ਨਵੀਂ ਦਿੱਲੀ— ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਬੁੱਧਵਾਰ ਨੂੰ ਸੱਤ ਨਵੀਆਂ ਘਰੇਲੂ ਉਡਾਨਾਂ ਦੀ ਘੋਸ਼ਣਾ ਕੀਤੀ ਹੈ। ਇੰਡੀਗੋ 25 ਮਾਰਚ 2018 ਤੋਂ ਹੈਦਰਾਬਾਦ-ਨਾਗਪੁਰ-ਹੈਦਰਾਬਾਦ ਸੈਕਟਰ ਦੇ ਲਈ ਹਰ ਰੋਜ਼ ਦੋ ਸਿੱਧੀਆਂ ਉਡਾਨਾਂ ਦਾ ਸੰਚਾਲਨ ਕਰੇਗੀ। ਇਸਦੇ ਇਲਾਵਾ ਕੰਪਨੀ ਹੈਦਰਾਬਾਦ-ਮੰਗਲੌਰ-ਹੈਦਰਾਬਾਦ ਸੈਕਟਰ ਦੇ ਲਈ ਹਰ ਰੋਜ਼ ਤਿੰਨ ਉਡਾਨਾਂ ਦਾ ਸੰਚਾਲਨ ਕਰੇਗੀ। ਇੰਡੀਗੋ ਦੇ ਇਸ ਕਦਮ ਤੋਂ ਦੱਖਣ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਫਾਇਦਾ ਹੋਵੇਗਾ।
ਬੁਕਿੰਗ ਸ਼ੁਰੂ
ਕੰਪਨੀ 1 ਮਈ ਤੋਂ ਚੇਨਈ-ਮੰਗਲੌਰ ਸੈਕਟਰ 'ਚ ਰੋਜ਼ ਦੀਆਂ ਦੋ ਉਡਾਨਾਂ ਸ਼ੁਰੂ ਕਰੇਗੀ। ਬਿਆਨ ਦੇ ਅਨੁਸਾਰ, ' ਇਨ੍ਹਾਂ ਉਡਾਨਾਂ ਦਾ ਸੰਚਾਲਨ ਨਵੇਂ ਏ.ਟੀ.ਆਰ. 72-600 ਏਅਰਕ੍ਰਾਫਟ ਤੋਂ ਹੋਵੇਗਾ। ਇਸਦੇ ਲਈ ਬੁਕਿੰਗ ਬੁੱਧਵਾਰ ਤੋਂ ਸ਼ੁਰੂ ਹੋ ਗਈ। ਇੰਡੀਗੋ ਹਰ 50 ਥਾਵਾਂ 'ਤੇ 1ਹਜ਼ਾਰ ਫਲਾਈਟ ਰੋਜ਼ਾਨਾਂ ਆਪਰੇਟ ਕਰਦੀ ਹੈ।
ਐਸਕਾਰਟਸ : ਫਰਵਰੀ 'ਚ ਟਰੈਕਟਰ ਵਿਕਰੀ 52.2 ਫੀਸਦੀ ਵਧੀ
NEXT STORY