ਨਵੀਂ ਦਿੱਲੀ— ਕਮਜ਼ੋਰ ਰੁਖ ਦੇ ਬਾਵਜੂਦ ਸਥਾਨਕ ਗਹਿਣਾ ਨਿਰਮਾਤਾਵਾਂ ਦੀ ਖਰੀਦਦਾਰੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਚੜ੍ਹ ਕੇ 30,485 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ, ਚਾਂਦੀ ਦਬਾਅ 'ਚ ਰਹੀ ਅਤੇ 150 ਰੁਪਏ ਦੇ ਨੁਕਸਾਨ ਕਾਰਨ 39,000 ਰੁਪਏ ਤੋਂ ਹੇਠਾਂ 38,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਕਾਰੋਬਾਰੀਆਂ ਨੇ ਕਿਹਾ ਕਿ ਹਾਜ਼ਰ ਬਾਜ਼ਾਰ 'ਚ ਸਥਾਨਕ ਜਿਊਲਰਾਂ ਦੀ ਖਰੀਦਦਾਰੀ ਨਾਲ ਸੋਨੇ ਦੀਆਂ ਕੀਮਤਾਂ 'ਚ ਸੁਧਾਰ ਹੋਇਆ। ਹਾਲਾਂਕਿ ਕੌਮਾਂਤਰੀ ਬਾਜ਼ਾਰਾਂ ਦੇ ਕਮਜ਼ੋਰ ਰੁਖ ਕਾਰਨ ਇਹ ਲਾਭ ਸੀਮਤ ਰਿਹਾ। ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.05 ਫੀਸਦੀ ਦੇ ਨੁਕਸਾਨ ਕਾਰਨ 1,206.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ 0.03 ਫੀਸਦੀ ਦੇ ਨੁਕਸਾਨ ਕਾਰਨ 15.28 ਡਾਲਰ ਪ੍ਰਤੀ ਔਂਸ ਰਹਿ ਗਈ।
ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਣ ਨਾਲ ਸੋਨੇ ਦੀ ਦਰਾਮਦ ਮਹਿੰਗੀ ਹੋਈ ਹੈ। ਇਸ ਨਾਲ ਤੇਜ਼ੀ ਦੇ ਰੁਖ ਨੂੰ ਸਮਰਥਨ ਮਿਲਿਆ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨਾ ਭਟੂਰ 50 ਰੁਪਏ ਵਧ ਕੇ 30,335 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਕੱਲ ਦੇ ਕਾਰੋਬਾਰ 'ਚ ਸੋਨਾ 365 ਰੁਪਏ ਟੁੱਟਾ ਸੀ। 8 ਗ੍ਰਾਮ ਵਾਲੀ ਗਿੰਨੀ ਦਾ ਮੁੱਲ 24,600 ਰੁਪਏ ਪ੍ਰਤੀ ਇਕਾਈ 'ਤੇ ਸਥਿਰ ਰਿਹਾ।
ਬੈਂਕ ਆਫ ਮਹਾਰਾਸ਼ਟਰ ਨੂੰ 1119 ਕਰੋੜ ਰੁਪਏ ਦਾ ਘਾਟਾ
NEXT STORY