ਨਵੀਂ ਦਿੱਲੀ - ਪੇਟੀਐਮ ਪੇਮੈਂਟਸ ਬੈਂਕ ਤੋਂ ਬਾਅਦ ਹੁਣ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇੱਕ ਹੋਰ ਕੰਪਨੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। RBI ਨੇ ਅੱਜ ਗੈਰ-ਬੈਂਕਿੰਗ ਵਿੱਤ ਕੰਪਨੀ (NBFC) IIFL ਫਾਈਨਾਂਸ 'ਤੇ ਪਾਬੰਦੀ ਲਗਾ ਦਿੱਤੀ ਹੈ। ਸ਼ੇਅਰ ਬਾਜ਼ਾਰ ਦੇ ਬੰਦ ਹੋਣ ਤੋਂ ਬਾਅਦ ਇਹ ਵੱਡਾ ਐਲਾਨ ਕੀਤਾ ਗਿਆ ਹੈ। ਰਿਜ਼ਰਵ ਬੈਂਕ ਨੇ ਆਈਆਈਐਫਐਲ ਫਾਈਨਾਂਸ ਨੂੰ ਤੁਰੰਤ ਪ੍ਰਭਾਵ ਨਾਲ ਗੋਲਡ ਲੋਨ ਦੀ ਵੰਡ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : Flipkart ਨੇ ਲਾਂਚ ਕੀਤੀ ਆਪਣੀ UPI ਸੇਵਾ, ਇਨ੍ਹਾਂ ਕੰਪਨੀਆਂ ਨਾਲ ਹੋਵੇਗਾ ਸਿੱਧਾ ਮੁਕਾਬਲਾ
ਆਰਬੀਆਈ ਨੇ ਕੰਪਨੀ ਨੂੰ ਕਿਸੇ ਵੀ ਨਵੇਂ ਗੋਲਡ ਲੋਨ ਨੂੰ ਮਨਜ਼ੂਰੀ ਦੇਣ ਤੋਂ ਰੋਕਣ ਲਈ ਕਿਹਾ ਹੈ, ਕੰਪਨੀ ਨੂੰ ਆਪਣੇ ਕਿਸੇ ਵੀ ਗੋਲਡ ਲੋਨ ਨੂੰ ਅਲਾਟ ਕਰਨ/ਵੇਚਣ ਤੋਂ ਵੀ ਰੋਕਿਆ ਗਿਆ ਹੈ। ਹਾਲਾਂਕਿ, ਰਿਜ਼ਰਵ ਬੈਂਕ ਨੇ ਕੰਪਨੀ ਨੂੰ ਆਪਣੇ ਮੌਜੂਦਾ ਕਰਜ਼ੇ ਲਈ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।
ਪਾਬੰਦੀ ਕਿਉਂ ਲਗਾਈ ਗਈ?
RBI ਨੇ ਸੁਪਰਵਾਈਜ਼ਰੀ ਚਿੰਤਾਵਾਂ ਦੇ ਮੱਦੇਨਜ਼ਰ IIFL ਫਾਈਨਾਂਸ ਨੂੰ ਗੋਲਡ ਲੋਨ ਜਾਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ IIFL ਫਾਈਨਾਂਸ ਦੇ ਲੋਨ-ਟੂ-ਵੈਲਿਊ ਅਨੁਪਾਤ 'ਚ ਬੇਨਿਯਮੀਆਂ ਪਾਈਆਂ ਗਈਆਂ ਹਨ। ਆਰਬੀਆਈ ਮੁਤਾਬਕ ਕੰਪਨੀ ਦੇ ਕੰਮਕਾਜ ਦਾ ਵਿਸ਼ੇਸ਼ ਆਡਿਟ ਹੋਵੇਗਾ। ਵਿਸ਼ੇਸ਼ ਆਡਿਟ ਤੋਂ ਬਾਅਦ ਪਾਬੰਦੀਆਂ 'ਤੇ ਮੁੜ ਵਿਚਾਰ ਕਰੇਗਾ।
ਇਹ ਵੀ ਪੜ੍ਹੋ : ਪੁੱਤਰ ਅਨੰਤ ਦੀ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਹੋਏ ਭਾਵੁਕ, ਅੱਖਾਂ 'ਚੋਂ ਨਿਕਲੇ ਹੰਝੂ
ਅੱਜ IIFL ਫਾਈਨਾਂਸ ਸ਼ੇਅਰ ਦੀ ਕੀਮਤ 3.94 ਫੀਸਦੀ ਡਿੱਗ ਕੇ 598 ਰੁਪਏ 'ਤੇ ਬੰਦ ਹੋਈ। ਪਿਛਲੇ 5 ਦਿਨਾਂ 'ਚ ਇਹ ਸਟਾਪ 1.51 ਫੀਸਦੀ ਡਿੱਗਿਆ ਹੈ।
ਹਾਲਾਂਕਿ ਪਿਛਲੇ ਇੱਕ ਮਹੀਨੇ ਵਿੱਚ, IIFL ਫਾਈਨਾਂਸ ਦਾ ਸ਼ੇਅਰ 0.67 ਪ੍ਰਤੀਸ਼ਤ ਵਧਿਆ ਹੈ ਅਤੇ ਇੱਕ ਸਾਲ ਵਿੱਚ ਇਹ 31.75 ਪ੍ਰਤੀਸ਼ਤ ਵਧਿਆ ਹੈ। ਕੰਪਨੀ ਦੀ ਮਾਰਕੀਟ ਕੈਪ 22,816.50 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਦਲਜੀਤ ਦੋਸਾਂਝ ਨੇ ਲਾਈਆਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਰੌਣਕਾਂ, ਦੇਖੋ ਵਾਇਰਲ ਵੀਡੀਓ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਜੂਦਾ ਮਾਰਕੀਟਿੰਗ ਸਾਲ 'ਚ ਖੰਡ ਦਾ ਉਤਪਾਦਨ ਘਟ ਕੇ ਹੋਇਆ 2 ਕਰੋੜ 55.3 ਲੱਖ ਟਨ: ਇਸਮਾ
NEXT STORY