ਨਵੀਂ ਦਿੱਲੀ (ਇੰਟ.) - ਸੈਮੀਕੰਡਕਟਰ ਸੈਕਟਰ ’ਚ ਭਾਰਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਗਲੇ 5 ਸਾਲਾਂ ’ਚ ਭਾਰਤ ’ਚ ਇਸ ਮਾਰਕੀਟ ਦੀ ਤਸਵੀਰ ਬਦਲਣ ਜਾ ਰਹੀ ਹੈ। ਇੰਨੇ ਸਮੇਂ ’ਚ ਭਾਰਤ ਸੈਮੀਕੰਡਕਟਰ ਮਾਰਕੀਟ ਦਾ ਕਿੰਗ ਬਣ ਸਕਦਾ ਹੈ। ਭਾਰਤ ਦੇ ਵੱਧਦੇ ਕਦਮ ਨਾਲ ਇਸ ਸੈਕਟਰ ’ਤੇ ਹੁਣ ਤੱਕ ਧਾਕ ਜਮਾਈ ਬੈਠੇ ਅਮਰੀਕਾ ਅਤੇ ਚੀਨ ਨੂੰ ਸਖਤ ਟੱਕਰ ਮਿਲੇਗੀ।
ਇਹ ਵੀ ਪੜ੍ਹੋ : ਸੰਜੇ ਦੱਤ ਦੇ ਨਾਂ ਅਨਜਾਣੇ ਫੈਨ ਨੇ ਕਰ ਦਿੱਤੀ 72 ਕਰੋੜ ਦੀ ਜਾਇਦਾਦ
ਸੈਮੀਕੰਡਕਟਰ ਛੋਟੇ ਇਲੈਕਟ੍ਰਾਨਿਕ ਪੁਰਜ਼ੇ ਹੁੰਦੇ ਹਨ। ਇਹ ਕੰਪਿਊਟਰ, ਮੋਬਾਈਲ ਅਤੇ ਦੂਜੇ ਇਲੈਕਟ੍ਰਾਨਿਕ ਉਪਕਰਨਾਂ ’ਚ ਵਰਤੋਂ ਹੁੰਦੀ ਹੈ। ਭਾਰਤ ’ਚ ਇਨ੍ਹਾਂ ਦੀ ਵੱਧਦੀ ਮੰਗ ਨਾਲ ਨੌਕਰੀਆਂ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਭਾਰਤ ਦਾ ਸੈਮੀਕੰਡਕਟਰ ਮਾਰਕੀਟ ਅਗਲੇ 5 ਸਾਲਾਂ ’ਚ 103.4 ਅਰਬ ਡਾਲਰ (90 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ) ਤੱਕ ਪੁੱਜਣ ਵਾਲਾ ਹੈ। ਇਹ ਇਕ ਬਹੁਤ ਵੱਡੀ ਰਕਮ ਹੈ। ਇਸ ਦਾ ਮਤਲੱਬ ਹੈ ਕਿ ਭਾਰਤ ’ਚ ਸੈਮੀਕੰਡਕਟਰ ਦੀ ਮੰਗ ਬਹੁਤ ਜ਼ਿਆਦਾ ਵਧੇਗੀ।
ਇਹ ਵੀ ਪੜ੍ਹੋ : ਡਿਪੋਰਟ ਕੀਤੇ ਪ੍ਰਵਾਸੀ ਨਹੀਂ ਕਰ ਸਕਣਗੇ ਇਨ੍ਹਾਂ 20 ਦੇਸ਼ਾਂ ਦੀ ਯਾਤਰਾ! ਹੋ ਸਕਦੀ ਹੈ ਸਖ਼ਤ ਕਾਰਵਾਈ
ਇੰਡੀਅਨ ਇਲੈਕਟ੍ਰਾਨਿਕਸ ਐਂਡ ਸੈਮੀਕੰਡਕਟਰ ਐਸੋਸੀਏਸ਼ਨ (ਆਈ. ਈ. ਐੱਸ. ਏ.) ਦੀ ਇੰਡੀਆ ਸੈਮੀਕੰਡਕਟਰ ਮਾਰਕੀਟ ਰਿਪੋਰਟ 2030 ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵੱਧਦੇ ਬਾਜ਼ਾਰ ਨਾਲ 400 ਅਰਬ ਡਾਲਰ ਤੋਂ ਜ਼ਿਆਦਾ ਦੀ ਇਲੈਕਟ੍ਰਾਨਿਕਸ ਮਾਰਕੀਟ ਨੂੰ ਵੀ ਤਾਕਤ ਮਿਲੇਗੀ।
ਸਾਲ 2024-25 ’ਚ ਭਾਰਤ ’ਚ ਸੈਮੀਕੰਡਕਟਰ ਦੀ ਖਪਤ 52 ਅਰਬ ਡਾਲਰ ਦੀ ਸੀ। ਹੁਣ 2030 ਤੱਕ ਇਸ ਮਾਰਕੀਟ ਦੇ 13 ਫੀਸਦੀ ਦੀ ਸਾਲਾਨਾ ਦਰ ਨਾਲ ਵਧਣ ਦੀ ਉਮੀਦ ਹੈ। ਮਤਲੱਬ ਹਰ ਸਾਲ ਇਹ ਮਾਰਕੀਟ ਪਹਿਲਾਂ ਤੋਂ 13 ਫੀਸਦੀ ਵੱਡੀ ਹੁੰਦੀ ਜਾਵੇਗੀ।
ਹੁਣੇ ਸੈਮੀਕੰਡਕਟਰ ਦੇ ਸੈਕਟਰ ’ਚ ਅਮਰੀਕਾ ਅਤੇ ਚੀਨ ਦਾ ਦਬਦਬਾ ਹੈ। ਸਾਲ 2023 ’ਚ ਅਮਰੀਕਾ ਦੀ ਸੈਮੀਕੰਡਕਟਰ ਮਾਰਕੀਟ ਕਰੀਬ 67 ਅਰਬ ਡਾਲਰ ਦੀ ਸੀ। ਇਸ ਦੇ ਸਾਲ 2029 ’ਚ 131 ਅਰਬ ਡਾਲਰ ਪੁੱਜਣ ਦੀ ਉਮੀਦ ਹੈ।
ਉਥੇ ਹੀ, ਸਾਲ 2023 ’ਚ ਚੀਨ ਦੀ ਸੈਮੀਕੰਡਕਟਰ ਮਾਰਕੀਟ ਕਰੀਬ 180 ਅਰਬ ਡਾਲਰ ਹੈ। ਇਹ ਸਾਲ 2029 ਤੱਕ 280 ਅਰਬ ਡਾਲਰ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ; ਟਰੰਪ ਦੀ ਸ਼ਾਂਤੀ ਸਮਝੌਤੇ ਦੀ ਯੋਜਨਾ ਮੀਡੀਆ ’ਚ ਲੀਕ
ਇਸ ਸੈਕਟਰ ’ਚ ਵੀ ਵਧਣਗੀਆਂ ਸੰਭਾਵਨਾਵਾਂ
ਆਟੋਮੋਬਾਈਲ ਅਤੇ ਇੰਡਸਟ੍ਰੀਅਲ ਇਲੈਕਟ੍ਰਾਨਿਕਸ ਵਰਗੇ ਸੈਕਟਰ ’ਚ ਕਾਫੀ ਸੰਭਾਵਨਾਵਾਂ ਹਨ ਪਰ ਮੋਬਾਈਲ, ਆਈ. ਟੀ. ਅਤੇ ਉਦਯੋਗਿਕ ਵਰਤੋਂ ਹੁਣ ਵੀ ਸਭ ਤੋਂ ਜ਼ਿਆਦਾ ਕਮਾਈ ਵਾਲੇ ਸੈਕਟਰ ਹਨ। ਇਨ੍ਹਾਂ ਤਿੰਨਾਂ ਤੋਂ ਲੱਗਭਗ 70 ਫੀਸਦੀ ਕਮਾਈ ਹੁੰਦੀ ਹੈ।
ਆਈ. ਈ. ਐੱਸ. ਏ. ਦੇ ਪ੍ਰਧਾਨ ਅਸ਼ੋਕ ਚੰਦਕ ਨੇ ਕਿਹਾ,“ਸਰਕਾਰੀ ਨੀਤੀਆਂ ਸੈਮੀਕੰਡਕਟਰ ਦੇ ਡਿਜ਼ਾਈਨ ਅਤੇ ਨਿਰਮਾਣ ਨੂੰ ਉਤਸ਼ਾਹ ਦੇਣ ’ਚ ਵੱਡੀ ਭੂਮਿਕਾ ਨਿਭਾਉਣਗੀਆਂ।”
ਸਰਕਾਰ ਦੀ ਫੈਬ ਅਤੇ ਓ. ਐੱਸ. ਏ. ਟੀ. ਲਈ ਇਨਸੈਂਟਿਵ ਯੋਜਨਾਵਾਂ, ਆਰ. ਐਂਡ ਡੀ. ’ਚ ਨਿਵੇਸ਼ ਅਤੇ ਉਦਯੋਗਾਂ ’ਚ ਸਹਿਯੋਗ ਭਾਰਤ ਦੇ ਸੈਮੀਕੰਡਕਟਰ ਖੇਤਰ ਨੂੰ ਅੱਗੇ ਵਧਾਉਣ ’ਚ ਮਦਦ ਕਰਨਗੇ। ਪਿਛਲੇ ਸਾਲ ਕੰਪਨੀਆਂ ਨੇ 21 ਅਰਬ ਡਾਲਰ ਤੋਂ ਜ਼ਿਆਦਾ ਦੇ ਪ੍ਰਾਜੈਕਟ ’ਚ ਨਿਵੇਸ਼ ਦਾ ਵਾਅਦਾ ਕੀਤਾ ਹੈ।
ਰਿਪੋਰਟ ’ਚ ਭਾਰਤ ਦੇ ਸੈਮੀਕੰਡਕਟਰ ਟੀਚਿਆਂ ਨੂੰ ਹਾਸਲ ਕਰਨ ਲਈ ਕੁਝ ਸੁਝਾਅ ਵੀ ਦਿੱਤੇ ਗਏ ਹਨ। ਇਸ ’ਚ ਇੰਡੀਆ ਸੈਮੀਕੰਡਕਟਰ ਮਿਸ਼ਨ ਨੂੰ 10 ਅਰਬ ਡਾਲਰ ਦੇ ਸ਼ੁਰੂਆਤੀ ਬਜਟ ਤੋਂ ਅੱਗੇ ਵਧਾਉਣ ਅਤੇ ਡੀ. ਐੱਲ. ਆਈ. ਯੋਜਨਾ ’ਚ ਕੁੱਝ ਬਦਲਾਅ ਕਰਨ ਦੀ ਗੱਲ ਕਹੀ ਗਈ ਹੈ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਪੀ. ਐੱਲ. ਆਈ. ਤਹਿਤ 2025-26 ਤੱਕ 25 ਫੀਸਦੀ ਅਤੇ 2030 ਤੱਕ 40 ਫੀਸਦੀ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਇਸ ਨਾਲ ਦੇਸ਼ ’ਚ ਹੀ ਜ਼ਿਆਦਾ ਸਾਮਾਨ ਬਣੇਗਾ ਅਤੇ ਰੋਜ਼ਗਾਰ ਵੀ ਵਧੇਗਾ। ਇਹ ਸੈਮੀਕੰਡਕਟਰ ਸੈਕਟਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੇ ਫਾਰਮਾ ਨਿਰਯਾਤ ਨੂੰ 2047 ਤਕ 350 ਬਿਲੀਅਨ ਡਾਲਰ ਤਕ ਪਹੁੰਚਾਉਣ ਦਾ ਟੀਚਾ
NEXT STORY