ਨਵੀਂ ਦਿੱਲੀ, (ਯੂ. ਐੱਨ. ਆਈ.)— ਵਿੱਤ ਮੰਤਰੀ ਅਰੁਣ ਜੇਤਲੀ ਨੇ ਲਘੂ ਅਤੇ ਛੋਟੇ ਉਦਯੋਗਾਂ (ਐੱਮ. ਐੱਸ. ਈ.) ਲਈ ਅੱਜ ਇੱਥੇ ਦੇਸ਼ ਦਾ ਪਹਿਲਾ ਸੈਂਟੀਮੈਂਟ ਸੂਚਕ ਅੰਕ ਕ੍ਰਿਸਿਡੈਕਸ ਲਾਂਚ ਕੀਤਾ, ਜਿਸ ਨੂੰ ਕ੍ਰਿਸਿਲ ਅਤੇ ਸਿਡਬੀ (ਐੱਸ. ਆਈ. ਡੀ. ਬੀ. ਆਈ.) ਨੇ ਸਾਂਝੇ ਰੂਪ ਨਾਲ ਵਿਕਸਿਤ ਕੀਤਾ ਹੈ। ਕ੍ਰਿਸ ਇੰਡੈਕਸ 8 ਪੈਰਾਮੀਟਰਾਂ 'ਤੇ ਆਧਾਰਿਤ ਸੂਚਕ ਅੰਕ ਹੈ ਅਤੇ ਇਸ ਨਾਲ ਕਾਰੋਬਾਰੀ ਧਾਰਨਾ ਨੂੰ ਮਾਪਿਆ ਜਾਵੇਗਾ। ਸਭ ਤੋਂ ਨਾਂਹ-ਪੱਖੀ ਸ਼੍ਰੇਣੀ ਦੀ ਸ਼ੁਰੂਆਤ ਸਿਫ਼ਰ ਤੋਂ ਹੋਵੇਗੀ ਅਤੇ ਸਭ ਤੋਂ ਜ਼ਿਆਦਾ ਹਾਂ-ਪੱਖੀ ਪੱਧਰ 200 ਅੰਕ ਹੋਵੇਗਾ। ਨਵੰਬਰ-ਦਸੰਬਰ ਮਹੀਨੇ 'ਚ 1100 ਐੱਮ. ਐੱਸ. ਈ. 'ਤੇ ਕੀਤੇ ਗਏ ਸਰਵੇਖਣ ਦੇ ਆਧਾਰ 'ਤੇ ਇਹ ਸੂਚਕ ਅੰਕ ਜਾਰੀ ਕੀਤਾ ਜਾਵੇਗਾ। ਇਸ 'ਚ ਦੋ ਤਰ੍ਹਾਂ ਦੇ ਸੂਚਕ ਅੰਕ ਹੋਣਗੇ, ਜਿਨ੍ਹਾਂ 'ਚੋਂ ਇਕ ਸਰਵੇਖਣ ਤਿਮਾਹੀ ਅਤੇ ਇਕ ਅਗਲੀ ਤਿਮਾਹੀ 'ਚ ਹੋਵੇਗਾ। ਇਹ ਦੋਵੋਂ ਸੂਚਕ ਅੰਕ ਕਈ ਪੜਾਵਾਂ ਦੇ ਸਰਵੇਖਣ ਤੋਂ ਬਾਅਦ ਜਾਰੀ ਕੀਤੇ ਜਾਣਗੇ।

ਨਵੀਂ ਦਿੱਲੀ : 'ਕ੍ਰਿਸਿਡੈਕਸ' ਨੂੰ ਲਾਂਚ ਕਰਦੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਹਨ ਐੱਸ. ਆਈ. ਡੀ. ਬੀ. ਆਈ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਹੰਮਦ ਮੁਸਤਫਾ, ਵਿੱਤੀ ਸੇਵਾਵਾਂ ਦੇ ਸਕੱਤਰ ਰਾਜੀਵ ਕੁਮਾਰ, ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ, ਐੱਮ. ਐੱਸ. ਐੱਮ. ਈ. ਦੇ ਸਕੱਤਰ ਏ. ਕੇ. ਪਾਂਡਾ ਤੇ ਹੋਰ।
ਜੇਤਲੀ ਨੇ ਐੱਮ. ਐੱਸ. ਐੱਮ. ਈ. ਖੇਤਰ ਨੂੰ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿਛਲੇ 2 ਸਾਲਾਂ 'ਚ ਚੁੱਕੇ ਗਏ ਕਦਮਾਂ ਨਾਲ ਐੱਮ. ਐੱਸ. ਐੱਮ. ਈ. ਖੇਤਰ ਦਾ ਰਸਮੀ ਅਰਥਵਿਵਸਥਾ 'ਚ ਏਕੀਕਰਨ ਮਜ਼ਬੂਤ ਹੋਇਆ ਹੈ। ਰੋਜ਼ਗਾਰ ਸਿਰਜਣ 'ਚ ਐੱਮ. ਐੱਸ. ਐੱਮ. ਈ. ਖੇਤਰ ਦੇ ਮਹੱਤਵ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਖੇਤਰ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਇਹ ਰੋਜ਼ਗਾਰ ਮੁਹੱਈਆ ਕਰਵਾਉਣ ਵਾਲੇ ਵੱਡੇ ਖੇਤਰਾਂ 'ਚੋਂ ਇਕ ਹੈ।
ਧਮਾਕੇਦਾਰ ਆਰਥਿਕ ਵਾਧੇ ਦੇ ਰਸਤੇ 'ਤੇ ਖੜ੍ਹਾ ਹੈ ਭਾਰਤ : ਅਡਾਨੀ
NEXT STORY