ਨਵੀਂ ਦਿੱਲੀ—ਮਹਿੰਗਾ ਪਿਆਜ਼ ਇਕ ਵਾਰ ਫਿਰ ਤੁਹਾਡੇ ਖਾਣੇ ਦਾ ਸੁਆਦ ਵਿਗਾੜ ਸਕਦਾ ਹੈ। ਮਹਾਰਾਸ਼ਟਰ ਦੇ ਲਾਸਲਗਾਂਵ ਮੰਡੀ 'ਚ ਥੋਕ ਪਿਆਜ਼ ਦੀ ਕੀਮਤ ਪਿਛਲੇ ਕੁਝ ਦਿਨਾਂ 'ਚ 50 ਫੀਸਦੀ ਦਾ ਵਾਧਾ ਹੋ ਗਿਆ ਹੈ। ਵਪਾਰੀਆਂ ਦਾ ਦਾਅਵਾ ਹੈ ਕਿ ਸੂਬੇ 'ਚ ਸੁੱਕੇ ਵਰਗੇ ਹਾਲਾਤ ਦੇ ਚੱਲਦੇ ਇਸ ਸਾਲ ਪਿਆਜ਼ ਦੀ ਪੈਦਾਵਾਰ ਘੱਟ ਰਹੇਗੀ। ਲਾਸਲਗਾਂਵ ਏਸ਼ੀਆ ਦੇ ਸਭ ਤੋਂ ਵੱਡੀ ਪਿਆਜ਼ ਦੀ ਮੰਡੀ ਹੈ। ਦੀਵਾਲੀ ਦੇ ਮੌਕੇ 'ਤੇ ਥੋਕ ਮਾਰਕਿਟ ਬੰਦ ਰਹੇਗੀ, ਜਿਸ ਨਾਲ ਪਿਆਜ਼ ਦੀ ਖੁਦਰਾ ਕੀਮਤ ਵਧ ਕੇ 40 ਤੋਂ 45 ਰੁਪਏ ਤੱਕ ਜਾ ਸਕਦੀ ਹੈ।
ਦੇਸ਼ ਭਰ 'ਚ ਪਿਆਜ਼ ਦੀਆਂ ਕੀਮਤਾਂ ਲਾਸਲਗਾਂਵ ਏ.ਪੀ.ਐੱਮ.ਸੀ. ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ। ਪਿਛਲੇ ਸ਼ੁੱਕਰਵਾਰ ਨੂੰ ਪਿਆਜ਼ ਦੀ ਔਸਤ ਥੋਕ ਕੀਮਤ 12 ਰੁਪਏ ਪ੍ਰਤੀ ਕਿਲੋ ਸੀ, ਜੋ ਸੋਮਵਾਰ ਅਤੇ ਮੰਗਲਵਾਰ ਨੂੰ 50 ਫੀਸਦੀ ਵਧ ਕੇ 18 ਰੁਪਏ ਪ੍ਰਤੀ ਕਿਲੋ ਹੋ ਗਈ। ਫਿਲਹਾਲ ਬਾਜ਼ਾਰ 'ਚ ਪਹਿਲੇ ਦਾ ਪਿਆਜ਼ ਆ ਰਿਹਾ ਹੈ। ਇਸ 'ਤੇ ਕਿਸਾਨਾਂ ਨੂੰ 40 ਫੀਸਦੀ ਦਾ ਸਟੋਰੇਜ ਲਾਸ ਉਠਾਉਣਾ ਪਿਆ ਹੈ। ਅਜੇ ਦੇਸ਼ ਭਰ ਦੇ ਜ਼ਿਆਦਾਤਰ ਇਲਾਕਿਆਂ 'ਚ ਪਿਆਜ਼ ਦੀਆਂ ਖੁਦਰਾ ਕੀਮਤਾਂ 15 ਤੋਂ 20 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਚੱਲ ਰਹੀਆਂ ਹਨ। ਅਜੇ ਦੇਸ਼ ਭਰ ਦੇ ਜ਼ਿਆਦਾਤਰ ਇਲਾਕਿਆਂ 'ਚ ਪਿਆਜ਼ ਦੀਆਂ ਖੁਦਰਾ ਕੀਮਤਾਂ 15 ਤੋਂ 20 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਚੱਲ ਰਹੀ ਹੈ। ਵਪਾਰੀਆਂ ਦਾ ਦਾਅਵਾ ਹੈ ਕਿ ਲੰਬੇ ਸਮੇਂ ਤੱਕ ਬਾਰਿਸ਼ ਨਹੀਂ ਹੋਣ ਅਤੇ ਗਰਮੀ ਵਧਣ ਨਾਲ ਪਿਆਜ਼ ਦੀ ਖਰੀਫ ਪੈਦਾਵਾਰ 'ਚ ਕਾਫੀ ਕਮੀ ਆ ਸਕਦੀ ਹੈ। ਸਿਰਫ ਇਕ ਪਖਵਾੜੇ ਪਹਿਲੇ ਤੱਕ ਵਪਾਰੀ ਕੀਮਤਾਂ 'ਚ ਮਾਮੂਲੀ ਵਾਧੇ ਦੀ ਉਮੀਦ ਕਰ ਰਹੇ ਸਨ ਕਿਉਂਕਿ ਮਹਾਰਾਸ਼ਟਰ 'ਚ ਖਰੀਫ ਪਿਆਜ਼ ਦੀਆਂ ਫਸਲਾਂ 'ਚ ਤਿੰਨ ਹਫਤੇ ਦੀ ਦੇਰੀ ਹੋ ਰਹੀ ਸੀ। ਹਾਲਾਂਕਿ ਸੂਬੇ 'ਚ ਇਸ ਦਾ ਪਿਛਲਾ ਸਟਾਕ ਕਾਫੀ ਜ਼ਿਆਦਾ ਹੈ।
BSNL, NOKIA 'ਚ ਕਾਰੋਬਾਰੀਆਂ ਨੂੰ ਨਿੱਜੀ 4ਜੀ ਸੇਵਾ ਦੇਣ ਲਈ ਕਰਾਰ
NEXT STORY