ਨਵੀਂ ਦਿੱਲੀ–ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ 14 ਕੰਪਨੀਆਂ ਵਲੋਂ ਲਿਆਂਦੇ ਗਏ ਆਈ. ਪੀ. ਓ. ਤੋਂ 35,456 ਕਰੋੜ ਰੁਪਏ ਜੁਟਾਏ ਗਏ ਹਨ, ਜੋ ਇਕ ਸਾਲ ਪਹਿਲੀ ਦੀ ਇਸੇ ਮਿਆਦ ਦੀ ਤੁਲਨਾ ’ਚ 32 ਫੀਸਦੀ ਘੱਟ ਹੈ। ਪ੍ਰਾਈਮ ਡਾਟਾਬੇਸ ਵਲੋਂ ਜਾਰੀ ਇਕ ਰਿਪੋਰਟ ਮੁਤਾਬਕ ਵਿੱਤੀ ਸਾਲ 2022-23 ਦੀ ਪਹਿਲੀ ਛਿਮਾਹੀ ਆਈ. ਪੀ. ਓ. ਦੇ ਲਿਹਾਜ ਨਾਲ ਜ਼ਿਆਦਾ ਚੰਗੀ ਨਹੀਂ ਰਹੀ ਹੈ। ਇਸ ਦੌਰਾਨ ਕੁੱਲ 14 ਕੰਪਨੀਆਂ ਆਪਣਾ ਆਈ. ਪੀ. ਓ. ਲੈ ਕੇ ਆਈਆਂ, ਜਿਨ੍ਹਾਂ ਦੇ ਰਾਹੀਂ 35456 ਕਰੋੜ ਰੁਪਏ ਦੀ ਰਕਮ ਜੁਟਾਈ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਕੁੱਲ 25 ਆਈ. ਪੀ. ਓ. ਦੇ ਮਾਧਿਅਮ ਰਾਹੀਂ 51,979 ਕਰੋੜ ਰੁਪਏ ਜੁਟਾਏ ਸਨ। ਇਸ ਸੁਸਤੀ ਦੇ ਬਾਵਜੂਦ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਆਈ. ਪੀ. ਓ. ਗਤੀਵਿਧੀਆਂ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ।
71 ਆਈ. ਪੀ. ਓ. ਪ੍ਰਸਤਾਵਾਂ ਨੂੰ ਮਿਲ ਚੁੱਕੀ ਹੈ ਮਨਜ਼ੂਰੀ
ਰਿਪੋਰਟ ਮੁਤਾਬਕ ਬਾਜ਼ਾਰ ਰੈਗੂਲੇਟਰ ਸੇਬੀ ਵਲੋਂ 71 ਆਈ. ਪੀ. ਓ. ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਜਿਨ੍ਹਾਂ ਦੇ ਰਾਹੀਂ 1,05,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਨ੍ਹਾਂ ਤੋਂ ਇਲਾਵਾ 70,000 ਕਰੋੜ ਰੁਪਏ ਮੁੱਲ ਦੇ 43 ਹੋਰ ਪ੍ਰਸਤਾਵ ਹਾਲੇ ਸੇਬੀ ਦੇ ਵਿਚਾਰ ਅਧੀਨ ਹਨ। ਇਸ ਤਰ੍ਹਾਂ ਕੁੱਲ 114 ਆਈ. ਪੀ. ਓ. ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਨ੍ਹਾਂ ’ਚੋਂ 10 ਇਸ਼ੂ ਨਵੇਂ ਦੌਰ ਦੀਆਂ ਤਕਨਾਲੋਜੀ ਕੰਪਨੀਆਂ ਦੇ ਹਨ। ਇਨ੍ਹਾਂ ਤਕਨਾਲੋੀ ਕੰਪਨੀਆਂ ਨੇ ਕਰੀਬ 35,000 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੋਇਆ ਹੈ। ਹਾਲਾਂਕਿ ਪ੍ਰਾਈਮ ਡਾਟਾਬੇਸ ਦੀ ਰਿਪੋਰਟ ਕਹਿੰਦੀ ਹੈ ਕਿ ਪਹਿਲੀ ਛਿਮਾਹੀ ’ਚ ਆਈ. ਪੀ. ਓ. ਦ੍ਰਿਸ਼ ਹੋਰ ਵੀ ਸੁਸਤ ਨਜ਼ਰ ਆ ਸਕਦੀ ਹੈ। ਇਸ ਨੂੰ ਭਾਰਤ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਆਈ. ਪੀ. ਓ. ਨੇ ਸੰਭਾਲ ਲਿਆ, ਜਿਸ ’ਚ ਇਕੱਲੇ ਹੀ 20,557 ਕਰੋੜ ਰੁਪਏ ਜੁਟਾਏ ਗਏ ਸਨ।
ਭਾਰਤ 7.3 ਫੀਸਦੀ ਦੇ ਵਾਧੇ ਨਾਲ ਉੱਭਰਦੀਆਂ ਅਰਥਵਿਵਸਥਾਵਾਂ ’ਚ ‘ਚਮਕਦਾ ਸਿਤਾਰਾ’ ਹੋਵੇਗਾ
NEXT STORY