ਨਵੀਂ ਦਿੱਲੀ—ਸਰਕਾਰ ਨੇ ਅੱਜ ਅਪ੍ਰੈਲ ਤੋਂ ਅਕਤੂਬਰ ਦੇ ਫਿਸਕਲ ਡੈਫਿਸਿਟ ਯਾਨੀ ਕਿ ਵਿੱਤੀ ਘਾਟੇ ਦੇ ਅੰਕੜੇ ਜਾਰੀ ਕੀਤੇ। ਅੰਕੜਿਆਂ ਦੇ ਮੁਤਾਬਕ ਅਪ੍ਰੈਲ-ਅਕਤੂਬਰ 'ਚ ਵਿੱਤੀ ਘਾਟਾ ਵੱਧ ਕੇ 5.2 ਲੱਖ ਕਰੋੜ ਰੁਪਏ ਹੋ ਗਿਆ ਹੈ।
ਪਿਛਲੀ ਛਮਾਹੀ 'ਚ ਇਹ 4.2 ਲੱਖ ਕਰੋੜ ਰੁਪਏ ਸੀ। ਖਰਚ 'ਚ ਵੀ ਇਜਾਫਾ ਹੋਇਆ ਹੈ ਜੋ 1.2 ਲੱਖ ਕਰੋੜ ਰੁਪਏ ਤੋਂ ਵੱਧ ਕੇ 1.4 ਲੱਖ ਕਰੋੜ ਰੁਪਏ ਰਿਹਾ ਹੈ। ਉਥੇ ਟੈਕਸ ਦੇ ਜਰੀਏ ਸਰਕਾਰ ਨੂੰ 1.39 ਲੱਖ ਕਰੋੜ ਰੁਪਏ ਮਿਲੇ ਜੋ ਪਿਛਲੀ ਛਮਾਹੀ 'ਚ 1.23 ਲੱਖ ਕਰੋੜ ਰੁਪਏ ਸੀ। ਸਰਕਾਰ ਦੀ ਆਮਦਨ ਘਟੀ ਹੈ ਅਤੇ ਇਹ 1.47 ਲੱਖ ਕਰੋੜ ਤੋਂ ਘਟਾ ਕੇ 1.17 ਲੱਖ ਕਰੋੜ ਰੁਪਏ ਰਹਿ ਗਈ ਹੈ।
ਰਾਜਧਾਨੀ ਐਕਸਪ੍ਰੈਸ ਬਣੇਗੀ ਹਾਈਟੈੱਕ, ਬਦਲੇਗੀ ਸੂਰਤ
NEXT STORY