ਸੰਯੁਕਤ ਰਾਸ਼ਟਰ (ਭਾਸ਼ਾ) – ਕੋਵਿਡ-19 ਮਹਾਮਾਰੀ ਦੀ ਮਾਰ ਨਾਲ 2020 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਸੰਸਾਰਿਕ ਪੱਧਰ ’ਤੇ ਮਜ਼ਦੂਰਾਂ ਦੀ ਆਮਦਨ ’ਚ 10.7 ਫੀਸਦੀ ਜਾਂ 3,500 ਅਰਬ ਡਾਲਰ ਦੀ ਜਬਰਦਸਤ ਗਿਰਾਵਟ ਆਈ ਹੈ। ਕੌਮਾਂਤਰੀ ਮਜ਼ਦੂਰ ਸੰਗਠਨ (ਆਈ. ਐੱਲ. ਓ.) ਨੇ ਇਹ ਜਾਣਕਾਰੀ ਦਿੱਤੀ। ਆਈ. ਐੱਲ. ਓ ਨੇ ਮਹਾਮਾਰੀ ਨਾਲ ਦੁਨੀਆ ਭਰ ’ਚ ਕੰਮਕਾਜ ਦੀ ਸਥਿਤੀ ’ਤੇ ਆਪਣੀ ਰਿਪੋਰਟ ’ਚ ਕਿਹਾ ਕਿ ਕੋਵਿਡ-19 ਕਾਰਣ ਲੇਬਰ ਦੇ ਘੰਟਿਆਂ ਦਾ ਭਾਰੀ ਨੁਕਸਾਨ ਹੋਇਆ। ਇਸ ਨਾਲ ਦੁਨੀਆ ਭਰ ’ਚ ਮਜ਼ਦੂਰਾਂ ਦੀ ਆਮਦਨ ’ਚ ਗਿਰਾਵਟ ਆਈ ਹੈ।
ਇਨ੍ਹਾਂ ਅੰਕੜਿਆਂ ’ਚ ਸਰਕਾਰੀ ਉਪਾਅ ਰਾਹੀਂ ਉਪਲਬਧ ਕਰਵਾਇਆ ਗਿਆ ਆਮਦਨ ਸਮਰਥਨ ਸ਼ਾਮਲ ਨਹੀ ਹੈ। ਆਈ. ਐੱਲ. ਓ. ਨੇ ਕਿਹਾ ਕਿ ਸਭ ਤੋਂ ਵੱਧ ਨੁਕਸਾਨ ਹੇਠਲੇ-ਦਰਮਿਆਨੇ ਪੱਧਰ ਦੇ ਆਮਦਨ ਵਰਗ ਦੇ ਦੇਸ਼ਾਂ ’ਚ ਹੋਇਆ, ਜਿਥੇ ਮਜ਼ਦੂਰਾਂ ਦੀ ਆਮਦਨ ਦਾ ਨੁਕਸਾਨ 15.1 ਫੀਸਦੀ ਤੱਕ ਪਹੁੰਚ ਗਿਆ। ਆਈ. ਐੱਲ. ਓ. ਮਾਨੀਟਰ : ਕੋਵਿਡ-19 ਅਤੇ ਲੇਬਰ ਦੀ ਦੁਨੀਆ ਦੇ ਛੇਵੇਂ ਐਡੀਸ਼ਨ ’ਚ ਕਿਹਾ ਗਿਆ ਹੈ ਕਿ 2020 ਦੇ ਪਹਿਲੇ 9 ਮਹੀਨੇ ’ਚ ਕੰਮ ਦੇ ਘੰਟਿਆਂ ਦਾ ਨੁਕਸਾਨ ਪਹਿਲਾਂ ਲਗਾਏ ਗਏ ਅਨੁਮਾਨ ਤੋਂ ਕਿਤੇ ਵੱਧ ਰਿਹਾ ਹੈ।
ਇਹ ਵੀ ਦੇਖੋ : ਹੁਣ ਨਿਵੇਸ਼ ਸਲਾਹਕਾਰ ਨਹੀਂ ਵਸੂਲ ਸਕਣਗੇ ਵਾਧੂ ਫ਼ੀਸ, SEBI ਨੇ ਜਾਰੀ ਕੀਤੀਆਂ ਗਾਈਡਲਾਈਂਸ
ਸੋਧੇ ਅਨੁਮਾਨ ਮੁਤਾਬਕ ਚਾਲੂ ਸਾਲ ਦੀ ਦੂਜੀ ਤਿਮਾਹੀ ’ਚ 2019 ਦੀ ਚੌਥੀ ਤਿਮਾਹੀ ਦੀ ਤੁਲਨਾ ’ਚ ਸੰਸਾਰਿਕ ਪੱਧਰ ’ਤੇ ਕੰਮ ਦੇ ਘੰਟਿਆਂ ਦਾ ਨੁਕਸਾਨ 17.3 ਫੀਸਦੀ ਰਿਹਾ ਜੋ 49.5 ਕਰੋੜ ਐੱਫ. ਟੀ. ਈ. ਰੋਜ਼ਗਾਰ ਦੇ ਬਰਾਬਰ ਹੈ। 2020 ਦੀ ਤੀਜੀ ਤਿਮਾਹੀ ’ਚ ਕੰਮ ਦੇ ਘੰਟਿਆਂ ਦਾ ਨੁਕਸਾਨ ਉੱਚ ਪੱਧਰ 12.1 ਫੀਸਦੀ ਜਾਂ 34.5 ਕਰੋੜ ਐੱਫ. ਟੀ. ਈ. ਰੋਜ਼ਗਾਰ ਦੇ ਬਰਾਬਰ ਰਹਿਣ ਦਾ ਅਨੁਮਾਨ ਹੈ। ਆਈ. ਐੱਲ. ਓ. ਨੇ ਕਿਹਾ ਕਿ 2020 ਦੀ ਚੌਥੀ ਤਿਮਾਹੀ ’ਚ ਕੰਮ ਦੇ ਘੰਟਿਆਂ ਦਾ ਨੁਕਸਾਨ ਪਿਛਲੇ ਸਾਲ ਦੀ ਸਮਾਨ ਤਿਮਾਹੀ ਦੀ ਤੁਲਨਾ ’ਚ 8.6 ਫੀਸਦੀ ਰਹਿਣ ਦਾ ਅਨੁਮਾਨ ਹੈ, ਜੋ 24.5 ਕਰੋੜ ਐੱਫ. ਟੀ. ਈ. ਰੋਜ਼ਗਾਰ ਦੇ ਬਰਾਬਰ ਹੈ।
ਇਹ ਵੀ ਦੇਖੋ : ਅੱਜ ਪੰਜਵੇਂ ਦਿਨ ਚੋਥੀ ਵਾਰ ਡਿੱਗੇ ਸੋਨੇ ਦੇ ਭਾਅ, ਹਫਤੇ 'ਚ 2000 ਰੁਪਏ ਘਟੀ ਕੀਮਤ
ਭਾਰਤ ਨੇ ਸ਼ੁਰੂ ਕੀਤੀ ਚੀਨ, ਦੱਖਣੀ ਕੋਰੀਆ ਤੋਂ ਰਸਾਇਣ ਦੀ ਕਥਿਤ ਡੰਪਿੰਗ ਦੀ ਜਾਂਚ
NEXT STORY