ਨਵੀਂ ਦਿੱਲੀ (ਭਾਸ਼ਾ) – ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਉੱਚੀਆਂ ਕੀਮਤਾਂ ਜਾਰੀ ਰਹਿਣ ਕਾਰਨ ਕੌਮਾਂਤਰੀ ਅਰਥਵਿਵਸਥਾ ਦੇ ਰਿਵਾਈਵਲ ’ਤੇ ਅਸਰ ਪਵੇਗਾ। ਇਸ ਦੇ ਨਾਲ ਹੀ ਪੁਰੀ ਨੇ ਸਾਊਦੀ ਅਰਬ ਅਤੇ ਹੋਰ ਓਪੇਕ (ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ) ਉਤਪਾਦਕਾਂ ’ਚੋਂ ਇਕ ਵਾਰ ਮੁੜ ਇਹ ਕਿਹਾ ਗਿਆ ਹੈ ਕਿ ਉਹ ਉਤਪਾਦਨ ਦੇ ਪੱਧਰ ਨੂੰ ਆਰਟੀਫਿਸ਼ੀਅਲ ਤੌਰ ’ਤੇ ਘੱਟ ਨਾ ਰੱਖਣ। ਉਨ੍ਹਾਂ ਨੇ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਨਾਲ ਭਾਰਤ ਦੇ ਆਪਣੇ ਐਮਰਜੈਂਸੀ ਭੰਡਾਰ ਤੋਂ ਤੇਲ ਦਾ ਭੰਡਾਰ ਜਾਰੀ ਕਰਨ ਨੂੰ ਇਕ ਬਹੁਤ ਹੀ ਸਾਹਸ ਭਰਿਆ ਕਦਮ ਦੱਸਿਆ।
ਜ਼ਿਕਰਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ’ਚ ਭਾਰਤ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਤਾਲਮੇਲ ਵਾਲੇ ਕੌਮਾਂਤਰੀ ਯਤਨਾਂ ਦੇ ਹਿੱਸੇ ਵਜੋਂ ਆਪਣੇ ਰਣਨੀਤਿਕ ਭੰਡਾਰ ਤੋਂ 50 ਲੱਖ ਬੈਰਲ ਕੱਚਾ ਤੇਲ ਜਾਰੀ ਕਰਨ ’ਤੇ ਸਹਿਮਤ ਹੋਇਆ ਸੀ। ਅਮਰੀਕਾ ਨੇ ਵੀ ਪੰਜ ਕਰੋੜ ਬੈਰਲ ਜਾਰੀ ਕਰਨ ਦਾ ਐਲਾਨ ਕੀਤਾ ਸੀ। ਪਰ ਇਸ ਨਾਲ ਕੀਮਤਾਂ ’ਚ ਜ਼ਿਆਦਾ ਬਦਲਾਅ ਨਹੀਂ ਆਇਆ ਅਤੇ ਸ਼ੁੱਕਰਵਾਰ ਨੂੰ ਕੀਮਤਾਂ ਡਿੱਗ ਕੇ 77 ਡਾਲਰ ਪ੍ਰਤੀ ਬੈਰਲ ਹੋ ਗਈਆਂ। ਇਸ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਦੀਆਂ ਨਵੀਆਂ ਕਿਸਮਾਂ ਸਾਹਮਣੇ ਆਉਣ ਕਾਰਨ ਮੰਗ ’ਤੇ ਅਸਰ ਪੈਣ ਦੀਆਂ ਚਿੰਤਾਵਾਂ ਹਨ।
RBI ਦੀ ਕਮੇਟੀ ਨੇ ਨਿੱਜੀ ਬੈਂਕਾਂ ’ਚ ਪ੍ਰਮੋਟਰਾਂ ਦੀ ਹਿੱਸੇਦਾਰੀ ’ਚ ਬਦਲਾਅ ਦਾ ਸਮਰਥਨ ਕੀਤਾ
NEXT STORY