ਬਿਜ਼ਨੈੱਸ ਡੈਸਕ - ਪਿਛਲੇ ਕੁਝ ਮਹੀਨਿਆਂ ਤੋਂ ਪਾਇਲਟਾਂ ਵਲੋਂ ਲਗਾਤਾਰ ਦਿੱਤੇ ਜਾ ਰਹੇ ਅਸਤੀਫੇ ਦੇ ਕਾਰਨ ਅਕਾਸਾ ਏਅਰਲਾਈਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਇਲਟਾਂ ਦੇ ਅਸਤੀਫੇ ਦੇ ਕਾਰਨ ਅਕਾਸਾ ਏਅਰਲਾਈਨ ਨੂੰ ਆਪਣੀਆਂ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ। ਇਸੇ ਕਰਕੇ ਅਕਾਸਾ ਏਅਰਲਾਈਨ ਦੀ ਘਰੇਲੂ ਬਾਜ਼ਾਰ ਵਿੱਚ ਹਿੱਸੇਦਾਰੀ ਜੁਲਾਈ 'ਚ 5.2 ਫ਼ੀਸਦੀ ਤੋਂ ਘਟ ਕੇ ਅਗਸਤ 'ਚ 4.2 ਫ਼ੀਸਦੀ 'ਤੇ ਆ ਗਈ ਹੈ। ਉਡਾਣਾਂ ਰੱਦ ਹੋਣ ਕਾਰਨ ਅਕਾਸਾ ਦੇ ਸੰਚਾਲਨ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਸੂਤਰਾਂ ਅਨੁਸਾਰ ਡਾਇਰੈਕਟੋਰੇਟ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਘਰੇਲੂ ਏਅਰਲਾਈਨ ਬਾਜ਼ਾਰ ਹਿੱਸੇਦਾਰੀ ਦੇ ਮਾਮਲੇ ਵਿੱਚ ਨਕਦੀ ਦੀ ਤੰਗੀ ਵਾਲੀ ਸਪਾਈਸਜੈੱਟ ਤੋਂ ਇੱਕ ਸਥਾਨ ਪਿੱਛੇ ਖਿਸਕ ਕੇ ਛੇਵੇਂ ਸਥਾਨ 'ਤੇ ਆ ਗਈ ਹੈ। ਇਸ ਦੇ ਨਾਲ ਹੀ ਡੀਜੀਸੀਏ ਦੇ ਅੰਕੜੇ ਦਰਸਾਉਂਦੇ ਹਨ ਕਿ ਅਕਾਸਾ ਏਅਰਲਾਈਨ, ਜਿਸ ਨੇ ਜੂਨ ਦੇ ਮਹੀਨੇ ਸਪਾਈਸਜੈੱਟ ਨੂੰ ਪਛਾੜ ਦਿੱਤਾ ਸੀ ਅਤੇ ਜੁਲਾਈ ਵਿੱਚ ਆਪਣੀ ਬੜ੍ਹਤ ਬਣਾਈ ਸੀ, ਦੇ ਅਗਸਤ ਵਿੱਚ ਘਰੇਲੂ ਬਾਜ਼ਾਰ ਸ਼ੇਅਰ 4.2 ਫ਼ੀਸਦੀ ਸਨ, ਜਦਕਿ ਸਪਾਈਸਜੈੱਟ 4.4 ਫ਼ੀਸਦੀ ਸ਼ੇਅਰਾਂ ਨਾਲ ਮਾਮੂਲੀ ਅੱਗੇ ਸੀ।
ਇਹ ਵੀ ਪੜ੍ਹੋ : ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ iPhones ਇੰਨੇ ਮਹਿੰਗੇ ਕਿਉਂ ਹਨ? ਜਾਣੋ 3 ਵੱਡੇ ਕਾਰਨ
ਦੱਸ ਦੇਈਏ ਕਿ ਅਕਾਸਾ ਏਅਰਲਾਈਨ ਦੇ ਬਹੁਤ ਸਾਰੇ ਪਾਇਲਟ ਨੌਕਰੀ ਛੱਡ ਕੇ ਵਿਰੋਧੀ ਕੰਪਨੀਆਂ ਵਿੱਚ ਸ਼ਾਮਲ ਹੋ ਗਏ ਹਨ। ਇਸ ਨਾਲ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਮਹੀਨੇ ਵਿਸਤਾਰਾ ਦੀ ਬਾਜ਼ਾਰ ਹਿੱਸੇਦਾਰੀ ਵਿੱਚ ਵਾਧਾ ਹੋਇਆ ਹੈ। ਏਅਰਲਾਈਨ ਕੰਪਨੀਆਂ ਦੀ ਘਰੇਲੂ ਬਾਜ਼ਾਰ ਵਿੱਚ ਹਿੱਸੇਦਾਰੀ ਜੁਲਾਈ ਦੇ ਮਹੀਨੇ 8.4 ਫ਼ੀਸਦੀ ਵਧ ਕੇ ਅਗਸਤ 'ਚ 9.8 ਫ਼ੀਸਦੀ ਹੋ ਗਈ ਹੈ। ਇਸ ਦੌਰਾਨ ਜੇਕਰ ਅਕਾਸਾ ਏਅਰਲਾਈਨ ਦੀ ਉਡਾਣ ਦੀ ਗੱਲ ਕੀਤੀ ਜਾਵੇ ਤਾਂ ਇਸ ਉਡਾਨ ਰਾਹੀਂ ਅਗਸਤ ਅਤੇ ਜੁਲਾ ਦੇ ਮਹੀਨਿਆਂ ਵਿੱਚ ਕ੍ਰਮਵਾਰ 5.27 ਲੱਖ ਅਤੇ 6.24 ਲੱਖ ਯਾਤਰੀਆਂ ਨੇ ਸਫ਼ਰ ਕੀਤਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਦੂਜੇ ਪਾਸੇ ਅਗਸਤ ਦੇ ਮਹੀਨੇ ਸਪਾਈਸਜੈੱਟ 'ਤੇ 5.41 ਲੱਖ ਅਤੇ ਜੁਲਾਈ 'ਚ 5.04 ਲੱਖ ਯਾਤਰੀਆਂ ਨੇ ਉਡਾਣ ਭਰੀ ਹੈ। ਅਗਸਤ 'ਚ ਏਅਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ 9.8 ਫ਼ੀਸਦੀ ਅਤੇ ਏਅਰ ਏਸ਼ੀਆ ਦੀ ਬਾਜ਼ਾਰ ਹਿੱਸੇਦਾਰੀ 7.1 ਫ਼ੀਸਦੀ ਸੀ। ਇਸ ਦੇ ਨਾਲ ਹੀ ਇੰਡੀਗੋ ਨੇ ਅਗਸਤ ਦੇ ਮਹੀਨੇ 63.3 ਫ਼ੀਸਦੀ ਦੀ ਮਾਰਕੀਟ ਹਿੱਸੇਦਾਰੀ ਨਾਲ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਵਜੋਂ ਆਪਣੀ ਬੜ੍ਹਤ ਬਣਾਈ ਰੱਖੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ 'ਚ ‘ਫਸੇ’ 60 ਕਰੋੜ ਡਾਲਰ ਨਾਲ ਰੂਸੀ ਕੱਚਾ ਤੇਲ ਖਰੀਦਣ ਦਾ ਬਦਲ ਲੱਭ ਰਹੀਆਂ ਨੇ ਭਾਰਤੀ ਕੰਪਨੀਆਂ
NEXT STORY