ਨਵੀਂ ਦਿੱਲੀ—ਵਿਵੇਕ ਗੁਪਤਾ ਨੇ ਵੀਰਵਾਰ ਨੂੰ ਜਨਤਕ ਖੇਤਰ ਦੀ ਇਸਪਾਤ ਕੰਪਨੀ ਸੇਲ ਦੇ ਨਿਰਦੇਸ਼ਕ (ਕੱਚਾ ਮਾਲ ਅਤੇ ਲਾਜੀਸਟਿਕਸ) ਦਾ ਅਹੁਦਾ ਸੰਭਾਲ ਲਿਆ। ਕੰਪਨੀ ਨੇ ਬਿਆਨ 'ਚ ਕਿਹਾ ਕਿ ਗੁਪਤਾ ਨੇ ਅਜਿਹੇ ਸਮੇਂ 'ਚ ਅਹੁਦਾ ਸੰਭਾਲਿਆ ਹੈ ਜਦੋਂ ਸੇਲ ਆਪਣੀਆਂ ਸਾਰੀਆਂ ਨਵੀਂਆਂ ਇਕਾਈਆਂ ਤੋਂ ਆਧੁਨਿਕੀਕਰਣ ਅਤੇ ਵਿਸਤਾਰ ਪ੍ਰੋਗਰਾਮ ਦੇ ਤਹਿਤ ਉਤਪਾਦਨ ਵਧਾ ਰਹੀ ਹੈ।
ਐੱਨ.ਆਈ.ਟੀ. ਇਲਾਹਾਬਾਦ ਤੋਂ ਸਿਵਿਲ ਇੰਜੀਨੀਅਰ ਗੁਪਤਾ 1980 'ਚ ਸੇਲ ਨਾਲ ਜੁੜੇ ਸਨ। ਉਨ੍ਹਾਂ ਦੇ ਕੋਲ ਵਾਰ ਪ੍ਰਬੰਧਨ, ਪ੍ਰਾਜੈਕਟ ਪ੍ਰਬੰਧਨ ਅਤੇ ਨਿਰਮਾਣ ਪ੍ਰਬੰਧਨ ਦਾ ਡਿਪਲੋਮਾ ਵੀ ਹੈ।
ਨਿੱਜੀ ਨੌਕਰੀਪੇਸ਼ਾ ਲੋਕਾਂ ਦਾ ਟੁੱਟ ਸਕਦੈ ਬੰਪਰ ਪੈਨਸ਼ਨ ਦਾ ਸੁਪਨਾ!
NEXT STORY