੂੰ ਹੱਲਾਸ਼ੇਰੀ ਦੇਣ ਲਈ ਸੂਬਿਆਂ ਨੂੰ ਰੈਂਕਿੰਗ ਦੇਵੇਗੀ ਸਰਕਾਰ, ਟੈਕਸ 'ਚ ਮਿਲੇਗੀ ਛੋਟ
NEXT STORY