ਨਵੀਂ ਦਿੱਲੀ— ਵਿਦੇਸ਼ਾਂ 'ਚ ਰਹਿੰਦੇ ਭਾਰਤੀ ਉੱਥੋਂ ਡਾਲਰ ਭੇਜਣ 'ਚ ਟਾਪ 'ਤੇ ਹਨ। 2018 'ਚ ਉਨ੍ਹਾਂ ਨੇ 78.6 ਬਿਲੀਅਨ ਡਾਲਰ (ਲਗਭਗ 5.5 ਲੱਖ ਕਰੋੜ ਰੁਪਏ) ਭਾਰਤ ਭੇਜੇ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ ਕੌਮਾਂਤਰੀ ਪ੍ਰਵਾਸ ਸੰਗਠਨ (ਆਈ. ਓ. ਐੱਮ.) ਦੀ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
ਰਿਪੋਰਟ ਮੁਤਾਬਕ, ਵਿਦੇਸ਼ਾਂ 'ਚ ਤਕਰੀਬਨ 1.75 ਕਰੋੜ ਭਾਰਤੀ ਰਹਿੰਦੇ ਹਨ। ਇਸ ਹਿਸਾਬ ਨਾਲ ਦੇਖੀਏ ਤਾਂ ਵਿਦੇਸ਼ਾਂ 'ਚ ਵਸਦਾ ਹਰ ਭਾਰਤੀ ਲਗਭਗ 3.15 ਲੱਖ ਰੁਪਏ ਭੇਜ ਰਿਹਾ ਹੈ। ਇਸ ਮਾਮਲੇ 'ਚ ਭਾਰਤ ਪਹਿਲਾਂ ਵੀ ਟਾਪ 'ਤੇ ਸੀ।
ਵਿਸ਼ਵ ਰੈਮੀਟੈਂਸ 'ਚ ਭਾਰਤ ਦੀ ਹਿੱਸੇਦਾਰੀ ਤਕਰੀਬਨ 14 ਫੀਸਦੀ ਹੈ। 2018 'ਚ ਰੈਮੀਟੈਂਸ ਦੀ ਕੁੱਲ ਰਕਮ 689 ਅਰਬ ਡਾਲਰ ਰਹੀ। ਇਸ ਮਾਮਲੇ 'ਚ ਚੀਨ ਦੂਜੇ ਨੰਬਰ 'ਤੇ ਰਿਹਾ। ਚੀਨ ਨੂੰ 67.41 ਅਰਬ ਡਾਲਰ ਰੈਮੀਟੈਂਸ ਦੇ ਰੂਪ 'ਚ ਮਿਲੇ ਹਨ।
2010 ਤੋਂ 2015 ਵਿਚਕਾਰ ਭਾਰਤ ਰੈਮੀਟੈਂਸ ਵਾਲੇ ਦੇਸ਼ਾਂ ਦੀ ਸੂਚੀ 'ਚ ਸਿਖਰ ਤੇ ਰਿਹਾ ਹੈ। 2010 'ਚ ਇਹ ਰਕਮ 53.48 ਅਰਬ ਡਾਲਰ ਸੀ, ਜੋ 2015 'ਚ ਵੱਧ ਕੇ 68.91 ਅਰਬ ਡਾਲਰ 'ਤੇ ਪਹੁੰਚ ਗਈ। ਪੰਜ ਸਾਲਾਂ ਦੌਰਾਨ ਰੈਮੀਟੈਂਸ 'ਚ 29 ਫੀਸਦੀ ਦਾ ਵਾਧਾ ਹੋਇਆ ਹੈ। 2015-18 ਵਿਚਕਾਰ ਵੱਧ ਤੋਂ ਵੱਧ 14 ਫੀਸਦੀ ਦਾ ਵਾਧਾ ਹੋਇਆ ਹੈ। ਇਕ ਰਿਪੋਰਟ ਮੁਤਾਬਕ, ਸਾਲ 2018 ਦੌਰਾਨ ਰੈਮੀਟੈਂਸ ਦੇ ਰੂਪ 'ਚ ਭਾਰਤ 'ਚ ਜੋ 5.5 ਲੱਖ ਕਰੋੜ ਰੁਪਏ ਦੀ ਜੋ ਰਾਸ਼ੀ ਪੁੱਜੀ ਉਹ ਵਿਸ਼ਵ 'ਚ ਸਭ ਤੋਂ ਵੱਧ ਹੈ। ਉੱਥੇ ਹੀ, ਭਾਰਤ ਨੂੰ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਤੋਂ ਮਿਲੀ ਰਾਸ਼ੀ ਤੋਂ ਵੀ ਇਹ ਲਗਭਗ ਦੁੱਗਣੀ ਹੈ। ਪਿਛਲੇ ਸਾਲ ਭਾਰਤ 'ਚ ਕੁੱਲ ਐੱਫ. ਡੀ. ਆਈ. 38 ਅਰਬ ਡਾਲਰ ਰਿਹਾ ਸੀ।
ਗੱਡੀ 'ਤੇ FASTag ਨਹੀਂ, ਤਾਂ 1 DEC ਤੋਂ ਮਹਿੰਗਾ ਪੈਣ ਜਾ ਰਿਹੈ ਟੋਲ
NEXT STORY