ਮੁੰਬਈ - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 29 ਦਸੰਬਰ ਨੂੰ ਖਤਮ ਹਫਤੇ 'ਚ 2.76 ਅਰਬ ਡਾਲਰ ਵਧ ਕੇ 623.2 ਅਰਬ ਡਾਲਰ 'ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਕਾਰਨ ਪਿਛਲੇ ਹਫਤੇ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 4.47 ਅਰਬ ਡਾਲਰ ਵਧ ਕੇ 620.44 ਅਰਬ ਡਾਲਰ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਅਕਤੂਬਰ, 2021 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਨਵੇਂ ਸਾਲ ਦਾ ਤੋਹਫ਼ਾ! Indigo ਦੇ ਇਸ ਫ਼ੈਸਲੇ ਨਾਲ ਸਸਤੀ ਹੋਵੇਗੀ ਟਿਕਟ
ਜ਼ਿਕਰਯੋਗ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਅਕਤੂਬਰ 2021 ਵਿਚ 645 ਅਰਬ ਡਾਲਰ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜ ਗਿਆ ਸੀ। ਜ਼ਿਕਰਯੋਗ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਅਕਤੂਬਰ 2021 ਵਿਚ 645 ਅਰਬ ਡਾਲਰ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜ ਗਿਆ ਸੀ।
ਇਹ ਵੀ ਪੜ੍ਹੋ : Sovereign Gold Bond ਦੀ ਵਧੀ ਮੰਗ, ਡਿਸਕਾਊਂਟ ਦੀ ਬਜਾਏ ਪ੍ਰੀਮਿਅਮ 'ਤੇ ਖ਼ਰੀਦ ਰਹੇ ਨਿਵੇਸ਼ਕ
ਪਿਛਲੇ ਸਾਲ ਤੋਂ ਗਲੋਬਲ ਗਤੀਵਿਧੀਆਂ ਕਾਰਨ ਪੈਦਾ ਦਬਾਅ ਦਰਮਿਆਨ ਕੇਂਦਰੀ ਬੈਂਕ ਨੇ ਪੂੰਜੀ ਭੰਡਾਰ ਦੀ ਵਰਤੋਂ ਬਾਜ਼ਾਰ ਵਿਚ ਜ਼ਰੂਰੀ ਦਖਲਅੰਦਾਜ਼ੀ ਲਈ ਕੀਤੀ। ਇਸ ਦਾ ਅਸਰ ਮੁਦਰਾ ਭੰਡਾਰ 'ਤੇ ਪਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਮੁੱਖ ਹਿੱਸਾ ਵਿਦੇਸ਼ੀ ਮੁਦਰਾ ਸੰਪਤੀਆਂ 29 ਦਸੰਬਰ ਨੂੰ ਖਤਮ ਹੋਏ ਹਫਤੇ ਵਿੱਚ 1.87 ਅਰਬ ਡਾਲਰ ਵਧ ਕੇ 551.61 ਅਰਬ ਡਾਲਰ ਹੋ ਗਈਆਂ। ਡਾਲਰਾਂ ਵਿੱਚ ਪ੍ਰਗਟ ਕੀਤੀ ਵਿਦੇਸ਼ੀ ਮੁਦਰਾ ਸੰਪਤੀਆਂ ਗੈਰ-ਯੂਐਸ ਮੁਦਰਾਵਾਂ ਜਿਵੇਂ ਕਿ ਯੂਰੋ, ਪੌਂਡ ਅਤੇ ਯੇਨ ਵਿੱਚ ਉਤਰਾਅ-ਚੜ੍ਹਾਅ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੀਆਂ ਹਨ।
ਇਹ ਵੀ ਪੜ੍ਹੋ : ਸਾਲ 2023 'ਚ ਦੇਸ਼ ਵਿਚ ਅਮੀਰ ਲੋਕਾਂ ਦੀ ਗਿਣਤੀ 'ਚ ਹੋਇਆ ਭਾਰੀ ਵਾਧਾ, 152 ਲੋਕ ਬਣੇ ਅਰਬਪਤੀ
ਰਿਜ਼ਰਵ ਬੈਂਕ ਮੁਤਾਬਕ ਸੋਨੇ ਦੇ ਭੰਡਾਰ ਦੀ ਕੀਮਤ 85.3 ਕਰੋੜ ਡਾਲਰ ਵਧ ਕੇ 48.33 ਅਰਬ ਡਾਲਰ ਹੋ ਗਈ ਹੈ। ਸਪੈਸ਼ਲ ਡਰਾਇੰਗ ਰਾਈਟਸ (SDR) 3.8 ਕਰੋੜ ਡਾਲਰ ਵਧ ਕੇ 18.36 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਕੋਲ ਰੱਖਿਆ ਦੇਸ਼ ਦਾ ਮੁਦਰਾ ਭੰਡਾਰ 20 ਲੱਖ ਡਾਲਰ ਘੱਟ ਕੇ 4.89 ਅਰਬ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ : ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ਦੀ ਅਰਥਵਿਵਸਥਾ ਡਾਵਾਂਡੋਲ, ਸਾਹਮਣੇ ਆਈ ਹੈਰਾਨੀਜਨਕ ਸਥਿਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਲਿਆਣ ਜਵੈਲਰਜ਼ ਅਯੁੱਧਿਆ 'ਚ ਖੋਲ੍ਹੇਗੀ ਆਪਣੀ 250ਵੀਂ ਦੁਕਾਨ
NEXT STORY