ਨਵੀਂ ਦਿੱਲੀ-ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦਾ ਕੰਪਨੀ ਸਮਾਜਕ ਜ਼ਿੰਮੇਵਾਰੀ (ਸੀ. ਐੱਸ. ਆਰ.) ਦੇ ਤਹਿਤ ਖਰਚਾ 14,000 ਕਰੋੜ ਰੁਪਏ ਤੱਕ ਜਾ ਸਕਦਾ ਹੈ। ਇਸ ਨਾਲ ਸਰਕਾਰ ਦੇ ਸਮਾਜਕ ਖੇਤਰ ਦੇ ਪ੍ਰੋਗਰਾਮਾਂ ਨੂੰ ਮਦਦ ਮਿਲੇਗੀ।
ਕੰਪਨੀ ਬਿੱਲ ਪੇਸ਼ ਕੀਤੇ ਜਾਣ ਮੌਕੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ 'ਚ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਵਿਵਸਥਾਵਾਂ ਨੂੰ ਹਲਕਾ ਕੀਤਾ ਗਿਆ ਅਤੇ ਵਿਸ਼ੇਸ਼ ਕਾਰਨਾਂ ਨਾਲ ਕੁਝ ਛੋਟ ਦਿੱਤੀ ਗਈ। ਉਨ੍ਹਾਂ ਇਕ ਪ੍ਰੋਗਰਾਮ 'ਚ ਕਿਹਾ, ''ਜੇਕਰ ਤੁਸੀਂ 500 ਕਰੋੜ ਰੁਪਏ ਅਤੇ ਉਸ ਤੋਂ ਉੱਪਰ ਦੇ ਮੁਨਾਫ਼ੇ ਵਾਲੇ ਦੇਸ਼ ਦੇ ਵੱਡੇ ਕਾਰਪੋਰੇਟ ਨੂੰ ਵੇਖੋ ਤਾਂ ਸੀ. ਐੱਸ. ਆਰ. ਗਤੀਵਿਧੀਆਂ 'ਤੇ ਕਰੀਬ 14,000 ਕਰੋੜ ਰੁਪਏ ਖਰਚਾ ਹੋਣ ਦੀ ਸੰਭਾਵਨਾ ਹੈ।'' ਜੇਤਲੀ ਨੇ ਕਿਹਾ ਕਿ ਜੇਕਰ ਸਰਕਾਰ ਦੀ ਸਮਾਜਕ ਖੇਤਰ ਦੀ ਦਿਸ਼ਾ 'ਚ ਪਹਿਲ ਨੂੰ ਵੇਖੀਏ ਤਾਂ ਇਹ ਰਿਕਾਰਡ ਰਾਸ਼ੀ ਹੈ। ਇਹ ਅਜਿਹੀ ਰਾਸ਼ੀ ਹੈ ਜੋ ਸਾਲਾਨਾ ਵਧੇਗੀ। ਉਨ੍ਹਾਂ ਕੰਪਨੀਆਂ ਵੱਲੋਂ ਆਪਣੇ ਸੀ. ਐੱਸ. ਆਰ. ਫੰਡ ਦੀ ਵਰਤੋਂ ਲਈ ਚੁਣੌਤੀਆਂ ਵਾਲੇ ਖੇਤਰਾਂ ਨੂੰ ਅਪਨਾਉਣ ਦੀ ਅਪੀਲ ਕੀਤੀ। ਕੁਝ ਉਦਾਹਰਣਾਂ ਦਿੰਦਿਆਂ ਜੇਤਲੀ ਨੇ ਕਿਹਾ ਕਿ ਕੰਪਨੀਆਂ ਮੁਸ਼ਕਲ ਖੇਤਰਾਂ 'ਚ ਕੰਮ ਦੀ ਜਿੰਮੇਵਾਰੀ ਲੈ ਸਕਦੀਆਂ ਹਨ।
ਨਵੇਂ ਕਾਲ ਡਰਾਪ ਨਿਯਮ ਟਾਲਣਾ ਚਾਹੁੰਦੀਆਂ ਹਨ ਦੂਰਸੰਚਾਰ ਕੰਪਨੀਆਂ
NEXT STORY