ਨਵੀਂ ਦਿੱਲੀ—ਪੇਮੈਂਟ 'ਚ ਗੜਬੜੀ ਦੇ ਕਾਰਨ ਸੀ.ਬੀ.ਆਈ. ਨੇ ਐੱਨ.ਟੀ.ਪੀ.ਸੀ. 'ਤੇ ਐੱਫ.ਆਈ.ਆਰ ਦਰਜ ਕੀਤੀ ਹੈ। ਸੀ.ਬੀ.ਆਈ. ਨੇ ਇੰਡੋਨੇਸ਼ੀਆ ਤੋਂ ਖਰਾਬ ਗੁਣਵੱਤਾ ਦੇ ਇੰਪੋਰਟ ਕੋਲੇ ਦੀ ਜ਼ਿਆਦਾ ਕੀਮਤ ਦਿਖਾਉਣ ਨਾਲ ਸੰਬੰਧਤ 487 ਕਰੋੜ ਰੁਪਏ ਦੇ ਸਕੈਮ ਦੀ ਜਾਂਚ ਸ਼ੁਰੂ ਕੀਤੀ ਹੈ। ਸੀ.ਬੀ.ਆਈ. ਨੇ ਇਹ ਕਾਰਵਾਈ ਰੈਵਨਿਊ ਇੰਟੈਲੀਜੈਂਸ ਇੰਵੈਸਟੀਗੇਸ਼ਨ ਦੀ ਜਾਂਚ ਦੇ ਆਧਾਰ 'ਤੇ ਕੀਤੀ ਹੈ।
ਜਾਂਚ 'ਚ ਪਾਇਆ ਗਿਆ ਸੀ ਕਿ ਸਾਲ 2011-12 ਅਤੇ 2014-15 ਦੇ ਵਿਚਕਾਰ ਇੰਪੋਰਟ 'ਚ ਜ਼ਿਆਦਾ ਰਾਸ਼ੀ ਦਾ ਬਿਲ ਦਿਖਾਇਆ ਗਿਆ ਸੀ। ਸੀ.ਬੀ.ਆਈ. ਦੀ ਐੱਫ.ਆਈ.ਆਰ. ਕੋਸਟਲ ਐਨਰਜ਼ੀ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰ ਏ.ਆਰ. ਬੁਹਾਰੀ ਤੋਂ ਇਲਾਵਾ ਐੱਨ.ਟੀ.ਪੀ.ਸੀ., ਮੈਟਲ ਐਂਡ ਮਿਨੀਰਲ ਟ੍ਰੇਡਿੰਗ ਕਾਰਪੋਰੇਸ਼ਨ ਅਤੇ ਅਰਾਵਲੀ ਪਾਵਰ ਕੰਪਨੀ ਦੇ ਅਣਪਛਾਤੇ ਲੋਕਾਂ ਦੇ ਖਿਲਾਫ ਹੈ।
ਡਾਲਰ 'ਚ ਕਮਜ਼ੋਰੀ ਨਾਲ ਸੋਨਾ ਚੜ੍ਹਿਆ, ਕੱਚੇ ਤੇਲ 'ਚ ਸੁਸਤੀ
NEXT STORY