ਨਵੀਂ ਦਿੱਲੀ (ਭਾਸ਼ਾ) - ਉਦਯੋਗ ਸੰਗਠਨ ਇਸਮਾ ਨੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਮਾਰਕੀਟਿੰਗ ਸਾਲ 2023-24 ਵਿਚ ਹੁਣ ਤੱਕ ਦੇਸ਼ ਦਾ ਖੰਡ ਉਤਪਾਦਨ 1.19 ਫ਼ੀਸਦੀ ਘੱਟ ਕੇ 2 ਕਰੋੜ 55.3 ਲੱਖ ਟਨ ਰਹਿ ਗਿਆ ਹੈ। ਇਕ ਸਾਲ ਪਹਿਲਾਂ ਦੀ ਇਸੇ ਸਮੇਂ ਦੀ ਮਿਆਦ ਵਿਚ ਫਰਵਰੀ ਤੱਕ ਖੰਡ ਦਾ ਉਤਪਾਦਨ 2 ਕਰੋੜ 58.4 ਲੱਖ ਟਨ ਹੋਇਆ ਸੀ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ
ਭਾਰਤੀ ਖੰਡ ਮਿੱਲ ਐਸੋਸੀਏਸ਼ਨ (ਇਸਮਾ) ਨੇ ਆਪਣੇ ਦੂਜੇ ਅਗਾਊਂ ਅਨੁਮਾਨ ਵਿਚ ਮੌਜੂਦਾ 2023-24 ਮਾਰਕੀਟਿੰਗ ਸਾਲ ਵਿਚ ਖੰਡ ਦਾ ਉਤਪਾਦਨ 10 ਫ਼ੀਸਦੀ ਘਟ ਕੇ 3 ਕਰੋੜ 30.5 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਹੈ, ਜੋ ਪਿਛਲੇ ਸਾਲ 3 ਕਰੋੜ 66.2 ਲੱਖ ਟਨ ਸੀ। ਇਸਮਾ ਦੇ ਅਨੁਸਾਰ ਮੌਜੂਦਾ ਮਾਰਕੀਟਿੰਗ ਸਾਲ ਦੇ ਫਰਵਰੀ ਤੱਕ ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਵਿਚ ਖੰਡ ਦਾ ਉਤਪਾਦਨ ਘੱਟ ਰਿਹਾ। ਹਾਲਾਂਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੰਡ ਉਤਪਾਦਕ ਰਾਜ-ਉੱਤਰ ਪ੍ਰਦੇਸ਼ ਵਿਚ ਖੰਡ ਦਾ ਉਤਪਾਦਨ ਸਮੀਖਿਆ ਅਧੀਨ ਮਿਆਦ ਦੌਰਾਨ 70 ਲੱਖ ਟਨ ਦੇ ਮੁਕਾਬਲੇ ਵੱਧ 78.1 ਲੱਖ ਟਨ ਰਿਹਾ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਦੇਸ਼ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਮਹਾਰਾਸ਼ਟਰ ਵਿਚ ਇਸ ਸਾਲ ਫਰਵਰੀ ਤੱਕ ਉਤਪਾਦਨ ਘਟ ਕੇ 90.9 ਲੱਖ ਟਨ ਰਹਿ ਗਿਆ, ਜੋ ਇਕ ਸਾਲ ਪਹਿਲਾਂ ਦੀ ਮਿਆਦ ਵਿਚ 95.1 ਲੱਖ ਟਨ ਸੀ। ਇਸੇ ਤਰ੍ਹਾ ਦੇਸ਼ ਦੇ ਤੀਜੇ ਸਭ ਤੋਂ ਵੱਡੇ ਉਦਪਾਦਕ ਰਾਜ ਕਰਨਾਟਕ ਵਿਚ ਇਸ ਸਮੇਂ ਦੌਰਾਨ ਉਤਪਾਦਨ 51.2 ਲੱਖ ਟਨ ਤੋਂ ਘੱਟ ਕੇ 47 ਲੱਖ ਟਨ ਰਹਿ ਗਿਆ। ਇਸ ਮਾਰਕੀਟਿੰਗ ਸਾਲ ਵਿਚ ਹੁਣ ਤੱਕ ਗੁਜਰਾਤ ਵਿਚ ਚੀਨੀ ਦਾ ਉਤਪਾਦਨ ਗੁਜਰਾਤ ਵਿੱਚ ਚੀਨੀ ਦਾ ਉਤਪਾਦਨ 7,70,000 ਟਨ ਅਤੇ ਤਾਮਿਲਨਾਡੂ ਵਿੱਚ 5,80,000 ਟਨ ਤੱਕ ਪਹੁੰਚ ਗਿਆ ਹੈ। ਮੌਜੂਦਾ ਮਾਰਕੀਟਿੰਗ ਸਾਲ ਦੇ ਫਰਵਰੀ ਤੱਕ ਲਗਭਗ 466 ਫੈਕਟਰੀਆਂ ਚੱਲ ਰਹੀਆਂ ਸਨ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ 447 ਸੀ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਇਸਮਾ ਨੇ ਕਿਹਾ, "ਮੌਜੂਦਾ ਸੈਸ਼ਨ ਵਿੱਚ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਮਿੱਲਾਂ ਦੇ ਬੰਦ ਹੋਣ ਦੀ ਦਰ ਪਿਛਲੇ ਸਾਲ ਦੇ ਮੁਕਾਬਲੇ ਹੌਲੀ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਕਿ ਇਸ ਸਾਲ ਇਨ੍ਹਾਂ ਰਾਜਾਂ ਵਿੱਚ ਮਿਆਦ ਲੰਮੀ ਹੋ ਸਕਦੀ ਹੈ।" ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਹੁਣ ਤੱਕ ਇਨ੍ਹਾਂ ਦੋਵਾਂ ਰਾਜਾਂ ਵਿੱਚ ਕੁੱਲ 49 ਖੰਡ ਮਿੱਲਾਂ ਬੰਦ ਹੋ ਚੁੱਕੀਆਂ ਹਨ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਸਮੇਂ ਵਿੱਚ 74 ਫੈਕਟਰੀਆਂ ਬੰਦ ਹੋਈਆਂ ਸਨ। ਕੁੱਲ ਮਿਲਾ ਕੇ ਦੇਸ਼ ਭਰ ਵਿੱਚ 65 ਫੈਕਟਰੀਆਂ ਨੇ ਆਪਣੇ ਪਿੜਾਈ ਕੰਮ ਬੰਦ ਕਰ ਦਿੱਤੇ ਹਨ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ ਗਿਣਤੀ 86 ਸੀ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਵੱਖ-ਵੱਖ ਕੰਪਨੀਆਂ 'ਚ ਵੰਡਿਆ ਜਾਵੇਗਾ ਕਾਰੋਬਾਰ, ਟਾਟਾ ਮੋਟਰਜ਼ ਨੇ ਬਣਾਈ ਡੀਮਰਜਰ ਦੀ ਯੋਜਨਾ
NEXT STORY