ਨਵੀਂ ਦਿੱਲੀ—ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਸਮੂਹ ਦਾ ਕਹਿਣਾ ਹੈ ਕਿ ਉਹ ਝੂਠੇ ਅਤੇ ਬਦਨਾਮ ਕਰਨ ਵਾਲੇ ਬਿਆਨ ਦੇਣ ਨੂੰ ਲੈ ਕੇ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਦੇ ਖਿਲਾਫ 5,000 ਕਰੋੜ ਰੁਪਏ ਦਾ ਮਾਣਹਾਨੀ ਕੇਸ ਕਰੇਗਾ। ਰਿਲਾਇੰਸ ਸਮੂਹ ਦੇ ਪ੍ਰਧਾਨ ਨੇ ਕਿਹ, ' ਅਭਿਸ਼ੇਕ ਸਿੰਘਵੀ ਨੇ ਸਮੂਹ ਦੇ ਖਿਲਾਫ ਝੂਠਾ, ਅਪਮਾਨਜਨਕ ਅਤੇ ਨਿੰਦਾ ਵਾਲੇ ਬਿਆਨ ਦਿੱਤੇ ਹਨ। ਅਸੀਂ ਇਸ ਤਰ੍ਹਾਂ ਦੇ ਝੂਠੇ ਅਤੇ ਅਪਮਾਨਜਨਕ ਬਿਆਨ ਨੂੰ ਲੈ ਕੇ ਸਿੰਘਵੀ ਦੇ ਖਿਲਾਫ 5,000 ਕਰੋੜ ਰੁਪਏ ਦਾ ਮੁਕਦਮਾ ਦਰਜ ਕਰਾਂਗੇ।'
ਇਸ ਤੋਂ ਪਹਿਲਾਂ ਦਿਨ 'ਚ ਸਿੰਘਵੀ ਨੇ ਵਿੱਤ ਮੰਤਰੀ ਅਰੁਣ ਜੇਟਲੀ ਵਲੋਂ ਉਦਯੋਗਿਆਂ ਦੇ ਕਰਜ ਮਾਫ ਨਾ ਕਰਨ ਦੀ ਗੱਲ ਨੂੰ ਲੋਕਾਂ ਨੂੰ ਮੁਰਖ ਬਣਾਉਣ ਨਾਲੇ ਬਿਆਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਟਲੀ ਲੋਕਾਂ ਨੂੰ ਮੁਰਖ ਬਣਾ ਰਹੇ ਹਨ। ਸਿੰਘਵੀ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਜਾਣਬੁਝ ਕੇ ਪੈਸੇ ਨਾ ਦੇਣ ਵਾਲਿਆਂ ਦਾ 1.88 ਲੱਖ ਕਰੋੜ ਰੁਪਏ ਦਾ ਕਰਜ ਬੰਦ ਖਾਤੇ 'ਚ ਪਾ ਦਿੱਤਾ।
ਉਨ੍ਹਾਂ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਚੋਟੀ ਦੀਆਂ 50 ਕੰਪਨੀਆਂ 'ਤੇ ਬੈਂਕਾਂ ਦਾ 8.53 ਲੱਖ ਕਰੋੜ ਰੁਪਏ ਦਾ ਬਕਾਇਆ ਹੈ ਅਤੇ ਉਨ੍ਹਾਂ 'ਚੋਂ ਗੁਜਰਾਤ ਦੀਆਂ ਤਿੰਨ ਕੰਪਨੀਆਂ ਰਿਲਾਇੰਸ ਅਨਿਲ ਅੰਬਾਨੀ ਸਮੂਹ ਅਡਾਣੀ ਅਤੇ ਐਸਾਰ ਗਰੁਪ 'ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ।
ਸਿੰਘਵੀ ਨੇ ਕਿਹਾ, ਉਨ੍ਹਾਂ 'ਚ ਇਕ ਨੇ ਪਿਛਲੇ ਮਹੀਨੇ ਸਰਵਜਨਿਕ ਰੂਪ ਤੋਂ ਘੋਸ਼ਣਾ ਕੀਤੀ ਸੀ ਕਿ ਉਹ ਆਪਣਾ ਦੂਰਸੰਚਾਰ ਕਾਰੋਬਾਰ ਬੰਦ ਕਰੇਗਾ, ਜਿਸ 'ਤੇ ਬੈਂਕਾਂ ਦਾ 45,000 ਕਰੋੜ ਰੁਪਏ ਦਾ ਬਕਾਇਆ ਹੈ। ਉਨ੍ਹਾਂ ਇਸ ਟਿੱਪਣੀ ਦੇ ਜਰੀਏ ਅਪ੍ਰੱਤਖ ਰੂਪ ਨਾਲ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਸਮੂਹ 'ਤੇ ਨਿਸ਼ਾਨਾ ਸਾਧਿਆ ਸੀ।
ਬਾਜ਼ਾਰ 'ਚ ਤੇਜ਼ੀ, ਸੈਂਸੈਕਸ 33,247 ਅਤੇ ਨਿਫਟੀ 10,263 'ਤੇ ਖੁੱਲ੍ਹੇ
NEXT STORY