ਨਵੀਂ ਦਿੱਲੀ-ਸਰਕਾਰੀ ਕੰਪਨੀ ਕੋਲ ਇੰਡੀਆ ਦੀ ਵਿਸ਼ੇਸ਼ ਈ-ਨੀਲਾਮੀ ਜ਼ਰੀਏ ਬਿਜਲੀ ਖੇਤਰ ਨੂੰ ਅਲਾਟ ਹੋਣ ਵਾਲੇ ਕੋਲੇ ’ਚ ਗਿਰਾਵਟ ਆਈ ਹੈ। ਕੋਲ ਇੰਡੀਆ ਨੇ ਅਪ੍ਰੈਲ-ਨਵੰਬਰ 2018 ਦੌਰਾਨ 2.19 ਕਰੋੜ ਟਨ ਕੋਲਾ ਅਲਾਟ ਕੀਤਾ। ਇਕ ਸਾਲ ਪਹਿਲਾਂ ਦੀ ਇਸ ਮਿਆਦ ਦੇ ਮੁਕਾਬਲੇ ਇਸ ’ਚ 20.1 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਅਪ੍ਰੈਲ-ਨਵੰਬਰ 2017 ਦੌਰਾਨ ਕੋਲ ਇੰਡੀਆ ਨੇ ਬਿਜਲੀ ਕੰਪਨੀਆਂ ਨੂੰ 2.74 ਕੋਲਾ ਅਲਾਟ ਕੀਤਾ ਸੀ। ਕੋਲਾ ਮੰਤਰਾਲਾ ਵਲੋਂ ਮੰਤਰੀ ਮੰਡਲ ਲਈ ਤਿਆਰ ਕੀਤੀ ਗਈ ਤਾਜ਼ਾ ਰਿਪੋਰਟ ਮੁਤਾਬਕ ਨਵੰਬਰ 2018 ’ਚ ਸਾਲਾਨਾ ਆਧਾਰ ’ਤੇ ਕੋਲਾ ਅਲਾਟਮੈਂਟ 51.7 ਫ਼ੀਸਦੀ ਡਿੱਗ ਕੇ 15.3 ਲੱਖ ਟਨ ਰਹਿ ਗਈ। ਕੋਲ ਇੰਡੀਆ ਨੇ ਕਿਹਾ ਸੀ ਕਿ ਉਹ ਚਾਲੂ ਵਿੱਤੀ ਸਾਲ ’ਚ ਵਿਸ਼ੇਸ਼ ਨੀਲਾਮੀ ਪ੍ਰਕਿਰਿਆ ਤਹਿਤ 4.5 ਕਰੋੜ ਟਨ ਕੋਲੇ ਦੀ ਪੇਸ਼ਕਸ਼ ਕਰੇਗੀ।
ਏਅਰ ਇੰਡੀਆ ਦੀ ਹਾਲਤ ਸੁਧਾਰਨ ਲਈ ਪੇਸ਼ੇਵਰਾਂ ਦੀ ਭਰਤੀ ਦੀ ਯੋਜਨਾ : ਪ੍ਰਭੂ
NEXT STORY