ਲੁਧਿਆਣਾ (ਧੀਮਾਨ) - ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਚੀਨ ਤੋਂ ਆਉਣ ਵਾਲੀ ਹੌਜ਼ਰੀ ਉਦਯੋਗ ਦੀ ਅਸੈੱਸਰੀਜ਼ ਭਾਰਤ ’ਚ ਨਹੀਂ ਆਈ। ਨਤੀਜਾ, ਕਾਰੋਬਾਰੀਆਂ ਕੋਲ ਜੋ ਮਾਲ ਪਿਆ ਸੀ, ਉਸ ਨਾਲ ਹੌਜ਼ਰੀ ’ਚ ਬਣਨ ਵਾਲੇ ਰੈਡੀਮੇਡ ਗਾਰਮੈਂਟ ਤਿਆਰ ਕਰ ਕੇ ਨਵੇਂ ਡਿਜ਼ਾਈਨ ਬਣਾਏ ਗਏ ਪਰ ਹੁਣ ਇਕਦਮ ਬ੍ਰੇਕ ਲੱਗ ਜਾਣ ਕਾਰਨ ਇਸ ਸਾਲ ਹੌਜ਼ਰੀ ਕਾਰੋਬਾਰੀਆਂ ਨੂੰ ਬਿਨਾਂ ਅਸੈੱਸਰੀਜ਼ ਦੇ ਡਿਜ਼ਾਈਨ ਬਣਾਉਣ ’ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਪੋਰਟਲ 'ਤੇ ਫਿਰ ਤਕਨੀਕੀ ਖਾਮੀ, ਇੰਫੋਸਿਸ ਨੂੰ ਠੀਕ ਕਰਨ ਦੇ ਨਿਰਦੇਸ਼
ਕਾਰਨ, ਭਾਰਤ ਵਿਚ ਬਣਨ ਵਾਲੇ ਰੈਡੀਮੇਡ ਦੇ ਕੁੱਲ ਉਤਪਾਦਾਂ ’ਚ 90 ਫੀਸਦੀ ਅਸੈੱਸਰੀਜ਼ ਚੀਨ ਦੀ ਵਰਤੀ ਜਾਂਦੀ ਹੈ, ਜਿਸ ਵਿਚ ਬਟਨ, ਇੰਬ੍ਰਾਇਡਰੀ ਦਾ ਧਾਗਾ, ਲਾਸਟਿਕ, ਜਿੱਪ ਅਤੇ ਪਾਈਪਿੰਗ ਦਾ ਕੱਪੜਾ ਪ੍ਰਮੁੱਖ ਹੈ। ਇੱਥੋਂ ਤੱਕ ਕਿ ਘਰੇਲੂ ਬਾਜ਼ਾਰ ਵਿਚ ਚੀਨ ’ਚ ਬਣੇ ਕੱਪੜੇ ਤੋਂ ਹੀ ਜੈਕਟ ਤਿਆਰ ਹੁੰਦੀ ਹੈ ਪਰ ਕੋਵਿਡ ਕਾਰਨ ਚੀਨ ਨੇ ਦੂਜੇ ਦੇਸ਼ਾਂ ਨੂੰ ਸਪਲਾਈ ਰੋਕ ਦਿੱਤੀ ਸੀ, ਜਿਸ ਦਾ ਅਸਰ ਇਹ ਹੋਇਆ ਕਿ ਹੁਣ ਹੌਜ਼ਰੀ ਅਤੇ ਗਾਰਮੈਂਟ ਇੰਡਸਟਰੀ ਦੇ ਕੋਲ ਅਸੈੱਸਰੀਜ਼ ਨਹੀਂ ਹੈ ਅਤੇ ਨਾ ਹੀ ਘਰੇਲੂ ਬਾਜ਼ਾਰ ’ਚ ਚੀਨੀ ਅਸੈੱਸਰੀਜ਼ ’ਚ ਡੀਲ ਕਰਨ ਵਾਲੇ ਡੀਲਰ ਅਤੇ ਡਿਸਟ੍ਰੀਬਿਊਟਰ ਕੋਲ ਕੋਈ ਪੁਰਾਣਾ ਮਾਲ ਪਿਆ ਹੈ।
ਭਾਰਤ ’ਚ ਅਸੈੱਸਰੀਜ਼ ਤਾਂ ਬਣਦੀ ਹੈ ਪਰ ਜੋ ਕੁਆਲਿਟੀ ਅਤੇ ਕੀਮਤ ਚੀਨ ਤੋਂ ਆਉਣ ਵਾਲੀ ਅਸੈੱਸਰੀਜ਼ ’ਚ ਮਿਲਦੀ ਹੈ, ਉਸ ਕੀਮਤ ’ਤੇ ਇਥੇ ਮਾਲ ਤਿਆਰ ਵੀ ਨਹੀਂ ਹੁੰਦਾ। ਕੁਆਲਿਟੀ ਦੇ ਮਾਮਲੇ ਵਿਚ ਵੀ ਭਾਰਤੀ ਇੰਡਸਟਰੀ ਕਾਫੀ ਪਿੱਛੇ ਹੈ।
ਇਹ ਵੀ ਪੜ੍ਹੋ : ਭਾਰਤ ਕੋਲ ਦਸੰਬਰ ਤੱਕ ਖ਼ਾਦ ਦੀ ਲੋੜੀਂਦੀ ਸਪਲਾਈ ਮੌਜੂਦ
ਇਸ ਸਬੰਧੀ ਨਿੱਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਕਹਿੰਦੇ ਹਨ ਕਿ ਨੋਟਬੰਦੀ ਤੋਂ ਬਾਅਦ ਹੀ ਹੌਜ਼ਰੀ ਉਦਯੋਗ ਪੱਛੜਦਾ ਜਾ ਰਿਹਾ ਹੈ। ਜਦੋਂ ਹਜ਼ਾਰ ਰੁਪਏ ਦਾ ਨੋਟ ਬੰਦ ਹੋਇਆ ਤਾਂ ਉਸ ਦੌਰਾਨ ਵੀ ਚੀਨ ਤੋਂ ਆਉਣ ਵਾਲਾ ਮਾਲ ਬਾਜ਼ਾਰਾਂ ਵਿਚ ਹੀ ਡੰਪ ਹੋ ਕੇ ਰਹਿ ਗਿਆ ਸੀ। ਛੋਟੇ ਡੀਲਰ ਨਕਦ ਹੀ ਅਸੈੱਸਰੀਜ਼ ਵੇਚਦੇ ਹਨ।
ਦਿੱਲੀ ਅਤੇ ਕੋਲਕਾਤਾ ਵਰਗੇ ਬਾਜ਼ਾਰਾਂ ’ਚ ਮਾਲ ਨਕਦ ਮਿਲਦਾ ਹੈ ਪਰ ਨੋਟਬੰਦੀ ਨੇ ਇਕਦਮ ਸੇਲ ’ਤੇ ਰੋਕ ਲਗਵਾ ਦਿੱਤੀ ਸੀ। ਅਜੇ ਇਸ ਸਦਮੇ ਤੋਂ ਹੌਜ਼ਰੀ ਉਦਯੋਗ ਬਾਹਰ ਵੀ ਨਹੀਂ ਆਇਆ ਸੀ ਕਿ ਚੀਨ ਨੇ ਕੋਵਿਡ ਕਾਰਨ ਉਥੇ ਫੈਕਟਰੀਆਂ ਹੀ ਬੰਦ ਕਰ ਦਿੱਤੀਆਂ ਹਨ, ਜਿਸ ਨਾਲ ਸਪਲਾਈ ਬੰਦ ਹੋ ਗਈ ਅਤੇ ਭਾਰਤੀ ਬਾਜ਼ਾਰ ’ਚ ਅਸੈੱਸਰੀਜ਼ ਦੀ ਕਮੀ ਆ ਗਈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਤੋਂ ਬਾਅਦ ਮੁਕੇਸ਼ ਅੰਬਾਨੀ ਵੀ 100 ਅਰਬ ਡਾਲਰ ਦੇ ਕਲੱਬ ਤੋਂ ਹੋਏ ਬਾਹਰ, ਜਾਣੋ ਨੈੱਟਵਰਥ
ਹੁਣ ਹਾਲਾਤ ਆਮ ਹੋਏ ਹਨ ਅਤੇ ਲੋਕਾਂ ਨੇ ਆਰਡਰ ਬੁਕ ਕੀਤੇ ਹਨ ਪਰ ਸ਼ਿੰਘਾਈ ਡ੍ਰਾਈਪੋਰਟ ’ਤੇ ਮਾਲ ਡੰਪ ਹੋ ਗਿਆ ਹੈ। ਉਸ ਨੂੰ ਹੁਣ ਭਾਰਤ ’ਚ ਪੁੱਜਣ ਵਿਚ ਘੱਟ ਤੋਂ ਘੱਟ ਦੋ ਮਹੀਨੇ ਲੱਗਣਗੇ, ਜਿਸ ਤੋਂ ਲਗਦਾ ਹੈ ਕਿ ਹੌਜ਼ਰੀ ਉਦਯੋਗ ਨੂੰ ਭਾਰਤੀ ਅਸੈੱਸਰੀਜ਼ ਦੇ ਨਾਲ ਹੀ ਕੰਮ ਚਲਾਉਣਾ ਪਵੇਗਾ। ਅਜਿਹੇ ’ਚ ਹੌਜ਼ਰੀ ਉਦਪਾਦਾਂ ਦੀ ਲਾਗਤ ’ਚ ਇਜ਼ਾਫਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਜੂਨ-ਜੁਲਾਈ ’ਚ ਸਰਦੀਆਂ ਦਾ ਮਾਲ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਤੰਬਰ ਤੱਕ ਬਾਜ਼ਾਰਾਂ ਵਿਕਣ ਲਈ ਰਿਟੇਲ ਕਾਊਂਟਰ ਤੱਕ ਪੁੱਜ ਜਾਂਦਾ ਹੈ।
ਇਸ ਹਿਸਾਬ ਨਾਲ ਉਤਪਾਦ ਦੀ ਕੀਮਤ ’ਚ 15 ਤੋਂ 20 ਫੀਸਦੀ ਤੱਕ ਦਾ ਉਛਾਲ ਆ ਸਕਦਾ ਹੈ। ਵੈਸੇ ਵੀ ਹਰ ਤਰ੍ਹਾਂ ਦੇ ਧਾਗੇ ਦੀਆਂ ਕੀਮਤਾਂ ’ਚ ਉਛਾਲ ਜਾਰੀ ਹੈ ਪਰ ਮੁਸ਼ਕਿਲ ਇਹ ਹੈ ਕਿ ਗਾਹਕ ਮਹਿੰਗੇ ਕੱਪੜੇ ਖਰੀਦਣ ਤੋਂ ਹੱਥ ਖਿੱਚਣ ਲੱਗੇ ਹਨ ਮਤਲਬ ਹੌਜ਼ਰੀ ਅਤੇ ਗਾਰਮੈਂਟਸ ਇੰਡਸਟਰੀ ਲਈ ਆਉਣ ਵਾਲਾ ਸਮਾਂ ਕਾਫੀ ਸੰਘਰਸ਼ਮਈ ਹੈ।
ਇਹ ਵੀ ਪੜ੍ਹੋ : ਭਾਰਤ ਦੀ ਬਾਇਓਟੈਕਨਾਲੋਜੀ ਅਧਾਰਿਤ ਅਰਥਵਿਵਸਥਾ 8 ਗੁਣਾ ਵਧ ਕੇ 80 ਅਰਬ ਡਾਲਰ ਹੋਈ : ਮੋਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਲਈ ਇਨਫ੍ਰਾਸਟ੍ਰਕਚਰ ਸੈਕਟਰ ਨੂੰ ਹੁਲਾਰਾ
NEXT STORY