ਨਵੀਂ ਦਿੱਲੀ—ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ. ਐੱਮ. ਡੀ.) ਰਾਜੀਵ ਬੰਸਲ ਨੇ ਕਰਮਚਾਰੀਆਂ ਨੂੰ ਕਿਹਾ ਕਿ ਉੱਡਾਣਾਂ ਦਾ ਸਮੇਂ 'ਤੇ ਸੰਚਾਲਨ ਕਰਨਾ ਕੰਪਨੀ ਦੇ ਭਵਿੱਖ ਦਾ ਇਕ ਨਿਰਣਾਇਕ ਪਹਿਲੂ ਹੈ।
ਵਰਣਨਯੋਗ ਹੈ ਕਿ ਸਰਕਾਰ ਏਅਰ ਇੰਡੀਆ ਦੇ ਵਿਨਿਵੇਸ਼ ਲਈ ਪ੍ਰੋਗਰਾਮ ਬਣਾ ਰਹੀ ਹੈ। ਅਜਿਹੇ 'ਚ ਪਿਛਲੇ ਮਹੀਨੇ ਹੀ ਸੀ. ਐੱਮ. ਡੀ. ਦਾ ਕਾਰਜਭਾਰ ਸੰਭਾਵਣ ਵਾਲੇ ਬੰਸਲ ਦਾ ਧਿਆਨ ਕੰਪਨੀ ਦੀਆਂ ਉੱਡਾਣਾਂ ਦੇ ਸਮੇਂ 'ਤੇ ਸੰਚਾਲਨ 'ਤੇ ਕੇਂਦਰਿਤ ਹੈ। ਕੰਪਨੀ ਦੇ ਕਰਮਚਾਰੀਆਂ ਨੂੰ 13 ਸਤੰਬਰ ਨੂੰ ਭੇਜੇ ਇਕ ਸੰਦੇਸ਼ 'ਚ ਉਨ੍ਹਾਂ ਨੇ ਇਹ ਬੇਨਤੀ ਕੀਤੀ ਹੈ।
ਆਪਣੇ ਅਕਸ ਨੂੰ ਸੁਧਾਰਣ ਦੀ ਤਿਆਰੀ 'ਚ ਰੇਲਵੇ, ਸ਼ੁਰੂ ਕਰੇਗਾ ਇਹ ਨਵੀਂ ਸਕੀਮ
NEXT STORY