ਨਵੀਂ ਦਿੱਲੀ—ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਵਿਆਜ ਦਰਾਂ 'ਚ 0.25 ਫੀਸਦੀ ਦੀ ਤੇਜ਼ੀ ਤੋਂ ਬਾਅਦ ਕੌਮਾਂਤਰੀ ਬਾਜ਼ਾਰ 'ਚ ਪੀਲੀ ਧਾਤੂ 'ਚ ਨਰਮੀ ਦਾ ਅਸਰ ਵੀਰਵਾਰ ਨੂੰ ਸਰਾਫਾ ਬਾਜ਼ਾਰ 'ਤੇ ਦੇਖਿਆ ਗਿਆ ਜਿਥੇ ਸੋਨਾ 100 ਰੁਪਏ ਫਿਸਲ ਕੇ 31,550 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ ਹੈ। ਚਾਂਦੀ ਵੀ 300 ਰੁਪਏ ਟੁੱਟ ਕੇ 38,450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
ਅਮਰੀਕੀ ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਖਤਮ ਦੋ ਦਿਨੀਂ ਮੀਟਿੰਗ 'ਚ ਵਿਆਜ ਦਰ 0.25 ਫੀਸਦੀ ਵਧਾ ਦਿੱਤੀ ਹੈ। ਇਸ ਨਾਲ ਡਾਲਰ ਮਜ਼ਬੂਤ ਹੋਇਆ ਅਤੇ ਸੋਨੇ 'ਚ ਗਿਰਾਵਟ ਦੇਖੀ ਗਈ। ਸੋਨਾ ਹਾਜ਼ਿਰ ਕੱਲ ਕਾਰੋਬਾਰ ਦੇ ਦੌਰਾਨ 1,190.13 ਡਾਲਰ ਪ੍ਰਤੀ ਔਂਸ ਦੇ ਦੋ ਹਫਤੇ ਦੇ ਹੇਠਲੇ ਪੱਧਰ ਤੱਕ ਡਿੱਗ ਗਿਆ ਸੀ। ਹਾਲਾਂਕਿ ਵੀਰਵਾਰ ਨੂੰ 0.80 ਡਾਲਰ ਦੇ ਸੁਧਾਰ ਦੇ ਨਾਲ ਇਹ 1,195.75 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਿਕਿਆ। ਦਸੰਬਰ ਦਾ ਅਮਰੀਕਾ ਸੋਨਾ ਵਾਇਦਾ ਵੀ ਅੱਜ 0.60 ਡਾਲਰ ਦੀ ਮਜ਼ਬੂਤ 'ਚ 1,199.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਵਿਆਜ ਦਰ 'ਚ 0.25 ਫੀਸਦੀ ਦਾ ਵਾਧਾ ਅਨੁਮਾਨਿਤ ਸੀ। ਇਸ ਲਈ ਪੀਲੀ ਧਾਤੂ 'ਤੇ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਵੀਰਵਾਰ ਨੂੰ ਇਸ 'ਚ ਸੁਧਾਰ ਦੇਖਿਆ ਗਿਆ। ਫੈਡ ਦੇ ਫੈਸਲੇ ਤੋਂ ਬਾਅਦ ਅਸਰ 'ਚ ਅਨੁਮਾਨਿਤ ਤੇਜ਼ ਨਹੀਂ ਆਉਣ ਨਾਲ ਨਿਵੇਸ਼ਕਾਂ ਨੇ ਸੋਨੇ 'ਚ ਨਿਵੇਸ਼ ਕੀਤਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.04 ਡਾਲਰ ਚੜ੍ਹ ਕੇ 14.38 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਦਰਾਂ ਵਿਚ ਵਾਧਾ ਕਰੇਗਾ ਰਿਜ਼ਰਵ ਬੈਂਕ
NEXT STORY