ਨਵੀਂ ਦਿੱਲੀ(ਭਾਸ਼ਾ)- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਫਰਵਰੀ ਮਹੀਨੇ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ’ਚੋਂ 18,856 ਕਰੋੜ ਰੁਪਏ ਕੱਢੇ ਹਨ। ਭੂ-ਰਾਜਨੀਤਕ ਤਣਾਅ ਤੇ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ’ਚ ਵਾਧੇ ਦੀ ਸੰਭਾਵਨਾ ’ਚ ਐੱਫ. ਪੀ. ਆਈ. ਦੀ ਨਿਕਾਸੀ ਵਧੀ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ, ਇਕ ਤੋਂ 18 ਫਰਵਰੀ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ ਤੋਂ 15,342 ਕਰੋੜ ਰੁਪਏ ਤੇ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 3,629 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਬਸਪਾ ਪ੍ਰਧਾਨ ਜਸਬੀਰ ਸਿੰਘ ਦੀਆਂ ਦੋ ਥਾਂਵਾਂ ’ਤੇ ਬਣੀਆਂ ਵੋਟਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪਿਆ ਰੌਲਾ
ਇਸ ਦੌਰਾਨ ਉਨ੍ਹਾਂ ਨੇ ਹਾਈਬ੍ਰਿਡ ਮਾਧਿਅਮਾਂ ’ਚ 115 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 18,856 ਕਰੋੜ ਰੁਪਏ ਰਹੀ ਹੈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦਕਿ ਵਿਦੇਸ਼ੀ ਫੰਡਾਂ ਨੇ ਭਾਰਤੀ ਬਾਜ਼ਾਰਾਂ ਤੋਂ ਨਿਕਾਸੀ ਕੀਤੀ ਹੈ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਜਾਂਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ‘‘ਭੂ-ਰਾਜਨੀਤਕ ਤਣਾਅ ਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਵਾਧੇ ਦੀ ਸੰਭਾਵਨਾ ’ਚ ਐੱਫ. ਪੀ. ਆਈ. ਹਾਲ ਦੇ ਸਮੇਂ ’ਚ ਭਾਰਤੀ ਸ਼ੇਅਰਾਂ ਤੋਂ ਨਿਕਾਸੀ ਕਰ ਰਹੇ ਹਨ।
ਇਹ ਵੀ ਪੜ੍ਹੋ : ਭੁਲੱਥ : ਬੀਬੀ ਜਗੀਰ ਕੌਰ ਤੇ ਸੁਖਪਾਲ ਖਹਿਰਾ ਸਮੇਤ 11 ਉਮੀਦਵਾਰਾਂ ਦੀ ਕਿਸਮਤ EVM ’ਚ ਬੰਦ
ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ’ਚ ਵਾਧੇ ਦਾ ਸੰਕੇਤ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਬਿਕਵਾਲੀ ਵੀ ਤੇਜ਼ ਹੋਈ ਹੈ। ਕੋਟਕ ਸਕਿਓਰਿਟੀਜ਼ ਦੇ ਇਕਵਿਟੀ ਖੋਜ (ਖੁਦਰਾ) ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਅਮਰੀਕਾ ਤੇ ਰੂਸ ਵਿਚ ਯੂਕ੍ਰੇਨ ਨੂੰ ਲੈ ਕੇ ਤਣਾਅ ਵਧਣ ਨਾਲ ਨਿਵੇਸ਼ਕਾਂ ਦਾ ਰੁਖ਼ ਬਾਂਡ ਤੇ ਸੋਨੇ ਵਰਗੇ ਸੁਰੱਖਿਅਤ ਨਿਵੇਸ਼ ਬਦਲਾਂ ਵੱਲ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇਕ ਸਾਲ ’ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰਾਂ ’ਚੋਂ ਤਕਰੀਬਨ 8 ਅਰਬ ਡਾਲਰ ਕੱਢੇ ਹਨ। ਇਹ 2009 ਤੋਂ ਬਾਅਦ ਸਭ ਤੋਂ ਉੱਚੀ ਸੰਖਿਆ ਹੈ।
ਇਹ ਵੀ ਪੜ੍ਹੋ : ਪਾਕਿ ਨੇ 31 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟਾਟਾ ਟੈਕਨਾਲੋਜੀ 2022-23 ਵਿੱਚ ਯੋਜਨਾ ਤੋਂ 1,000 ਵੱਧ ਲੋਕਾਂ ਦੀ ਕਰੇਗੀ ਨਿਯੁਕਤੀ
NEXT STORY