ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਘੋਟਾਲੇ 'ਚ ਦੋਸ਼ੀ ਮੇਹੁਲ ਚੌਕਸੀ ਨੇ ਇਕ ਵਾਰ ਫਿਰ ਸੀ.ਬੀ.ਆਈ. ਨੂੰ ਚਿੱਠੀ ਭੇਜ ਕੇ ਜਾਂਚ 'ਚ ਸ਼ਾਮਲ ਹੋਣ 'ਤੇ ਅਸਮਰੱਥਤਤਾ ਜਤਾਈ ਹੈ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਤਬੀਅਤ ਖਰਾਬ ਹੋਣ ਕਾਰਨ ਉਹ ਭਾਰਤ ਦੀ ਯਾਤਰਾ ਨਹੀਂ ਕਰ ਸਕਦਾ।
ਮੇਹੁਲ ਨੇ ਸੀ.ਬੀ.ਆਈ. ਦੇ ਨੋਟਿਸ ਦੇ ਜਵਾਬ 'ਚ ਲਿਖਿਆ ਹੈ ਕਿ ਖੇਤਰੀ ਪਾਸਪੋਰਟ ਦਫਤਰ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਅਤੇ ਉਨ੍ਹਾਂ ਦਾ ਪਾਸਪੋਰਟ ਵੀ ਮੁਅੱਤਲ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੇ ਪ੍ਰਤੀ ਉਨ੍ਹਾਂ ਦੇ ਮਨ 'ਚ ਸਨਮਾਨ ਹੈ। ਇਸ ਦੇ ਚੱਲਦੇ ਪਹਿਲਾਂ ਵੀ ਸੀ.ਬੀ.ਆਈ. ਦੇ ਨੋਟਿਸਾਂ 'ਤੇ ਪ੍ਰਕਿਰਿਆ ਦਿੱਤੀ ਹੈ।
ਸੀ.ਬੀ.ਆਈ. ਤੋਂ ਪੁੱਛਿਆ- ਪਾਸਪੋਰਟ ਕਿਉਂ ਕੀਤਾ ਮੁਅੱਤਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 9 ਮਾਰਚ ਨੂੰ ਗੀਤਾਂਜਲੀ ਗਰੁੱਪ ਦੇ ਮਾਲਕ ਮੇਹੁਲ ਚੌਕਸੀ ਨੇ ਸੀ.ਬੀ.ਆਈ. ਨੂੰ 7 ਪੰਨਿਆਂ ਦੀ ਚਿੱਠੀ ਲਿਖੀ ਸੀ। ਇਸ 'ਚ ਚੌਕਸੀ ਨੇ ਕਿਹਾ ਕਿ ਖਰਾਬ ਸਿਹਤ ਅਤੇ ਪਾਸਪੋਰਟ ਰੱਦ ਕੀਤੇ ਜਾਣ ਨਾਲ ਹੁਣ ਭਾਰਤ ਵਾਪਸ ਆਉਣਾ ਮੁਮਕਿਨ ਨਹੀਂ ਹੈ। ਚੌਕਸੀ ਨੇ ਸੀ.ਬੀ.ਆਈ. ਨੂੰ ਕਿਹਾ ਕਿ ਕਿਉਂਕਿ ਉਨ੍ਹਾਂ ਦਾ ਪਾਸਪੋਰਟ ਮੁਅੱਤਲ ਕੀਤਾ ਗਿਆ ਹੈ ਤਾਂ ਮੈਂ ਜਦੋਂ ਇਸ ਬਾਰੇ 'ਚ ਆਰ.ਪੀ.ਓ. ਮੁੰਬਈ ਤੋਂ ਜਾਣਕਾਰੀ ਵੀ ਲੈਣੀ ਚਾਹੀ ਤਾਂ ਮੈਨੂੰ ਕੋਈ ਸਪੱਸ਼ਟੀਕਰਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਈ.ਡੀ. ਅਤੇ ਸੀ.ਬੀ.ਆਈ. ਨੂੰ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਕਿਸ ਤਰ੍ਹਾਂ ਭਾਰਤ ਦੀ ਸੁਰੱਖਿਆ ਲਈ ਖਤਰਾ ਹਾਂ ਅਤੇ ਮੇਰਾ ਪਾਸਪੋਰਟ ਕਿਉਂ ਮੁਅੱਤਲ ਕੀਤਾ ਗਿਆ ਹੈ। ਦੱਸ ਦੇਈਏ ਕਿ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੈ। ਇਸ ਤੋਂ ਪਹਿਲਾਂ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਸੀ.ਬੀ.ਆਈ. ਜਾਂਚ 'ਚ ਸਹਿਯੋਗ ਤੋਂ ਮਨ੍ਹਾ ਕਰ ਦਿੱਤਾ ਹੈ।
ਭਾਰਤ ਨੂੰ ਹੋਵੇਗਾ ਜਲਵਾਯੂ ਤਬਦੀਲੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ: HSBC ਰਿਪੋਰਟ
NEXT STORY