ਜਲੰਧਰ—ਸਾਲ 2017 ਦੀ ਚੌਥੀ ਤਿਮਾਹੀ 'ਚ ਐਪਲ ਨੇ ਕੁੱਲ 2.9 ਕਰੋੜ ਆਈਫੋਨ ਐਕਸ ਦੀ ਵਿਕਰੀ ਕੀਤੀ ਹੈ। ਇਕ ਰਿਪੋਰਟ ਮੁਤਾਬਕ ਆਈਫੋਨ ਐਕਸ ਛੁੱਟੀਆਂ ਦੇ ਮੌਸਮ 'ਚ ਦੁਨੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਬਣ ਗਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ 2.9 ਕਰੋੜ ਫੋਨਸ ਚੋਂ 70 ਲੱਖ ਫੋਨ ਦੀ ਵਿਕਰੀ ਚੀਨ 'ਚ ਹੋਈ ਹੈ। ਐਪਲ ਨੂੰ ਆਪਣੇ ਗਾਹਕਾਂ ਦੁਆਰਾ ਪੁਰਾਣੇ ਆਈਫੋਨ ਨੂੰ ਬਦਲ ਕੇ ਨਵਾਂ ਆਈਫੋਨ ਖਰੀਦਣ ਦਾ ਵੀ ਫਾਇਦਾ ਹੁੰਦਾ ਹੈ। ਇਸ ਹਫਤੇ ਦੀ ਸ਼ੁਰੂਆਤ 'ਚ ਸਭ ਤੋਂ ਪ੍ਰਸਿੱਧ ਵਿਸ਼ਲੇਸ਼ਕ ਚੋਂ ਇਕ ਕੇ.ਜੀ.ਆਈ. ਸਕਿਓਰਟੀ ਦੇ ਮਿੰਗ ਚੀ ਕੂ ਨੇ ਕਿਹਾ ਕਿ ਐਪਲ ਆਪਣੇ ਆਈਫੋਨ ਐਕਸ ਮਾਡਲ ਨੂੰ ਬਣਾਉਣਾ ਬੰਦ ਕਰ ਸਕਦਾ ਹੈ ਕਿਉਂਕਿ ਕੰਪਨੀ ਸਾਲ 2018 ਦੇ ਮੱਧ 'ਚ ਇਸ ਦਾ ਨਵਾਂ ਵਰਜਨ ਲਾਂਚ ਕਰਨ ਵਾਲੀ ਹੈ।
ਨਵੇਂ ਕੂਲਰ 'ਚ ਲੱਗੀ ਅੱਗ, ਹੁਣ ਕੰਪਨੀ ਦੇਵੇਗੀ ਮੁਆਵਜ਼ਾ
NEXT STORY