ਨਵੀਂ ਦਿੱਲੀ-ਡੀ.ਡੀ.ਏ. ਹਾਉਸਿੰਗ ਸਕੀਮ ਦੇ ਲਈ ਘੱਟ ਰਿਸਪਾਨਸ ਦੀ ਵਜ੍ਹਾ ਨਾਲ ਹੁਣ ਡੀ.ਡੀ.ਏ. ਭਰਨ ਦੀ ਤਾਰੀਖ ਨੂੰ ਲੈ ਕੇ ਚਿੰਤਾ 'ਚ ਹੈ। ਫਿਲਹਾਲ ਅਧਿਕਾਰੀ ਇਸ 'ਤੇ ਖੁਲ ਕੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਅਧਿਕਾਰੀਆਂ ਦੇ ਅਨੁਸਾਰ ਆਖਰੀ ਹਫਤਾ ਇਸ ਸਕੀਮ ਦਾ ਜਵਾਬ ਤੈਅ ਕਰੇਗਾ। ਡੀ.ਡੀ.ਏ ਹਾਉਸਿੰਗ ਗੇ ਪ੍ਰਿੰਸੀਪਲ ਕਮੀਸ਼ਨਰ ਜੇ.ਪੀ.ਅਗਰਵਾਲ ਨੇ ਕਿਹ, ਆਖਰੀ ਹਫਤੇ 'ਤੇ ਸਭ ਨਿਰਭਰ ਹੈ। ਸਕੀਮ ਦੇ ਆਖਰੀ ਦਿਨ ਯਾਨੀ 11 ਅਗਸਤ ਨੂੰ ਅਸੀਂ ਸਮੱਖਿਆ ਕਰਾਗੇ ਅਤੇ ਉਸਦੇ ਬਾਅਦ ਹੀ ਕਿਸੇ ਫੈਸਲੇ 'ਤੇ ਪਹੁੰਚਾਗੇ।
LAG ਫਲੈਟਸ 'ਚ ਨਹੀਂ ਦਿਖ ਰਹੀ ਦਿਲਚਸਪੀ
ਇਹ ਸਕੀਮ 30 ਜੂਨ ਨੂੰ ਲਾਂਚ ਹੋਈ ਸੀ। ਹੁਣ ਤੱਕ 5,000 ਰਜਿਸਟ੍ਰੇਸ਼ਨ ਹੀ ਹੋਈਆਂ। ਦੱਸਿਆ ਜਾ ਰਿਹਾ ਹੈ ਕਿ ਐੱਚ.ਆਈ.ਜੀ.ਅਤੇ ਐੱਮ.ਆਈ.ਜੀ. ਦੇ ਲਈ ਬਹੁਤ ਰਜਿਸਟ੍ਰੇਸ਼ਨ ਹੋ ਚੁੱਕਿਆ ਹੈ। ਦਿੱਕਤ ਸਿਰਫ ਐੱਲ.ਆਈ.ਜੀ. ਫਲੈਟਸ. 'ਚ ਹੈ। ਇਸ ਸਕੀਮ 'ਚ 12,072 ਫਲੈਟਸ ਉਤਾਰੇ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਪੁਰਾਣੇ ਹੀ ਹਨ। ਇਨ੍ਹਾਂ 'ਚ ਐੱਚ.ਆਈ.ਜੀ.ਦੇ 87 ਐੱਮ.ਆਈ.ਜੀ.ਦੇ 404 ਐੱਲ.ਆਈ.ਜੀ. ਦੇ 11,197 ਅਤੇ ਜਨਤਾ ਫਲੈਟਸ 384 ਸ਼ਾਮਿਲ ਹਨ। ਡੀ.ਡੀ.ਏ ਦੇ ਅਨੁਸਾਰ ਐੱਚ.ਆਈ.ਜੀ. ਅਤੇ ਐੱਮ.ਆਈ.ਜੀ.ਦੇ ਲਈ 500 ਤੋਂ ਅਧਿਕ ਆਵੇਦਨ ਮਿਲ ਚੁੱਕੇ ਹਨ। ਇਨ੍ਹਾਂ ਦੋਨਾਂ ਨੂੰ ਮਿਲਾਕੇ 491 ਫਲੈਟਸ ਉਤਾਰੇ ਹਨ। ਬਾਕੀ ਆਵੇਦਨ ਐੱਲ.ਆਈ.ਜੀ. ਅਤੇ ਜਨਤਾ ਦੇ ਲਈ ਹੈ। ਇਸਦੀ ਸੰਖਿਆ ਫਲੈਟਸ ਦੇ ਮੁਕਾਬਲੇ ਬਹੁਤ ਹੈ।
ਡੀ.ਡੀ.ਏ. ਦੇ ਅਨੁਸਾਰ ਜੇਕਰ ਆਖਰੀ ਦਿਨ ਫਲੈਟਸ ਤੋਂ ਘੱਟ ਆਵੇਦਨ ਹੁੰਦੇ ਹਨ ਤਾਂ ਡੀ.ਡੀ.ਏ ਡਰਾਫ ਨੂੰ ਕਰੀਬ 15 ਦਿਨ ਅੱਗੇ ਵਧਾ ਸਕਦੀ ਹੈ। ਇਸ 'ਚ ਇਹ ਦੇਖਣਾ ਹੋਵੇਗਾ ਕਿ ਪੂਰੀ ਸਕੀਮ ਦੀ ਤਾਰੀਖ ਵਧਾਈ ਜਾਵੇ ਜਾ ਫਿਰ ਸਿਰਫ ਐੱਲ.ਆਈ.ਜੀ. ਅਤੇ ਜਨਤਾ ਫਲੈਟਸ ਦੇ ਲਈ। ਸਕੀਮ ਦੀ ਤਾਰੀਖ ਅੱਗੇ ਵਧਦੀ ਹੈ ਤਾਂ ਉਨ੍ਹਾਂ ਲੋਕਾਂ 'ਚ ਨਾਰਾਜਗੀ ਵੱਧ ਸਕਦੀ ਹੈ ਜੋ ਆਪਣਾ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਉਹ ਰਜਿਸਟ੍ਰੇਸ਼ਨ ਦੇ ਲਈ 1 ਲੱਖ ਅਤੇ 2 ਲੱਖ ਰੁਪਏ ਜਮ੍ਹਾ ਕਰਾ ਚੁੱਕੇ ਹਨ। ਅਜਿਹੇ 'ਚ ਪੂਰੀ ਸਕੀਮ ਨੂੰ ਅੱਗੇ ਵਧਾ ਦੇਣਾ ਵੀ ਡੀ.ਡੀ.ਏ ਦੇ ਲਈ ਬਹੁਤ ਮੁਸ਼ਕਲ ਦਾ ਕੰਮ ਹੋਵੇਗਾ।
ਡੀ.ਡੀ.ਏ. ਪ੍ਰਾਈਵੇਟ ਬਿਲਡਰਾਂ ਤੋਂ ਅੱਗੇ ਹੈ ਫਲੈਟਸ
ਉਥੇ ਘੱਟ ਰਿਸਪਾਨਸ ਦੀ ਵਜ੍ਹਾ ਡੀ.ਡੀ.ਏ ਬੈਂਕਾਂ ਦੇ ਰਜਿਸਟ੍ਰੇਸ਼ਨ ਮਨੀ ਦੇ ਲਈ ਅੱਗੇ ਨਾ ਆਉਣ ਦੇ ਨਾਲ ਨੋਟਬੰਦੀ, ਰਿਅਲ ਇਸਟੇਟ ਮਾਰਕੀਟ 'ਚ ਮੰਦੀ, ਆਦਿ ਨੂੰ ਮੰਨ ਰਹੇ ਹਨ। ਡੀ.ਡੀ.ਏ ਦੇ ਅਨੁਸਾਰ ਸਾਡੇ ਫਲੈਟਸ 'ਚ ਲੀਕੇਜ ਦੀ ਕੋਈ ਸਮੱਸਿਆ ਨਹੀਂ ਹੈ। ਇਨ੍ਹਾਂ 'ਚ ਗਰੀਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਪਾਰਕ, ਆਦਿ ਦੀ ਸੁਵਿਧਾ ਹੈ ਅਤੇ ਸ਼ਹਿਰ ਤੋਂ ਦੂਰ ਹੋਣ ਦੀ ਵਜ੍ਹਾ ਨਾਲ ਇੱਥੇ ਪ੍ਰਦੂਸ਼ਣ ਵੀ ਬਹੁਤ ਘੱਟ ਹੈ।
SBI ਬਚਤ ਖਾਤਿਆਂ 'ਤੇ ਹੁਣ ਮਿਲੇਗਾ ਘੱਟ ਵਿਆਜ, ਨਵੀਂਆਂ ਦਰਾਂ ਅੱਜ ਤੋਂ ਲਾਗੂ
NEXT STORY