ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਕੀਮਤੀ ਸਟਾਰਟਪ ਅਤੇ ਸਿੱਖਿਆ ਤਕਨਾਲੋਜੀ ਕੰਪਨੀ ਬੈਜੂਸ ਨੇ ਵਿੱਤੀ ਸਾਲ 2020-21 'ਚ ਉਸ ਨੇ 2,428 ਕਰੋੜ ਰੁਪਏ ਦਾ ਰਾਜਸਵ ਹਾਸਲ ਕੀਤਾ, ਜਿਸ 'ਤੇ ਉਸ ਨੂੰ 4500 ਕਰੋੜ ਰੁਪਏ ਦਾ ਘਾਟਾ ਹੋਇਆ। ਰਾਜਸਵ ਦੇ ਮੋਰਚੇ 'ਤੇ ਕੰਪਨੀ ਦਾ ਪ੍ਰਦਰਸ਼ਨ ਇਕ ਸਾਲ ਪਹਿਲਾਂ ਦੇ ਅਨੁਰੂਪ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੇ ਲਈ ਕੰਪਨੀ ਨੇ 2,511 ਕਰੋੜ ਰੁਪਏ ਦੇ ਰਾਜਸਵ 'ਤੇ 300 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ। ਵਿੱਤੀ ਸਾਲ 2021 ਲਈ ਬੈਜੂਸ ਦੇ ਵਿੱਤੀ ਨਤੀਜੇ ਉਸ ਆਡੀਟਰ ਡੇਲੋਇਟ ਹਸਕਿਨਜ਼ ਅਤੇ ਸੇਲਜ਼ ਦੀ ਇਕ ਗੈਰ-ਪਾਤਰ ਰਿਪੋਰਟ 'ਤੇ ਆਧਾਰਤ ਹੈ।
ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਬੈਜੂਸ ਰਵਿੰਦਰਨ ਨੇ ਕਿਹਾ ਕਿ ਵਿੱਤੀ ਸਾਲ 2021 ਦੌਰਾਨ ਕਾਰੋਬਾਰ 'ਚ ਵਰਣਨਯੋਗ ਵਾਧਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰੀ ਮਾਡਲ 'ਚ ਕੋਵਿਡ ਸਬੰਧੀ ਬਦਲਾਅ ਦੇ ਕਾਰਨ ਨਵੇਂ ਰਾਜਸਵ ਨੂੰ ਹਿਸਾਬ-ਕਿਤਾਬ 'ਚ ਸ਼ਾਮਲ ਕਰਨ ਦਾ ਇਹ ਪਹਿਲਾਂ ਸਾਲ ਸੀ ਅਤੇ ਇਸ ਲਈ ਕਰੀਬ 40 ਫੀਸਦੀ ਰਾਜਸਵ ਨੂੰ ਟਾਲ ਦਿੱਤਾ ਗਿਆ ਜਦਕਿ ਖ਼ਰਚ 'ਚ ਕੋਈ ਕਮੀ ਨਹੀਂ ਕੀਤੀ ਗਈ। ਰਵਿੰਦਰਨ ਨੇ ਕਿਹਾ ਕਿ ਵਿੱਤੀ ਸਾਲ 2021 'ਚ ਖਪਤ ਅਤੇ ਸੰਗ੍ਰਹਿ ਮਿਆਦ ਦੇ ਦੌਰਾਨ ਹਿਸਾਬ-ਕਿਤਾਬ 'ਚ ਬਦਲਾਅ ਕਾਰਨ ਰਾਜਸਵ ਦੇ ਇਕ ਜ਼ਿਕਰਯੋਗ ਹਿੱਸੇ ਨੂੰ ਟਾਲ ਦਿੱਤਾ ਗਿਆ ਸੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਾਧਾ 60 ਤੋਂ 65 ਫੀਸਦੀ ਹੁੰਦਾ। ਵਿੱਤੀ ਸਾਲ 2021 'ਚ ਰਾਜਸਵ ਦੇ ਇਕ ਹਿੱਸੇ ਨੂੰ ਟਾਲ ਦਿੱਤਾ ਗਿਆ ਪਰ ਖ਼ਰਚ 'ਚ ਸ਼ਾਮਲ ਕਰ ਲਿਆ ਗਿਆ। ਇਸ ਨਾਲ ਘਾਟੇ 'ਚ ਵਾਧਾ ਹੋਇਆ।
ਬੈਜੂਸ ਨੇ ਸਾਲ ਦੇ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਕੀਤੀਆਂ। ਕੰਪਨੀ ਦੇ ਬਹੀਖਾਤਿਆਂ 'ਚ ਸ਼ਾਮਲ ਇਨ੍ਹਾਂ ਪਰਿਸੰਪਤੀਆਂ ਦਾ ਅਸਰ ਦਿਖਣਾ ਅਜੇ ਬਾਕੀ ਹੈ। ਰਵਿੰਦਰਨ ਨੇ ਕਿਹਾ ਕਿ ਇਹ ਇਕ ਅਜਿਹਾ ਸਾਲ ਸੀ ਜਦੋਂ ਕੋਈ ਵੱਡੀ ਪ੍ਰਾਪਤੀ ਕੀਤੀ ਗਈ ਜਿਸ 'ਚ ਤੇਜ਼ੀ ਨਾਲ ਉਭਰ ਰਹੀਆਂ ਪਰ ਘਾਟਾ ਦਰਜ ਕਰਨ ਵਾਲੀਆਂ ਕੰਪਨੀਆਂ ਸ਼ਾਮਲ ਸਨ। ਇਸ ਨਾਲ ਸਮੇਕਿਤ ਪੱਧਰ 'ਤੇ ਘਾਟੇ 'ਚ ਵਾਧਾ ਹੋਇਆ।
ਵਿੱਤੀ ਸਾਲ 2021 ਲਈ ਬੈਜੂਸ ਦੇ ਵਿੱਤੀ ਨਤੀਜੇ ਮਾਰਚ 2021 'ਚ ਖਤਮ ਕਵਰੇਜ਼ ਮਿਆਦ ਦੇ ਕਰੀਬ 18 ਮਹੀਨੇ ਬਾਅਦ ਜਾਰੀ ਕੀਤੇ ਗਏ। ਇਸ ਲਈ ਉਸ ਨੂੰ ਪੂਰੀ ਜਾਂਚ ਅਤੇ ਅਟਕਲਾਂ 'ਚੋਂ ਲੰਘਣਾ ਪੈ ਰਿਹਾ ਹੈ।
ਰਵਿੰਦਰਨ ਨੇ ਕਿਹਾ ਕਿ ਨਤੀਜੇ ਜਾਰੀ ਹੋਣ 'ਚ ਕਰੀਬ 18 ਮਹੀਨਿਆਂ ਦੀ ਦੇਰੀ ਹੋਈ ਅਤੇ ਇਸ ਲਈ ਸਭ ਚਿੰਤਿਤ ਸਨ। ਪਿਛਲੇ ਛੇ ਮਹੀਨੇ ਮੇਰੇ ਲਈ ਅਤੇ ਉਸ ਨਾਲ ਸੰਬੰਧਤ ਹਰ ਇਕ ਵਿਅਕਤੀ ਲਈ ਕਾਫੀ ਔਖਾ ਰਿਹਾ। ਹੁਣ ਉਹ ਦੌਰ ਲੰਘ ਚੁੱਕਾ ਹੈ ਜੋ ਇਕ ਚੰਗੀ ਖ਼ਬਰ ਹੈ।
ਦੱਖਣੀ ਕੋਰੀਆ ਨੇ Google ਅਤੇ Meta 'ਤੇ ਲਗਾਇਆ 7.2 ਕਰੋੜ ਡਾਲਰ ਦਾ ਜੁਰਮਾਨਾ
NEXT STORY