ਨਵੀਂ ਦਿੱਲੀ (ਇੰਟ.) – ਫੁੱਟਵੀਅਰ ਬਣਾਉਣ ਵਾਲੀ ਦਿੱਗਜ਼ ਭਾਰਤੀ ਕੰਪਨੀ ਬਾਟਾ ਮੁਸ਼ਕਲ ਦੌਰ ’ਚੋਂ ਲੰਘ ਰਹੀ ਹੈ। ਅਜਿਹੇ ’ਚ ਉਹ ਘਾਟੇ ਤੋਂ ਉੱਭਰਨ ਲਈ ਸਪੋਰਟਸਵੀਅਰ ਬਣਾਉਣ ਵਾਲੀ ਜਰਮਨ ਕੰਪਨੀ ਐਡੀਡਾਸ ਨਾਲ ਹੱਥ ਮਿਲਾ ਸਕਦੀ ਹੈ। ਇਸ ਲਈ ਉਹ ਐਡੀਡਾਸ ਨਾਲ ਗੱਲਬਾਤ ਕਰ ਰਹੀ ਹੈ। ਉੱਥੇ ਹੀ ਇਸ ਖਬਰ ਦੇ ਮਾਰਕੀਟ ’ਚ ਆਉਂਦੇ ਹੀ ਬਾਟਾ ਦੇ ਸ਼ੇਅਰ ’ਚ ਉਛਾਲ ਦਰਜ ਕੀਤਾ ਗਿਆ।
ਇਕ ਰਿਪੋਰਟ ਮੁਤਾਬਕ ਪਾਰਟਨਰਸ਼ਿਪ ਨੂੰ ਲੈ ਕੇ ਬਾਟਾ ਅਤੇ ਐਡੀਡਾਸ ਦਰਮਿਆਨ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਹੁਣ ਫਾਈਨਲ ਡੀਲ ’ਤੇ ਕੰਮ ਕੀਤਾ ਜਾ ਰਿਹਾ ਹੈ। ਅਜਿਹੇ ’ਚ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਛੇਤੀ ਹੀ ਇਹ ਡੀਲ ਪੱਕੀ ਹੋ ਜਾਏਗੀ। ਹਾਲੇ ਬਾਟਾ ਕੋਲ ਹਸ਼ ਪਪੀਜ ਅਤੇ ਸਕਾਲ ਵਰਗੇ ਫੁੱਟਵੀਅਰ ਦੇ ਬ੍ਰਾਂਡ ਹਨ ਜਦ ਕਿ ਬਾਟਾ ਇੰਡੀਆ ਦੇ ਦੇਸ਼ ਭਰ ’ਚ 2000 ਤੋਂ ਵੱਧ ਸਟੋਰ ਹਨ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਸਫ਼ਰ 'ਤੇ ਨਿਕਲਿਆ ਰੁਪਇਆ , ਜਾਣੋ 1947 ਤੋਂ ਭਾਰਤੀ ਕਰੰਸੀ ਦੇ ਵਿਕਾਸ ਦੀ ਕਹਾਣੀ
ਹੌਲੀ-ਹੌਲੀ ਬਾਜ਼ਾਰ ’ਚ ਕਮਜ਼ੋਰ ਹੁੰਦਾ ਗਿਆ ਦਬਦਬਾ
ਦਰਅਸਲ ਬਾਟਾ ਇਕ ਜ਼ਮਾਨੇ ਵਿਚ ਇੰਡੀਆ ’ਚ ਸਭ ਤੋਂ ਮਸ਼ਹੂਰ ਫੁੱਟਵੀਅਰ ਕੰਪਨੀ ਸੀ। ਜਦੋਂ ਵੀ ਜੁੱਤੀਆਂ ਅਤੇ ਚੱਪਲਾਂ ਦੀ ਗੱਲ ਹੁੰਦੀ ਸੀ ਤਾਂ ਦਿਮਾਗ ’ਚ ਸਭ ਤੋਂ ਪਹਿਲਾਂ ਬਾਟਾ ਦਾ ਹੀ ਨਾਂ ਆਉਂਦਾ ਸੀ। ਇਸ ਦੀਆਂ ਜੁੱਤੀਆਂ ਅਤੇ ਚੱਪਲਾਂ ਮਜ਼ਬੂਤੀ ਲਈ ਜਾਣੀਆਂ ਜਾਂਦੀਆਂ ਸਨ। ਪੈਸੇ ਵਾਲੇ ਅਤੇ ਸ਼ੌਕੀਨ ਲੋਕ ਬਾਟਾ ਦੇ ਫੁੱਟਵੀਅਰ ਪਹਿਨਿਆ ਕਰਦੇ ਸਨ। 90 ਦੇ ਦਹਾਕੇ ਤੱਕ ਬਾਟਾ ਦੀ ਦੇਸ਼ ’ਚ ਏਕਾਧਿਕਾਰ ਵਾਲੀ ਸਥਿਤੀ ਸੀ ਪਰ ਉਦਾਰੀਕਰਨ ਤੋਂ ਬਾਅਦ ਜਿਵੇਂ ਹੀ ਵਿਦੇਸ਼ੀ ਫੁੱਟਵੀਅਰ ਕੰਪਨੀਆਂ ਜਿਵੇਂ : ਐਡੀਡਾਸ, ਰੀਬੋਕ ਅਤੇ ਨਾਈਕੀ ਭਾਰਤ ’ਚ ਦਾਖਲ ਹੋਈਆਂ, ਬਾਟਾ ਦਾ ਦਬਦਬਾ ਹੌਲੀ-ਹੌਲੀ ਕਮਜ਼ੋਰ ਹੋ ਗਿਆ। ਅਜਿਹੇ ’ਚ ਬਾਟਾ ਕੰਪਨੀ ਘਾਟੇ ’ਚ ਚਲੀ ਗਈ। ਇਹੀ ਕਾਰਨ ਹੈ ਕਿ ਉਹ ਘਾਟੇ ’ਚ ਨਿਕਲਣ ਅਤੇ ਆਪਣੀ ਗੁਆਚੀ ਹੋਈ ਹੋਂਦ ਵਾਪਸ ਲਿਆਉਣ ਲਈ ਐਡੀਡਾਸ ਨਾਲ ਹੱਥ ਮਿਲਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਆਪਣੀ ਪ੍ਰਾਪਰਟੀ ਬਣਾਉਣੀ ਹੋਈ ਔਖੀ, ਘਰ ਖ਼ਰੀਦਣ ਤੋਂ ਅਸਮਰੱਥ ਨੌਜਵਾਨ ਲੈ ਰਹੇ ਇਹ ਫ਼ੈਸਲਾ
ਕਮਾਈ ’ਚ 13 ਕਰੋੜ ਦੀ ਆਈ ਕਮੀ
ਜੇ ਬਾਟਾ ਦੀ ਵਿੱਤੀ ਹਾਲਤ ਦੀ ਗੱਲ ਕਰੀਏ ਤਾਂ ਇਸ ਨੇ 9 ਅਗਸਤ ਨੂੰ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਸਨ। ਇਸ ’ਚ ਕੰਪਨੀ ਨੇ ਸਾਲਾਨਾ ਆਧਾਰ ’ਤੇ ਮੁਨਾਫੇ ਵਿਚ 10.3 ਫੀਸਦੀ ਦੀ ਗਿਰਾਵਟ ਦਿਖਾਈ ਸੀ। ਤਿਮਾਹੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਕੰਪਨੀ ਨੇ 30 ਜੂਨ ਤੱਕ 106.8 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਪਿਛਲੇ ਵਿੱਤੀ ਸਾਲ ਵਿਚ ਬਾਟਾ ਨੇ ਪਹਿਲੀ ਤਿਮਾਹੀ ਵਿਚ 119.3 ਕਰੋੜ ਦਾ ਮੁਨਾਫਾ ਕਮਾਇਆ ਸੀ। ਯਾਨੀ ਕਿ ਇਸ ਸਾਲ ਪਹਿਲੀ ਤਿਮਾਹੀ ਵਿਚ ਉਸ ਦੀ ਕਮਾਈ 13 ਕਰੋੜ ਦੇ ਕਰੀਬ ਘੱਟ ਹੋ ਗਈ।
ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ 'ਚ ਕੂੜੇ ਨਾਲ ਹੋ ਸਕਦਾ ਹੈ ਸਾਲਾਨਾ 65,000 ਮੈਗਾਵਾਟ ਬਿਜਲੀ ਦਾ ਉਤਪਾਦਨ : ਮਾਹਿਰ
NEXT STORY