ਨਵੀਂ ਦਿੱਲੀ—ਸਰਕਾਰ ਦੁੱਧ ਦੀਆਂ ਕੀਮਤਾਂ 'ਤੇ ਲਗਾਮ ਲਗਾਉਣ ਦੀ ਤਿਆਰੀ 'ਚ ਹੈ। ਖੇਤੀ ਮੰਤਰਾਲੇ ਨੇ ਮੰਤਰੀਆਂ ਦੇ ਗਰੁੱਪ ਨੂੰ ਦੁੱਧ ਨੂੰ ਜ਼ਰੂਰੀ ਵਸਤੂ ਐਕਟ 'ਚ ਸ਼ਾਮਲ ਕਰਨ ਦਾ ਪ੍ਰਸਤਾਵ ਭੇਜਿਆ ਹੈ। ਜ਼ਰੂਰੀ ਵਸਤੂ ਐਕਟ 'ਚ ਆਉਣ ਨਾਲ ਦੁੱਧ ਦੀ ਕੀਮਤ 'ਤੇ ਸਰਕਾਰੀ ਕੰਟਰੋਲ ਹੋਵੇਗਾ। ਇਸ ਕਦਮ ਨਾਲ ਕਿਸਾਨਾਂ ਅਤੇ ਗਾਹਕਾਂ ਨੂੰ ਫਾਇਦਾ ਹੋਵੇਗਾ।
ਵਰਣਨਯੋਗ ਹੈ ਕਿ ਕੰਪਨੀਆਂ, ਕਿਸਾਨਾਂ ਤੋਂ 24 ਰੁਪਏ ਪ੍ਰਤੀ ਲੀਟਰ ਦੀ ਕੀਮਤ ਨਾਲ ਦੁੱਧ ਖਰੀਦ ਰਹੀ ਹੈ। ਉਧਰ ਪਿਛਲੇ 3 ਮਹੀਨਿਆਂ 'ਚ ਕਿਸਾਨਾਂ ਤੋਂ ਦੁੱਧ ਦੀ ਖਰੀਦ ਦੀ ਕੀਮਤ 3 ਰੁਪਏ ਘਟੀ ਹੈ। ਦੱਸਿਆ ਜਾਂਦਾ ਹੈ ਕਿ ਨਵੰਬਰ ਤੋਂ ਮਾਰਚ ਤੱਕ ਦੁੱਧ ਦੀ ਸਪਲਾਈ ਵਧ ਜਾਂਦੀ ਹੈ। ਲਿਹਾਜਾ ਸਰਕਾਰ ਦੇ ਦੁੱਧ ਦੀ ਕੀਮਤ ਲਈ ਪ੍ਰ੍ਰਸਤਾਵਿਤ ਪ੍ਰਾਈਸ ਸਟੇਬਲਾਈਜੇਸ਼ਨ ਫੰਡ ਨਾਲ ਕਿਸਾਨਾਂ ਨੂੰ ਮਦਦ ਮਿਲ ਸਕਦੀ ਹੈ।
ਧਨਤੇਰਸ 'ਤੇ ਸੋਨੇ-ਚਾਂਦੀ ਦੀ ਮੰਗ 30 ਫੀਸਦੀ ਘਟੀ
NEXT STORY