ਨਵੀਂ ਦਿੱਲੀ— ਫੋਰਬਸ ਨੇ ਆਪਣੀ '30 ਅੰਡਰ 30 ਏਸ਼ੀਆ' ਲਿਸਟ ਜਾਰੀ ਕੀਤੀ ਹੈ। ਤੀਜੀ ਵਾਰ ਆਈ ਇਸ ਲਿਸਟ 'ਚ 300 ਲੋਕਾਂ ਨੂੰ ਜਗ੍ਹਾ ਦਿੱਤੀ ਗਈ ਹੈ। ਭਾਰਤ 65 ਸਨਮਾਨਿਤ ਲੋਕਾਂ ਦੇ ਨਾਲ ਪਹਿਲੇ ਸਥਾਨ 'ਤੇ ਹੈ। ਦੂਜੇ ਨੰਬਰ 'ਤੇ ਚੀਨ ਹੈ। ਉਸ ਦੇ 59 ਨੌਜਵਾਨਾਂ ਨੂੰ ਇਹ ਸਨਮਾਨ ਮਿਲਿਆ ਹੈ। ਇਸ ਲਿਸਟ 'ਚ ਉਨ੍ਹਾਂ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਕੁਝ ਨਵਾਂ ਕੀਤਾ ਜਾਂ ਫਿਰ ਆਪਣੇ ਹੀ ਖੇਤਰ 'ਚ ਕੋਈ ਹਟ ਕੇ ਕੰਮ ਕੀਤਾ ਹੋਵੇ। ਲਿਸਟ 'ਚ ਏਸ਼ੀਆ-ਪ੍ਰਸ਼ਾਂਤ ਦੇ 24 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉੱਤਰੀ ਕੋਰੀਆ ਅਤੇ ਅਜ਼ਰਬੈਜਾਨ ਨੂੰ ਲਿਸਟ 'ਚ ਪਹਿਲੀ ਵਾਰ ਜਗ੍ਹਾ ਮਿਲੀ ਹੈ। ਇਨ੍ਹਾਂ ਸਨਮਾਨਿਤ ਲੋਕਾਂ ਨੂੰ ਆਨਲਾਈਨ ਵੋਟਿੰਗ ਜ਼ਰੀਏ ਚੁਣਿਆ ਗਿਆ ਸੀ। ਭਾਰਤ ਦੇ ਲੋਕ ਲਗਭਗ ਹਰ ਸ਼੍ਰੇਣੀ 'ਚ ਸ਼ਾਮਲ ਹਨ। ਉੱਥੇ ਹੀ, ਚੀਨੀ ਲੋਕਾਂ ਨੇ ਤਕਨਾਲੋਜੀ ਖੇਤਰ 'ਚ ਚੰਗਾ ਕੰਮ ਕੀਤਾ ਹੈ।
ਬਾਲੀਵੁੱਡ 'ਚੋਂ ਸਿਰਫ ਇਸ ਅਦਾਕਾਰਾ ਨੂੰ ਮਿਲੀ ਜਗ੍ਹਾ

ਫੋਰਬਸ ਦੀ '30 ਅੰਡਰ 30 ਏਸ਼ੀਆ 2018' ਲਿਸਟ 'ਚ ਬਾਲੀਵੁੱਡ 'ਚੋਂ ਸਿਰਫ ਅਨੁਸ਼ਕਾ ਸ਼ਰਮਾ (29 ਸਾਲ) ਦੇ ਨਾਮ ਨੂੰ ਸ਼ਾਮਲ ਕੀਤਾ ਗਿਆ ਹੈ। ਫੋਰਬਸ ਦੀ ਇਸ ਲਿਸਟ 'ਚ ਕੁੱਲ 300 ਲੋਕ ਸ਼ਾਮਲ ਕੀਤੇ ਗਏ ਹਨ। ਪੂਰੀ ਲਿਸਟ ਨੂੰ ਕਲਾ, ਮਨੋਰੰਜਨ, ਖੇਡ, ਵਪਾਰ ਸਮੇਤ ਕੁੱਲ 10 ਭਾਗਾਂ 'ਚ ਵੰਡਿਆ ਗਿਆ ਹੈ। ਇਸ 'ਚ ਉਨ੍ਹਾਂ ਹਸਤੀਆਂ ਨੂੰ ਜਗ੍ਹਾ ਮਿਲੀ ਹੈ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੈ ਅਤੇ ਉਹ ਆਪਣੇ ਖੇਤਰ 'ਚ ਖਾਸ ਅਤੇ ਪ੍ਰੇਰਣਾ ਵਾਲਾ ਕੰਮ ਕਰ ਰਹੇ ਹਨ। ਅਨੁਸ਼ਕਾ ਸ਼ਰਮਾ ਬਾਰੇ ਫੋਰਬਸ ਨੇ ਲਿਖਿਆ- ਅਨੁਸ਼ਕਾ ਸ਼ਰਮਾ ਨੇ ਸਾਲ 2017 'ਚ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕੀਤਾ। ਇਹ ਭਾਰਤ ਦੀ ਚਰਚਿਤ ਜੋੜੀਆਂ 'ਚੋਂ ਇਕ ਹੈ। ਲਿਸਟ 'ਚ ਸ਼ਾਮਲ ਪ੍ਰਮੁੱਖ ਹੋਰ ਭਾਰਤੀਆਂ ਦੇ ਨਾਮ ਇਸ ਤਰ੍ਹਾਂ ਹਨ—
* ਪੀ. ਵੀ. ਸਿੰਧੁ (22 ਸਾਲ)— ਓਲੰਪਿਕ 'ਚ ਬੈਡਮਿੰਟਨ 'ਚ ਭਾਰਤ ਲਈ ਸਿਲਵਰ ਮੈਡਟ ਜਿੱਤਿਆ ਸੀ।
* ਪ੍ਰਿਆ ਪ੍ਰਕਾਸ਼ (26 ਸਾਲ)— 'ਹੈਲਥ ਸੈਟ ਗੋ' ਨਾਮ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਇਹ ਸਕੂਲੀ ਵਿਦਿਆਰਥੀਆਂ ਲਈ ਸਿਹਤ ਸੰਬੰਧੀ ਕੰਮ ਕਰਦਾ ਹੈ।
* ਬਾਲਾ ਸਰਦਾ (26 ਸਾਲ)— 'ਵਾਥਮ ਟੀ' ਨਾਮ ਨਾਲ ਚਾਹ ਦਾ ਕਾਰੋਬਾਰ ਸ਼ੁਰੂ ਕੀਤਾ। ਇਸ 'ਚ ਵਿਚੋਲੀਆਂ ਦੀ ਜਗ੍ਹਾ ਨਹੀਂ ਸੀ।
* ਪਦਮਨਾਭ ਸਿੰਘ (19 ਸਾਲ)— ਜੈਪੁਰ ਦੇ ਪ੍ਰਿੰਸ ਹਨ, ਵਰਲਡ ਕੱਪ ਪੋਲੋ ਟੀਮ ਦਾ ਹਿੱਸਾ ਬਣਨ ਵਾਲੇ ਹੁਣ ਤਕ ਦੇ ਸਭ ਤੋਂ ਨੌਜਵਾਨ ਖਿਡਾਰੀ ਬਣੇ।
* ਰਾਹੁਲ ਗਿਆਨ (28 ਸਾਲ)— ਇਲੈਕਟ੍ਰਿਕ ਆਟੋ ਰਿਕਸ਼ਾ ਅਤੇ ਬਾਈਕ ਬਣਾਉਣ ਵਾਲੀ 'ਗਿਆਨ ਮੋਟਰਸ' ਸ਼ੁਰੂ ਕੀਤੀ।
* ਭੂਮਿਕਾ ਅਰੋੜਾ (29 ਸਾਲ)— ਮਾਡਲ ਹੈ, ਇਨ੍ਹਾਂ ਨੂੰ 2016 'ਚ 'ਵੋਗ ਇੰਡੀਆ ਮੈਗਜ਼ੀਨ' ਦੇ ਕਵਰਪੇਜ਼ 'ਤੇ ਜਗ੍ਹਾ ਮਿਲੀ ਸੀ।
ਕਿਸ ਦੇਸ਼ ਦੇ ਕਿੰਨੇ ਨੌਜਵਾਨ

ਭਾਰਤ ਦੇ 65 ਨੌਜਵਾਨਾਂ ਨੂੰ ਇਸ ਲਿਸਟ 'ਚ ਜਗ੍ਹਾ ਮਿਲੀ ਹੈ, ਜਿਸ ਨਾਲ ਭਾਰਤ ਪਹਿਲੇ ਨੰਬਰ 'ਤੇ ਹੈ। ਉੱਥੇ ਹੀ, ਚੀਨ ਇਸ ਮਾਮਲੇ 'ਚ ਭਾਰਤ ਨਾਲੋਂ ਪਿੱਛੇ ਹੈ, ਉਸ ਦੇ 59 ਨੌਜਵਾਨਾਂ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਬਾਅਦ 35 ਨੌਜਵਾਨਾਂ ਦੇ ਨਾਵਾਂ ਨਾਲ ਆਸਟ੍ਰੇਲੀਆ ਤੀਜੇ ਨੰਬਰ 'ਤੇ ਹੈ, ਜਦੋਂ ਕਿ ਦੱਖਣੀ ਕੋਰੀਆ 25 ਨੌਜਵਾਨਾਂ ਦੇ ਨਾਮ ਨਾਲ ਚੌਥੇ ਨੰਬਰ 'ਤੇ ਹੈ। ਸਿੰਗਾਪੁਰ ਦਾ ਨੰਬਰ ਪੰਜਵਾ ਹੈ, ਜਿਸ ਦੇ 21 ਨੌਜਵਾਨਾਂ ਨੂੰ 30 ਅੰਡਰ 30 ਏਸ਼ੀਆ ਲਿਸਟ 'ਚ ਜਗ੍ਹਾ ਮਿਲੀ ਹੈ। 6ਵੇਂ 'ਤੇ ਜਾਪਨ ਹੈ, ਇਸ ਦੇ ਵੀ 21 ਨੌਜਵਾਨਾਂ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਇਲਾਵਾ ਭਾਰਤ ਦੇ ਗੁਆਂਡੀ ਸੂਬੇ ਪਾਕਿਸਤਾਨ ਦੇ ਸਿਰਫ 7 ਨੌਜਵਾਨਾਂ ਹੀ ਇਸ ਲਿਸਟ 'ਚ ਸ਼ਾਮਲ ਹੋਏ ਹਨ।
ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ,ATM 'ਚ ਵੀ ਹੋ ਸਕਦੀ ਹੈ ਕੈਸ਼ ਦੀ ਕਮੀ
NEXT STORY