ਨਵੀਂ ਦਿੱਲੀ (ਇੰਟ) -ਦਿੱਗਜ ਕਾਰੋਬਾਰੀ ਗੌਤਮ ਅਡਾਨੀ ਨੇ ਹਾਲ ਹੀ 'ਚ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਦਾ ਪ੍ਰਾਜੈਕਟ ਹਾਸਲ ਕੀਤਾ ਹੈ। ਹੁਣ ਅਡਾਨੀ ਦਾ ਕਹਿਣਾ ਹੈ ਕਿ ਚੀਨ ਤੋਂ ਭਾਰਤ 'ਚ ਕਰੀਬ 90 ਫੀਸਦੀ ਸੋਲਰ ਇਕਵਿਪਮੈਂਟ ਦਰਾਮਦ ਕੀਤੇ ਜਾਂਦੇ ਹਨ ਜੋ ਅਗਲੇ 3-5 ਸਾਲਾਂ 'ਚ ਖਤਮ ਹੋ ਜਾਵੇਗਾ। ਅਡਾਨੀ ਨੇ ਕਿਹਾ ਹੈ ਕਿ ਉਹ ਸੋਲਰ ਇਕਵਿਪਮੈਂਟ ਮੈਨੂਫੈਕਚਰਿੰਗ ਲਈ ਇਕਵਿਟੀ ਅਤੇ ਸਟ੍ਰੈਟੇਜਿਕ ਪਾਰਟਨਰਸ ਵੀ ਖੋਜ ਰਹੇ ਹਾਂ। ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਨੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਬਣਾਉਣ ਦੀ ਬੋਲੀ ਜਿੱਤ ਲਈ ਹੈ। ਇਸ ਤਹਿਤ ਉਨ੍ਹਾਂ ਦੀ ਕੰਪਨੀ 8000 ਮੈਗਾਵਾਟ ਦਾ ਫੋਟੋਵੋਲਟੈਕ ਪਾਵਰ ਪਲਾਂਟ ਬਣਾਏਗੀ।
4 ਲੱਖ ਨੌਕਰੀਆਂ ਹੋਣਗੀਆਂ ਪੈਦਾ
ਅਡਾਨੀ ਗਰੀਨ ਐਨਰਜੀ ਕੰਪਨੀ 2025 ਤੱਕ 25 ਗੀਗਾਵਾਟ ਦਾ ਉਤਪਾਦਨ ਕਰਦੇ ਹੋਏ ਦੁਨੀਆ 'ਚ ਲੀਡਰ ਬਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਦੋਂ ਤੱਕ 18-20 ਗੀਗਾਵਾਟ ਦਾ ਥਰਮਲ ਉਤਪਾਦਨ ਹੋਵੇਗਾ ਅਤੇ ਸੋਲਰ ਉਤਪਾਦਨ ਉਸ ਤੋਂ ਵੀ ਜ਼ਿਆਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 8 ਗੀਗਾਵਾਟ ਦੇ ਸੋਲਰ ਪਾਵਰ ਪ੍ਰਾਜੈਕਟ ਅਤੇ 2 ਗੀਗਾਵਾਟ ਦੇ ਸੋਲਰ ਸੇਲ ਮੈਨੂਫੈਕਚਰਿੰਗ ਦੇ ਪਲਾਂਟ ਤੋਂ ਕਰੀਬ 4 ਲੱਖ ਨੌਕਰੀਆਂ ਪੈਦਾ ਹੋਣਗੀਆਂ। ਅਡਾਨੀ ਨੇ ਕਿਹਾ ਕਿ ਦੇਸ਼ ਤੇਜ਼ੀ ਨਾਲ ਆਤਮਨਿਰਭਰਤਾ ਵੱਲ ਵੱਧ ਰਿਹਾ ਹੈ। ਚੀਨੀ ਇਕਵਿਪਮੈਂਟ ਦਾ 90 ਫੀਸਦੀ ਦਰਾਮਦ ਘੱਟ ਹੋ ਕੇ 50 ਫੀਸਦੀ 'ਤੇ ਆਵੇਗਾ ਅਤੇ ਫਿਰ ਜ਼ੀਰੋ ਹੋ ਜਾਵੇਗਾ। 3-5 ਸਾਲਾਂ 'ਚ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਜਾਵੇਗਾ।
ਅਪ੍ਰੈਲ ਦੀ ਤੁਲਨਾ 'ਚ ਦੁੱਗਣੇ ਤੋਂ ਜ਼ਿਆਦਾ ਹੋਈ ਪੈਟਰੋਲੀਅਮ ਉਤਪਾਦਾਂ ਦੀ ਮੰਗ
NEXT STORY