ਨਵੀਂ ਦਿੱਲੀ–ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਵਧਣ ਨਾਲ ਜਨਵਰੀ 2023 ’ਚ ਪ੍ਰਚੂਨ ਮਹਿੰਗਾਈ ਨੇ ਪਿਛਲੇ 3 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਸਰਕਾਰ ਨੇ ਅੱਜ ਕੰਜਿਊਮਰ ਪ੍ਰਾਈਸ ਇੰਡੈਕਸ (ਸੀ. ਪੀ. ਆਈ.) ’ਤੇ ਆਧਾਰਿਤ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਇਸ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਲਕਸ਼ਮਣ ਰੇਖਾ ਨੂੰ ਪਾਰ ਕਰ ਲਿਆ ਹੈ।
ਭਾਰਤੀ ਰਿਜ਼ਰਵ ਬੈਂਕ ਵਲੋਂ ਪ੍ਰਚੂਨ ਮਹਿੰਗਾਈ ਦਰ ਨੂੰ 4 ਫੀਸਦੀ ’ਤੇ ਰੱਖਣ ਦਾ ਟੀਚਾ ਤੈਅ ਕੀਤਾ ਗਿਆ ਹੈ। ਉੱਥੇ ਹੀ ਮਹਿੰਗਾਈ ਦਰ ਦਾ ਘੇਰਾ 2 ਤੋਂ 6 ਫੀਸਦੀ ਦਰਮਿਆਨ ਰੱਖਣ ਦੀ ਲਿਮਿਟ ਹੈ। ਜਨਵਰੀ ਤੋਂ ਪਹਿਲਾਂ ਦਸੰਬਰ 2022 ’ਚ ਰਿਟੇਲ ਮਹਿੰਗਾਈ 5.72 ਫੀਸਦੀ ’ਤੇ ਸੀ।
ਇਹ ਵੀ ਪੜ੍ਹੋ-ਆਇਲ ਇੰਡੀਆ ਨੇ ਦਸੰਬਰ ਤਿਮਾਰੀ 'ਚ ਕਮਾਇਆ 1,746 ਕਰੋੜ ਰੁਪਏ ਦਾ ਸਭ ਤੋਂ ਵਧ ਲਾਭ
ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਵਧੇ ਰੇਟ
ਦੇਸ਼ ਦੇ ਕੰਜਿਊਮਰ ਪ੍ਰਾਈਸ ਇੰਡੈਕਸ ’ਚ ਕਰੀਬ 40 ਫੀਸਦੀ ਹਿੱਸੇਦਾਰੀ ਸਿਰਫ ਫੂਡ ਪ੍ਰਾਈਸ ਇੰਡੈਕਸ ਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਰੇਟ ਦੇਸ਼ ’ਚ ਮਹਿੰਗਾਈ ਨੂੰ ਵਧਾਉਣ ਜਾਂ ਘਟਾਉਣ ਦਾ ਇਕ ਵੱਡਾ ਫੈਕਟਰ ਹੈ। ਜੇ ਜਨਵਰੀ 2023 ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਜਨਵਰੀ ’ਚ ਫੂਡ ਮਹਿੰਗਾਈ ਰੇਟ 5.94 ਫੀਸਦੀ ਰਿਹਾ ਹੈ, ਜਦ ਕਿ ਦਸੰਬਰ 2022 ’ਚ ਖੁਰਾਕ ਮਹਿੰਗਾਈ ਦਰ 4.19 ਫੀਸਦੀ ਸੀ।
ਇਹ ਵੀ ਪੜ੍ਹੋ-ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ
ਸਬਜ਼ੀਆਂ ਸਸਤੀਆਂ, ਅਨਾਜ-ਦਾਲ ਮਹਿੰਗੇ
ਜੇ ਫੂਡ ਪ੍ਰਾਈਸ ਇੰਡੈਕਸ ਨੂੰ ਡਿਟੇਲ ’ਚ ਸਮਝੀਏ ਤਾਂ ਜਨਵਰੀ ’ਚ ਸਬਜ਼ੀਆਂ ਦੀ ਕੀਮਤ ਘਟੀ ਹੈ। ਸਬਜ਼ੀਆਂ ਦੀ ਕੈਟਾਗਰੀ ’ਚ ਮਹਿੰਗਾਈ ਦਰ 11.70 ਨੈਗੇਟਿਵ ’ਚ ਰਹੀ ਹੈ। ਉੱਥੇ ਹੀ ਅਨਾਜ ਅਤੇ ਹੋਰ ਅਨਾਜ ਕੈਟਾਗਰੀ ’ਚ ਰੇਟ ਵਧੇ ਹਨ ਅਤੇ ਮਹਿੰਗਾਈ ਦਰ 16.12 ਫੀਸਦੀ ਰਹੀ ਹੈ।
ਇੰਨਾ ਹੀ ਨਹੀਂ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀ ਮਹਿੰਗਾਈ ਦਰ 8.79 ਫੀਸਦੀ, ਆਂਡਿਆਂ ਦੀ 8.78 ਫੀਸਦੀ, ਮੀਟ ਅਤੇ ਮੱਛੀ ਦੀ 6.04 ਫੀਸਦੀ, ਮਸਾਲਿਆਂ ਦੀ 21.09 ਫੀਸਦੀ ਅਤੇ ਦਾਲਾਂ ਅਤੇ ਹੋਰ ਉਤਪਾਦਾਂ ਦੀ 4.27 ਫੀਸਦੀ ਰਹੀ ਹੈ।
ਇਹ ਵੀ ਪੜ੍ਹੋ-FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ 'ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ
ਪੈਟਰੋਲ-ਡੀਜ਼ਲ ਦੀ ਕੀਮਤ ਲਗਾਤਾਰ ਉੱਚ ਪੱਧਰ ’ਤੇ
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਲਗਾਤਾਰ ਉੱਚ ਪੱਧਰ ’ਤੇ ਬਣੀ ਹੋਈ ਹੈ। ਇਸ ਆਈਟਮ ’ਚ ਆਮ ਆਦਮੀ ਦੀ ਜੇਬ ਦਾ ਬੋਝ ਵਧਦਾ ਜਾ ਰਿਹਾ ਹੈ। ਜਨਵਰੀ 2023 ’ਚ ‘ਫਿਊਲ ਐਂਡ ਲਾਈਟ’ ਕੈਟਾਗਰੀ ’ਚ ਮਹਿੰਗਾਈ ਦਰ 10.84 ਫੀਸਦੀ ਰਹੀ ਹੈ। ਇਸ ਤੋਂ ਇਲਾਵਾ ਪਾਨ-ਤਮਾਕੂ ਦੀ ਮਹਿੰਗਾਈ ਦਰ 3.07 ਫੀਸਦੀ ਅਤੇ ਹਾਊਸਿੰਗ ਮਹਿੰਗਾਈ ਦਰ 4.62 ਫੀਸਦੀ ਰਹੀ ਹੈ।
ਇਹ ਵੀ ਪੜ੍ਹੋ-ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ
ਵਿਆਜ ਦਰਾਂ ’ਚ ਵਾਧਾ ਜਾਰੀ ਰਹਿਣ ਦਾ ਖਦਸ਼ਾ
ਕੋਟਕ ਮਹਿੰਦਰਾ ਬੈਂਕ ਦੀ ਚੀਫ ਇਕਨੌਮਿਸਟ ਉਪਾਸਨਾ ਭਾਰਦਵਾਜ ਦਾ ਕਹਿਣਾ ਹੈ ਕਿ ਜਨਵਰੀ ਦੇ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਨਾਲ ਹੀ ਕੋਰ ਮਹਿੰਗਾਈ ਵੀ ਉੱਚੇ ਪੱਧਰ ’ਤੇ ਬਣੀ ਹੋਈ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਤੇਜ਼ੀ ਨਾਲ ਵਧੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਕਾਰਣ ਬਾਜ਼ਾਰ ’ਚ ਬੇਚੈਨੀ ਵਧੇਗੀ ਕਿਉਂਕਿ ਇਸ ਨਾਲ ਆਰ. ਬੀ. ਆਈ. ਵਿਆਜ ਦਰਾਂ ਵਧਾਉਣ ਦੇ ਮਾਮਲੇ ’ਚ ਹੋਰ ਵੀ ਹਮਲਾਵਰ ਰੁਖ ਅਪਣਾ ਸਕਦਾ ਹੈ। ਉਪਾਸਨਾ ਭਾਰਦਵਾਜ ਦਾ ਮੰਨਣਾ ਹੈ ਕਿ ਜਨਵਰੀ ’ਚ ਮਹਿੰਗਾਈ ਦਰ ਦੇ ਉੱਚੇ ਪੱਧਰ ਨੂੰ ਦੇਖਦੇ ਹੋਏ ਇਸ ਗੱਲ ਦਾ ਖਦਸ਼ਾ ਕਾਫੀ ਵਧ ਗਿਆ ਹੈ ਕਿ ਰਿਜ਼ਰਵ ਬੈਂਕ ਅਪ੍ਰੈਲ ’ਚ ਵੀ ਵਿਆਜ ਦਰਾਂ ’ਚ ਹੋਰ 25 ਆਧਾਰ ਅੰਕ ਦਾ ਵਾਧਾ ਕਰ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ
NEXT STORY