ਬਿਜ਼ਨੈੱਸ ਡੈਸਕ- ਸੜਕ ਟਰਾਂਸਪੋਰਟ ਅਤੇ ਰਾਜਮਾਰਗ ਖੇਤਰ 'ਚੋਂ ਸਭ ਤੋਂ ਜ਼ਿਆਦਾ 460 ਪ੍ਰੋਜੈਕਟ ਪੈਂਡਿੰਗ ਹਨ। ਇਸ ਤੋਂ ਬਾਅਦ ਰੇਲਵੇ ਦੇ 117 ਅਤੇ ਪੈਟਰੋਲੀਅਮ ਖੇਤਰ ਦੇ 90 ਪ੍ਰੋਜੈਕਟ ਦੇਰੀ ਨਾਲ ਚੱਲ ਰਹੇ ਹਨ। ਇਹ ਜਾਣਕਾਰੀ ਇਕ ਸਰਕਾਰੀ ਰਿਪੋਰਟ ਤੋਂ ਮਿਲੀ ਹੈ। ਬੁਨਿਆਦੀ ਢਾਂਚਾ ਖੇਤਰ ਦੇ ਪ੍ਰੋਜੈਕਟਾਂ 'ਤੇ ਜਨਵਰੀ 2023 ਦੀ ਰਿਪੋਰਟ ਦੇ ਅਨੁਸਾਰ, ਸੜਕ ਆਵਾਜਾਈ ਅਤੇ ਰਾਜਮਾਰਗ ਖੇਤਰ ਦੇ 749 ਪ੍ਰੋਜੈਕਟਾਂ 'ਚੋਂ 460 'ਚ ਦੇਰੀ ਹੋ ਰਹੀ ਹੈ। ਰੇਲਵੇ ਦੇ 173 'ਚੋਂ 117 ਪ੍ਰੋਜੈਕਟ ਤੈਅ ਸਮੇਂ ਤੋਂ ਪਿੱਛੇ ਚੱਲ ਰਹੇ ਹਨ। ਇਸ ਦੇ ਨਾਲ ਹੀ ਪੈਟਰੋਲੀਅਮ ਸੈਕਟਰ ਦੇ 152 'ਚੋਂ 90 ਪ੍ਰੋਜੈਕਟ ਤੈਅ ਸਮੇਂ ਤੋਂ ਪਿੱਛੇ ਚੱਲ ਰਹੇ ਹਨ।
ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਬੁਨਿਆਦੀ ਢਾਂਚਾ ਅਤੇ ਪ੍ਰੋਜੈਕਟ ਨਿਗਰਾਨ ਵਿਭਾਗ (ਆਈ.ਪੀ.ਐੱਮ.ਡੀ) 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕੇਂਦਰੀ ਸੈਕਟਰ ਪ੍ਰੋਜੈਕਟਾਂ ਦੀ ਨਿਗਰਾਨੀ ਕਰਦਾ ਹੈ। ਆਈ.ਪੀ.ਐੱਮ.ਡੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਧੀਨ ਆਉਂਦਾ ਹੈ। ਰਿਪੋਰਟ ਦੱਸਦੀ ਹੈ ਕਿ ਮੁਨੀਰਾਬਾਦ-ਮਹਬੂਬਨਗਰ ਰੇਲ ਪ੍ਰੋਜੈਕਟ ਸਭ ਤੋਂ ਦੇਰੀ ਵਾਲਾ ਪ੍ਰੋਜੈਕਟ ਹੈ। ਇਹ ਆਪਣੇ ਨਿਰਧਾਰਤ ਸਮੇਂ ਤੋਂ 276 ਮਹੀਨੇ ਪਿੱਛੇ ਹੈ। ਦੂਜਾ ਸਭ ਤੋਂ ਜ਼ਿਆਦਾ ਦੇਰੀ ਵਾਲਾ ਪ੍ਰੋਜੈਕਟ ਊਧਮਪੁਰ-ਸ੍ਰੀਨਗਰ-ਬਾਰਾਪੁਲਾ ਰੇਲ ਪ੍ਰੋਜੈਕਟ ਹੈ। ਇਸ 'ਚ 247 ਮਹੀਨੇ ਦੀ ਦੇਰੀ ਹੋਈ ਹੈ। ਇਸ ਤੋਂ ਇਲਾਵਾ, ਬੇਲਾਪੁਰ-ਸੀਵੁੱਡ ਅਰਬਨ ਇਲੈਕਟ੍ਰੀਫਿਕੇਸ਼ਨ ਡਬਲ ਲਾਈਨ ਪ੍ਰੋਜੈਕਟ ਨਿਰਧਾਰਤ ਸਮੇਂ ਤੋਂ 228 ਮਹੀਨੇ ਪਿੱਛੇ ਹੈ।
ਇਹ ਵੀ ਪੜ੍ਹੋ- ਹੋਲੀ 'ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ 'ਚ ਆਉਣਗੀਆਂ ਖੁਸ਼ੀਆਂ
ਜਨਵਰੀ 2023 ਦੀ ਰਿਪੋਰਟ 'ਚ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਲਾਗਤ ਵਾਲੇ 1,454 ਕੇਂਦਰੀ ਸੈਕਟਰ ਪ੍ਰੋਜੈਕਟਾਂ ਦਾ ਵੇਰਵਾ ਦਿੱਤਾ ਗਿਆ ਹੈ। ਰਿਪੋਰਟ ਦੇ ਅਨੁਸਾਰ, 871 ਪ੍ਰੋਜੈਕਟ ਆਪਣੇ ਅਸਲ ਕਾਰਜਕ੍ਰਮ ਤੋਂ ਪਿੱਛੇ ਹਨ। ਇਸ ਦੇ ਨਾਲ ਹੀ 272 ਅਜਿਹੇ ਪ੍ਰਾਜੈਕਟ ਹਨ ਜਿਨ੍ਹਾਂ ਦੀ ਦੇਰੀ ਦੀ ਮਿਆਦ ਪਿਛਲੇ ਮਹੀਨੇ ਦੇ ਮੁਕਾਬਲੇ ਹੋਰ ਵਧ ਗਈ ਹੈ। ਇਨ੍ਹਾਂ 272 ਪ੍ਰਾਜੈਕਟਾਂ 'ਚੋਂ 59 ਮੈਗਾ, ਭਾਵ 1,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਖੇਤਰ ਬਾਰੇ ਰਿਪੋਰਟ 'ਚ ਕਿਹਾ ਗਿਆ ਹੈ ਕਿ 749 ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਮੂਲ ਲਾਗਤ 4,09,053.84 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 4,27,518.41 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 4.5 ਫੀਸਦੀ ਵਧਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਜਨਵਰੀ 2023 ਤੱਕ ਇਨ੍ਹਾਂ ਪ੍ਰੋਜੈਕਟਾਂ 'ਤੇ 2,34,935.32 ਕਰੋੜ ਰੁਪਏ ਖਰਚ ਖਰਚ ਹੋਏ ਹਨ ਜੋ ਕਿ ਅਸਲ ਲਾਗਤ ਦਾ 55 ਫ਼ੀਸਦੀ ਹੈ। ਇਸੇ ਤਰ੍ਹਾਂ ਰੇਲਵੇ ਸੈਕਟਰ 'ਚ 173 ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਮੂਲ ਲਾਗਤ 3,72,761.45 ਕਰੋੜ ਰੁਪਏ ਸੀ, ਜਿਸ ਨੂੰ ਬਾਅਦ 'ਚ ਸੋਧ ਕੇ 6,26,632.52 ਕਰੋੜ ਰੁਪਏ ਕਰ ਦਿੱਤਾ ਗਿਆ। ਇਸ ਤਰ੍ਹਾਂ ਉਨ੍ਹਾਂ ਦੀ ਲਾਗਤ 'ਚ 68.1 ਫ਼ੀਸਦੀ ਵਾਧਾ ਹੋਇਆ ਹੈ। ਜਨਵਰੀ 2023 ਤੱਕ ਇਨ੍ਹਾਂ ਪ੍ਰਾਜੈਕਟਾਂ 'ਤੇ 3,72,172.64 ਕਰੋੜ ਰੁਪਏ ਜਾਂ ਪ੍ਰਾਜੈਕਟਾਂ ਦੀ ਅਨੁਮਾਨਿਤ ਲਾਗਤ ਦਾ 59.4 ਫ਼ੀਸਦੀ ਖਰਚ ਕੀਤਾ ਜਾ ਚੁੱਕਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬਿਲ ਗੇਟਸ ਬਣੇ 'ਨਾਨਾ', ਧੀ ਜੈਨੀਫਰ ਨੇ ਨਵਜਨਮੇ ਬੱਚੇ ਦਾ ਕੀਤਾ ਸੁਆਗਤ
NEXT STORY