ਨਵੀਂ ਦਿੱਲੀ : ਭਾਰਤ ਵਿਚ ਆਈਫੋਨ ਅਸੈਂਬਲ ਕਰਨ ਦਾ ਕੰਮ ਸ਼ੁਰੂ ਹੋਣ ਦੇ ਤਿੰਨ ਸਾਲ ਬਾਅਦ ਹੀ ਐਪਲ ਇੰਕ ਨੇ ਇਕ ਵਿੱਤੀ ਸਾਲ ਵਿਚ 1 ਲੱਖ ਕਰੋੜ ਰੁਪਏ ਦੇ ਆਈਫੋਨ ਬਣਾਏ ਹਨ। ਕੰਪਨੀ ਨੇ ਇਥੇ ਕੰਟਰੈਕਟ 'ਤੇ ਆਈਫੋਨ ਬਣਾਉਣ ਵਾਲੀਆਂ ਤਿੰਨ ਕੰਪਨੀਆਂ ਦੇ ਜ਼ਰੀਏ 2023-24 ਦੇ ਪਹਿਲੇ 11 ਮਹੀਨਿਆਂ ਵਿਚ ਹੀ ਇਹ ਮੁਕਾਮ ਹਾਸਲ ਕਰ ਲਿਆ ਸੀ। ਐਪਲ ਨੇ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐੱਲਆਈ) ਸਕੀਮ ਦੇ ਪੰਜਵੇਂ ਸਾਲ ਤੱਕ ਇੱਕ ਵਿੱਤੀ ਸਾਲ ਵਿੱਚ 1 ਲੱਖ ਕਰੋੜ ਰੁਪਏ ਦੇ ਆਈਫੋਨ ਬਣਾਉਣ ਦਾ ਟੀਚਾ ਰੱਖਿਆ ਸੀ ਪਰ ਉਸ ਨੇ ਇਹ ਦੋ ਸਾਲ ਪਹਿਲਾਂ ਹੀ ਹਾਸਲ ਕਰ ਲਿਆ।
ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ
ਯੋਜਨਾ ਦੇ ਤੀਜੇ ਸਾਲ ਵਿੱਚ ਤਿੰਨ ਕੰਪਨੀਆਂ ਜਾਂ ਵਿਕਰੇਤਾ ਦਾ ਉਤਪਾਦਨ 75,000 ਕਰੋੜ ਰੁਪਏ ਤੱਕ ਪਹੁੰਚਣ 'ਤੇ ਪ੍ਰੋਤਸਾਹਨ ਦੇ ਯੋਗ ਹੋਣ ਦੀ ਗੱਲ ਕਹੀ ਗਈ ਸੀ। ਪਰ ਵਿੱਤੀ ਸਾਲ ਖ਼ਤਮ ਹੋਣ ਤੋਂ ਮਹਿਜ਼ ਇਕ ਮਹੀਨਾ ਪਹਿਲਾਂ ਐਪਲ ਨੇ ਟੀਚੇ ਤੋਂ 33 ਫ਼ੀਸਦੀ ਜ਼ਿਆਦਾ ਉਤਪਾਦਨ ਕੀਤਾ ਹੈ। ਇਸ ਬਾਰੇ ਜਦੋਂ ਪੁੱਛਿਆ ਗਿਆ ਤਾਂ ਐਪਲ ਇੰਕ ਦੇ ਬੁਲਾਰੇ ਨੇ ਕੋਈ ਜਵਾਬ ਨਹੀਂ ਦਿੱਤਾ। ਅਨੁਮਾਨਾਂ ਅਨੁਸਾਰ, ਐਪਲ ਨੂੰ ਸਪਲਾਈ ਕਰਨ ਵਾਲੀਆਂ ਤਿੰਨ ਕੰਪਨੀਆਂ ਚਾਲੂ ਵਿੱਤੀ ਸਾਲ ਦੇ ਅੰਤ ਤੱਕ 1.10 ਲੱਖ ਕਰੋੜ ਰੁਪਏ ਦੇ ਫ੍ਰੀ ਆਨ ਬੋਰਡ ਕੀਮਤ ਦੇ ਆਈਫੋਨ ਪ੍ਰਦਾਨ ਕਰਨਗੀਆਂ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਇਸ ਦੇ ਨਾਲ ਹੀ ਦੁਨੀਆ ਭਰ 'ਚ ਹੋਣ ਵਾਲੇ ਕੁੱਲ ਆਈਫੋਨ ਉਤਪਾਦਨ 'ਚ ਭਾਰਤ ਦੀ ਹਿੱਸੇਦਾਰੀ ਵਧ ਕੇ 12 ਫ਼ੀਸਦੀ ਹੋ ਜਾਵੇਗੀ। PLI ਸਕੀਮ ਦੇ ਅਨੁਸਾਰ ਐਪਲ ਦੀ ਹਰੇਕ ਵਿਕਰੇਤਾ ਨੂੰ ਪ੍ਰੋਤਸਾਹਨ ਦਾ ਦਾਅਵਾ ਕਰਨ ਲਈ ਤਿੰਨ ਸਾਲਾਂ ਲਈ ਹਰ ਸਾਲ ਘੱਟੋ ਘੱਟ 15,000 ਕਰੋੜ ਰੁਪਏ ਦੇ ਆਈਫੋਨ ਬਣਾਉਣੇ ਪੈਣਗੇ। ਮੌਜੂਦਾ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਤਿੰਨੋਂ ਨਾ ਸਿਰਫ਼ ਯੋਗਤਾ ਦੇ ਮਾਪਦੰਡ ਪੂਰੇ ਕੀਤੇ ਹਨ, ਸਗੋਂ ਇਸ ਨੂੰ ਵੱਡੇ ਫ਼ਰਕ ਨਾਲ ਵੀ ਪਾਰ ਕਰ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਹਰੇਕ ਵਿਕਰੇਤਾ ਤੀਜੇ ਸਾਲ ਵਿੱਚ ਵੱਧ ਤੋਂ ਵੱਧ 25,000 ਕਰੋੜ ਰੁਪਏ ਦੇ ਉਤਪਾਦਨ ਲਈ PLI ਦਾ ਦਾਅਵਾ ਕਰ ਸਕਦਾ ਹੈ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਇੰਨਾ ਹੀ ਨਹੀਂ ਐਪਲ ਨੇ ਅਪ੍ਰੈਲ 2023 ਤੋਂ ਫਰਵਰੀ 2024 ਤੱਕ, ਜੋ ਉਤਪਾਦਨ ਕੀਤਾ ਹੈ, ਉਹ ਪਿਛਲੇ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਦੇ ਉਤਪਾਦਨ ਤੋਂ 100 ਫ਼ੀਸਦੀ ਜ਼ਿਆਦਾ ਯਾਨੀ ਦੁੱਗਣਾ ਹੈ। ਨਾਲ ਹੀ ਆਈਫੋਨ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਮੇਡ ਇਨ ਇੰਡੀਆ ਉਤਪਾਦ ਬਣ ਗਿਆ ਹੈ। ਐਪਲ ਹੁਣ ਰੈਵੇਨਿਊ ਦੇ ਮਾਮਲੇ 'ਚ ਦੇਸ਼ ਦੀਆਂ ਚੋਟੀ ਦੀਆਂ 10 ਨਿਰਮਾਣ ਕੰਪਨੀਆਂ 'ਚ ਸ਼ਾਮਲ ਹੋ ਸਕਦੀ ਹੈ। ਪੀ.ਐੱਲ.ਆਈ. ਸਕੀਮ ਦੇ ਤਹਿਤ ਕੀਤੇ ਗਏ ਵਾਅਦੇ ਅਨੁਸਾਰ 1 ਲੱਖ ਕਰੋੜ ਰੁਪਏ ਦੇ ਫ੍ਰੀ ਆਨ ਬੋਰਡ ਕੀਮਤ ਦੇ ਆਈਫੋਨ ਬਣਾਉਣ ਨਾਲ ਕੰਪਨੀ ਨੂੰ ਕਰੀਬ 1.6 ਲੱਖ ਕਰੋੜ ਰੁਪਏ ਦੀ ਆਮਦਨ ਹੋਵੇਗੀ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
1982 ਵਿੱਚ ਸ਼ੁਰੂ ਹੋਈ ਮਾਰੂਤੀ ਸੁਜ਼ੂਕੀ ਵਿੱਤੀ ਸਾਲ 2023 ਵਿੱਚ 1.19 ਲੱਖ ਕਰੋੜ ਰੁਪਏ ਦੇ ਸਾਲਾਨਾ ਕਾਰੋਬਾਰ ਤੱਕ ਪਹੁੰਚ ਸਕਦੀ ਹੈ। ਪਰ ਐਪਲ ਨੇ ਭਾਰਤ ਵਿਚ ਪਹਿਲੇ ਤਿੰਨ ਸਾਲਾਂ ਵਿਚ ਭਾਰਤ ਵਿਚ ਇਹ ਉਪਲਬਧੀ ਹਾਸਲ ਕੀਤੀ। ਇਲੈਕਟ੍ਰਾਨਿਕਸ ਅਤੇ ਆਈ ਮੰਤਰਾਲੇ ਕੋਲ ਉਪਲਬਧ ਅੰਕੜਿਆ ਦੇ ਅਨੁਸਾਰ ਆਈਫੋਨ ਦੇ ਕੁਲ ਉਤਪਾਦਨ ਵਿਚ ਕਰੀਬ 70 ਫ਼ੀਸਦੀ ਯੋਗਦਾਨ ਫਾਕਸਕਨ ਦੁਆਰਾ ਦਿੱਤਾ ਜਾਂਦਾ ਹੈ। ਨਾਲ ਹੀ 15-15 ਫ਼ੀਸਦੀ ਆਈਫੋਨ ਵਿਸਟ੍ਰੋਨ ਅਤੇ ਪੇਗਟ੍ਰੋਨ ਦੁਆਰਾ ਬਣਾਇਆ ਜਾਂਦਾ ਹੈ। ਤਿੰਨੋਂ ਕੰਪਨੀਆਂ ਆਈਫੋਨ 12,13,14 ਤੇ 15 ਮਾਡਲ ਬਣਾਉਂਦੀਆਂ ਹਨ। ਆਈਫੋਨ ਦਾ ਸਭ ਤੋਂ ਨਵਾਂ ਮਾਡਲ ਸੰਤਬਰ, 2023 ਵਿਚ ਦੇਸ਼ ਵਿਚ ਲਾਂਚ ਕੀਤਾ ਗਿਆ ਸੀ। ਪਿਛਲੇ 11 ਮਹੀਨਿਆਂ ਵਿਚ ਦੇਸ਼ ਵਿਚ ਬਣੇ ਕੁੱਲ ਆਈਫੋਨ ਵਿਚੋਂ ਕਰੀਬ 68 ਫ਼ੀਸਦੀ ਦਾ ਨਿਰਯਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ ਪੱਧਰ ਤੋਂ ਬਾਅਦ ਸੁਸਤ ਹੋਈਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਤਾਜ਼ਾ ਰੇਟ
NEXT STORY