ਮੁੰਬਈ (ਭਾਸ਼ਾ) – ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਦੇ ਬੋਰਡ ਨੇ ਇਕ ਸੰਕਟ ਪ੍ਰਬੰਧਨ ਸਮੂਹ (ਸੀ. ਐੱਮ. ਜੀ.) ਦਾ ਗਠਨ ਕੀਤਾ ਹੈ, ਜੋ ਹਾਲਾਤ ਦੀ ਨਿਗਰਾਨੀ ਲਈ ਰੈਗੂਲਰ ਤੌਰ ’ਤੇ ਬੈਠਕਾਂ ਕਰ ਰਿਹਾ ਹੈ।
ਏਅਰਲਾਈਨ ਨੇ ਐਤਵਾਰ ਨੂੰ ਇਕ ਬਿਆਨ ਵਿਚ ਦੱਿਸਆ ਕਿ ਕੰਪਨੀ ਦਾ ਬੋਰਡ ਆਫ ਡਾਇਰੈਕਟਰਜ਼ ਗਾਹਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਣ ਅਤੇ ਯਾਤਰੀਆਂ ਨੂੰ ਰਿਫੰਡ ਦੇਣਾ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਕ ਦਿਨ ਪਹਿਲਾਂ ਇੰਡੀਗੋ ਦੇ ਸੀ. ਈ. ਓ. ਪੀਟਰ ਐਲਬਰਸ ਤੇ ਸੀ. ਓ. ਓ. ਇਸਿਡ੍ਰੋ ਪੋਰਕੇਰਸ ਨੂੰ ਸ਼ਹਿਰੀ ਹਵਾਬਾਜ਼ੀ ਵਿਭਾਗ (ਡੀ. ਈ. ਏ.) ਨੇ ਨੋਟਿਸ ਜਾਰੀ ਕਰ ਕੇ ਵੱਡੇ ਪੱਧਰ ’ਤੇ ਫਲਾਈਟ ਰੁਕਾਵਟਾਂ ਸਬੰਧੀ 24 ਘੰਟੇ ਅੰਦਰ ਸਪਸ਼ਟੀਕਰਨ ਮੰਗਿਆ ਸੀ।
ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਦੀਆਂ ਫਲਾਈਟ ਰੁਕਾਵਟਾਂ ਦੇ ਮਾਮਲੇ ’ਚ ਅਥਾਰਟੀ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇੰਡੀਗੋ ਨੇ ਇਕ ਬਿਆਨ ’ਚ ਕਿਹਾ,‘‘ਇੰਟਰ ਗਲੋਬ ਐਵੀਏਸ਼ਨ ਲਿਮਟਿਡ (ਇੰਡੀਗੋ) ਦੇ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ਉਸੇ ਦਿਨ ਹੋਈ ਜਿਸ ਦਿਨ ਕੈਂਸਲੇਸ਼ਨ ਤੇ ਲੇਟ ਫਲਾਈਟਾਂ ਦੀ ਸਮੱਸਿਆ ਸਾਹਮਣੇ ਆਈ। ਮੈਂਬਰਾਂ ਨੂੰ ਮੈਨੇਜਮੈਂਟ ਵੱਲੋਂ ਸੰਕਟ ਦੀ ਕਿਸਮ ਤੇ ਦਾਇਰੇ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।’’
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਬੋਰਡ ਨੇ ਸੰਕਟ ਪ੍ਰਬੰਧਨ ਸਮੂਹ (ਸੀ. ਐੱਮ. ਜੀ.) ਦਾ ਗਠਨ ਕਰਨ ਦਾ ਫੈਸਲਾ ਲਿਆ, ਜਿਸ ਵਿਚ ਚੇਅਰਮੈਨ ਵਿਕਰਮ ਸਿੰਘ ਮਹਿਤਾ, ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਗ੍ਰੇਗ ਸਾਰੇਟਸਕੀ, ਮਾਈਕ ਵ੍ਹਿਟੇਕਰ ਤੇ ਅਮਿਤਾਭ ਕਾਂਤ ਅਤੇ ਸੀ. ਈ. ਓ. ਪੀਟਰ ਐਲਬਰਸ ਸਮੇਤ ਹੋਰ ਅਧਿਕਾਰੀ ਸ਼ਾਮਲ ਹਨ।
ਬਿਆਨ ਅਨੁਸਾਰ ਇਹ ਗਰੁੱਪ ਹਾਲਾਤ ਦੀ ਨਿਗਰਾਨੀ ਲਈ ਲਗਾਤਾਰ ਬੈਠਕਾਂ ਕਰ ਰਿਹਾ ਹੈ ਅਤੇ ਆਮ ਸੰਚਾਲਨ ਬਹਾਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਮੈਨੇਜਮੈਂਟ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
‘ਇੰਡੀਗੋ’ ਸੰਕਟ ਦਾ ਅਸਰ ਰਾਜਸਥਾਨ ਦੇ ਸੈਰ-ਸਪਾਟਾ ਉਦਯੋਗ ’ਤੇ ਵੀ, ਲੋਕਾਂ ਨੇ ਬੁਕਿੰਗ ਰੱਦ ਕਰਵਾਈ
ਜੈਪੁਰ, (ਭਾਸ਼ਾ)–ਨਿੱਜੀ ਹਵਾਬਾਜ਼ੀ ਕੰਪਨੀ ‘ਇੰਡੀਗੋ’ ਦੀਆਂ ਫਲਾਈਟਾਂ ਸਬੰਧੀ ਬਣੇ ਸੰਕਟ ਦਾ ਅਸਰ ਰਾਜਸਥਾਨ ਦੇ ਸੈਰ-ਸਪਾਟਾ ਉਦਯੋਗ ’ਤੇ ਵੀ ਪਿਆ ਹੈ।
ਇਸ ਖੇਤਰ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਇਸ ਸੰਕਟ ਕਾਰਨ ਸੈਲਾਨੀਆਂ ਦੀ ਆਮਦ ਵਿਚ ਕਮੀ ਆਈ ਹੈ ਅਤੇ ਕਈ ਜਗ੍ਹਾ ਹੋਟਲ ਤੇ ਟੂਰ ਆਪ੍ਰੇਟਰ ਪ੍ਰਭਾਵਿਤ ਹੋਏ ਹਨ।
ਜੈਪੁਰ ਦੇ ਟੂਰ ਆਪ੍ਰੇਟਰ ਸੰਜੇ ਕੌਸ਼ਿਕ ਨੇ ਕਿਹਾ ਕਿ ਰਾਜਸਥਾਨ ’ਚ ‘ਬਿਜ਼ੀ ਸੀਜ਼ਨ’ 10 ਦਸੰਬਰ ਤੋਂ 5 ਜਨਵਰੀ ਤਕ ਹੁੰਦਾ ਹੈ। ਇਸ ਵਿਚ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ਵਰਗੇ ਮੌਕੇ ਆਉਂਦੇ ਹਨ ਅਤੇ ਮੌਜੂਦਾ ‘ਇੰਡੀਗੋ’ ਸੰਕਟ ਨੇ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਸੈਲਾਨੀਆਂ ਨੇ ਕ੍ਰਿਸਮਸ ਤੇ ਨਵੇਂ ਸਾਲ ਲਈ ਟੂਰ ਬੁੱਕ ਕੀਤੇ ਸਨ, ਜਿਨ੍ਹਾਂ ਨੂੰ ਉਹ ਰੱਦ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ਜੈਪੁਰ, ਉਦੈਪੁਰ ਤੇ ਜੋਧਪੁਰ ’ਚ ਬੁਕਿੰਗ ’ਤੇ ਪਿਆ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
9-10 ਨੂੰ FII ਦੀਆਂ ਸਰਗਰਮੀਆਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ : ਮਾਹਰ
NEXT STORY