ਬਿਜਨੈੱਸ ਡੈਸਕ–ਭਾਰਤੀ ਰਿਜ਼ਰਵ ਬੈਂਕ ਵਲੋਂ ਮਈ ਤੋਂ ਬਾਅਦ ਲਗਾਤਾਰ ਚੌਥੀ ਵਾਰ ਰੇਪੋ ਦਰ ’ਚ ਵਾਧਾ ਕੀਤਾ ਗਿਆ ਹੈ, ਜੋ ਕੁੱਲ 190 ਆਧਾਰ ਅੰਕ (ਬੀ. ਪੀ. ਐੱਸ.) ਹੈ। ਮਈ 2019 ਤੋਂ ਬਾਅਦ ਹੁਣ ਨੀਤੀਗਤ ਦਰ ਆਪਣੇ ਉੱਚ ਪੱਧਰ ’ਤੇ ਪਹੁੰਚ ਗਈ ਹੈ ਅਤੇ ਇਸ ’ਚ ਜ਼ਿਆਦਾ ਵਾਧਾ ਹੋਣ ਦੀ ਉਮੀਦ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਬੈਂਕਿੰਗ ਪ੍ਰਣਾਲੀ ਨੇ ਉਤਸ਼ਾਹ ਨਾਲ ਪ੍ਰਤੀਕਿਰਿਆ ਦਿੱਤੀ ਹੈ ਪਰ ਬਚਤਕਰਤਾਵਾਂ ਲਈ ਵਿਸ਼ੇਸ਼ ਤੌਰ ’ਤੇ ਇਹ ਅਨੁਕੂਲ ਨਹੀਂ ਹੈ। ਕਿਉਂਕਿ ਕਰਜ਼ੇ ਦੀਆਂ ਵਿਆਜ ਦਰਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਦ ਕਿ ਜਮ੍ਹਾ ਰਾਸ਼ੀ ਦਰਾਂ ’ਚ ਹੌਲੀ ਰਫਤਾਰ ਨਾਲ ਵਾਧਾ ਹੋਇਆ ਹੈ।
ਜਮ੍ਹਾ ਦਰ ਨਾਲ ਮੇਲ ਨਹੀਂ ਖਾ ਰਹੀ ਕਰਜ਼ੇ ਦੀ ਦਰ
ਮਈ ਅਤੇ ਅਗਸਤ ਦਰਮਿਆਨ ਨਵੇਂ ਰੁਪਏ ਦੇ ਕਰਜ਼ੇ ’ਤੇ ਔਸਤ ਵਿਆਜ ਦਰ ’ਚ 47 ਬੀ. ਪੀ. ਐੱਸ. ਦਾ ਵਾਧਾ ਹੋਇਆ ਅਤੇ ਬਕਾਇਆ ਕਰਜ਼ਿਆਂ ਲਈ 34 ਬੀ. ਪੀ. ਐੱਸ. ਦਾ ਵਾਧਾ ਹੋਇਆ। ਹਾਲਾਂਕਿ ਜਮ੍ਹਾ ਦਰਾਂ ’ਚ ਵਾਧਾ ਇਸ ਰਫਤਾਰ ਨਾਲ ਮੇਲ ਖਾਣ ’ਚ ਅਸਫਲ ਰਿਹਾ ਹੈ। ਇਸ ਮਿਆਦ ਦੌਰਾਨ ਬਕਾਇਆ ਫਿਕਸਡ ਡਿਪਾਜ਼ਿਟ ’ਤੇ ਦਰ ਸਿਰਫ 22 ਬੀ. ਪੀ. ਐੱਸ. ਵਧੀ ਹੈ। ਕਰਜ਼ਾ ਅਤੇ ਜਮ੍ਹਾ ਦਰਾਂ ਸਾਰੇ ਅਣਉਚਿੱਤ ਬੈਂਕਾਂ ਦੇ ਵੇਟਿਡ ਔਸਤ ’ਤੇ ਆਧਾਰਿਤ ਹਨ। ਸਤੰਬਰ ਲਈ ਡਾਟਾ ਇਸ ਮਹੀਨੇ ਦੇ ਅਖੀਰ ’ਚ ਆਰ. ਬੀ. ਆਈ. ਵਲੋਂ ਅਪਡੇਟ ਕੀਤਾ ਜਾਵੇਗਾ। ਵਿਦੇਸ਼ੀ ਬੈਂਕ ਆਪਣੇ ਕਰਜ਼ਿਆਂ ਨੂੰ ਮਹਿੰਗਾ ਬਣਾਉਣ ’ਚ ਸਭ ਤੋਂ ਵੱਧ ਸਖਤ ਸਨ, ਬਕਾਇਆ ਅਤੇ ਤਾਜ਼ਾ ਕਰਜ਼ਿਆਂ ’ਤੇ ਕ੍ਰਮਵਾਰ : 69 ਬੀ. ਪੀ. ਐੱਸ. ਦਾ ਵਾਧਾ ਹੋਇਆ।
ਮੁੜ ਮੁਲਾਂਕਣ ’ਚ ਲੱਗੇਗਾ ਸਮਾਂ
ਅਗਸਤ ’ਚ ਜਦੋਂ ਆਰ. ਬੀ. ਆਈ. ਨੇ ਰੇਪੋ ਦਰ ’ਚ 50 ਬੀ. ਪੀ. ਐੱਸ. ਦਾ ਵਾਧ ਕੀਤਾ ਤਾਂ ਅਨੁਸੂਚਿਤ ਕਮਰਸ਼ੀਅਲ ਬੈਂਕਾਂ ਦੇ ਬਕਾਏ ਕਰਜ਼ੇ ਲਈ ਔਸਤ ਕਰਜ਼ਾ ਦਰ 14 ਬੀ. ਪੀ. ਐੱਸ. ਵਧ ਕੇ 9.13 ਫੀਸਦੀ ਹੋ ਗਈ ਜਦ ਕਿ ਫੰਡ ਆਧਾਰਿਤ ਉਧਾਰ ਦਰ (ਐੱਮ. ਸੀ. ਐੱਲ. ਆਰ.) ਦੀ ਔਸਤ ਸੀਮਾਂਤ ਲਾਗਤ 10 ਬੀ. ਪੀ. ਐੱਸ. ਵਧੀ। ਫਿਰ ਵੀ ਔਸਤ ਜਮ੍ਹਾ ਦਰਾਂ ’ਤੇ ਇਸ ਦਾ ਕੋਈ ਸਪੱਸ਼ਟ ਪ੍ਰਭਾਵ ਨਹੀਂ ਪਿਆ ਜੋ ਅਗਸਤ ’ਚ ਸਿਰਫ 7 ਬੀ. ਬੀ. ਐੱਸ. ਵਧ ਕੇ 5.29 ਫੀਸਦੀ ਹੋ ਗਈਆਂ ਹਨ। ਪਾਲਿਸੀ ਰੇਟ ’ਚ ਬਦਲਾਅ ਨਾਲ ਐਕਸਟਰਨਲ ਬੈਂਚਮਾਰਕ-ਲਿੰਕਡ ਲੈਂਡਿੰਗ ਰੇਟ (ਈ. ਬੀ. ਐੱਲ. ਆਰ.) ਨਾਲ ਜੁੜੇ ਲੋਨ ਦੀ ਕੀਮਤ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ। ਸਿਸਟੇਮੈਟਿਕ ਇੰਸਟੀਚਿਊਸ਼ਨਲ ਇਕਵਿਟੀਜ਼ ਦੀ ਹਾਲ ਹੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰੇ ਫਿਕਸਡ ਡਿਪਾਜ਼ਿਟ ਦੇ ਮੁੜ ਮੁਲਾਂਕਣ ’ਚ ਸਮਾਂ ਲੱਗੇਗਾ ਕਿਉਂਕਿ ਪ੍ਰਮੁੱਖ ਬੈਂਕਾਂ ਦੀਆਂ ਜਮ੍ਹਾ ਰਾਸ਼ੀਆਂ ਦੀ ਔਰਤ ਮਿਆਦ ਲਗਭਗ ਦੋ ਸਾਲ ਹੈ।
ਕੀ ਕਹਿੰਦੇ ਹਨ ਪੁਰਾਣੇ ਅੰਕੜੇ
ਇਤਿਹਾਸਿਕ ਸਬੂਤ ਵੀ ਕੁੱਝ ਮਾਮਲਿਆਂ ’ਚ ਜਮ੍ਹਾ ਵਿਆਜ ਦਰਾਂ ਦੇ ਹੌਲੀ ਟ੍ਰਾਂਸਮਿਸ਼ਨ ਵੱਲ ਇਸ਼ਾਰਾ ਕਰਦੇ ਹਨ। ਅਗਸਤ 2018 ’ਚ 50-ਬੀ. ਪੀ. ਐੱਸ. ਦਰ ਵਾਧਾ ਚੱਕਰ ਸਮਾਪਤ ਹੋਣ ਤੱਕ ਘਰੇਲੂ ਫਿਕਸਡ ਡਿਪਾਜ਼ਿਟ ਦਰਾਂ ’ਚ ਪਿਛਲੇ ਚੱਕਰ ਦੇ ਅਖੀਰ ਤੋਂ 7 ਬੀ. ਪੀ. ਐੱਸ. ਦਾ ਵਾਧਾ ਹੋਇਆ ਸੀ ਜਦ ਕਿ ਨਵੇਂ ਕਰਜ਼ਿਆਂ 'ਤੇ ਉਧਾਰ ਦਰਾਂ ’ਚ 10 ਬੀ. ਪੀ. ਐੱਸ. ਦਾ ਵਾਧਾ ਹੋਇਆ ਸੀ। ਮੌਜੂਦਾ ਦਰ ਵਾਧਾ ਚੱਕਰ ਦੇ ਬਾਵਜੂਦ ਵਿਆਜ ਦਰਾਂ ਹਾਲੇ ਵੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹਨ। ਮਈ 2020 ਤੱਕ ਅੰਤਿਮ ਦਰ ਕਟੌਤੀ ਚੱਕਰ ਦੇ ਅਖੀਰ ਦੀ ਤੁਲਨਾ ’ਚ ਤਾਜ਼ਾ ਕਰਜ਼ਾ ਦਰਾਂ ਅਤੇ ਬਕਾਇਆ ਕਰਜ਼ਾ ਦਰਾਂ 17 ਬੀ. ਪੀ. ਐੱਸ. ਅਤੇ 63 ਬੀ. ਪੀ. ਐੱਸ. ਹੇਠਾਂ ਹਨ।
ਡਾਊਨ ਸਾਈਕਲ ’ਚ ਵੀ ਜਮ੍ਹਾ ਦਰਾਂ ਕਰਜ਼ਾ ਦਰਾਂ ਵਾਂਗ ਤੁਰੰਤ ਪ੍ਰਤੀਕਿਰਿਆ ਨਹੀਂ ਕਰਦੀਆਂ ਹਨ। ਉਦਾਹਰਣ ਵਜੋਂ ਫਰਵਰੀ 2019 ਅਤੇ ਮਈ 2020 ਦਰਮਿਆਨ ਜਦੋਂ ਰੇਪੋ ਦਰ ’ਚ 250 ਬੀ. ਪੀ. ਐੱਸ. ਦੀ ਗਿਰਾਵਟ ਆਈ, ਜਮ੍ਹਾ ਦਰਾਂ ’ਚ 64 ਬੀ. ਪੀ. ਐੱਸ. ਦੀ ਗਿਰਾਵਟ ਆਈ ਜਦ ਕਿ ਨਵੇਂ ਕਰਜ਼ਿਆਂ ਅਤੇ ਬਕਾਇਆ ਕਰਜ਼ਿਆਂ ’ਤੇ ਉਧਾਰ ਦਰਾਂ ’ਚ ਕ੍ਰਮਵਾਰ : 113 ਬੀ. ਪੀ. ਐੱਸ. ਅਤੇ 59 ਬੀ. ਪੀ. ਐੱਸ. ਦੀ ਗਿਰਾਵਟ ਆਈ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
IDBI ਬੈਂਕ ’ਚ 60.72 ਫੀਸਦੀ ਹਿੱਸੇਦਾਰੀ ਦੀ ਹੋਵੇਗੀ ਵਿਕਰੀ, ਸਰਕਾਰ ਨੇ ਮੰਗੀਆਂ ਬੋਲੀਆਂ
NEXT STORY