ਨਵੀਂ ਦਿੱਲੀ—ਜੇਕਰ ਤੁਹਾਡਾ ਬੈਂਕ ਅਕਾਊਂਟ ਹੈ ਇਹ ਖਬਰ ਤੁਹਾਡੇ ਜਾਨਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਮੋਦੀ ਸਰਕਾਰ ਨੇ 20 ਦਸੰਬਰ 2017 ਤਕ 49.50 ਲੱਖ ਜਨ-ਧਨ ਖਾਤੇ ਬੰਦ ਕਰ ਦਿੱਤੇ ਹਨ। ਇਨ੍ਹਾਂ ਚੋਂ ਕਰੀਬ 50 ਫੀਸਦੀ ਖਾਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਅਤੇ ਰਾਜਸਥਾਨ ਦੇ ਸਨ।
ਸਰਕਾਰ ਨੇ ਦੱਸਿਆ ਕਿ ਦੇਸ਼ਭਰ 'ਚ ਕਰੀਬ 31 ਕਰੋੜ ਜਨ-ਧਨ ਖਾਤੇ ਹਨ ਜਿਨ੍ਹਾਂ 'ਚ 24.64 ਕਰੋੜ ਖਾਤੇ ਹੀ ਆਪਰੇਸ਼ਨਲ ਹੈ। ਇਨ੍ਹਾਂ ਖਾਤਿਆਂ 'ਚ ਖਾਤੇਧਾਰਕਾਂ ਨੇ 24 ਮਹੀਨਿਆਂ 'ਚ ਲੈਣ-ਦੇਣ ਕੀਤਾ ਹੈ। ਸਰਕਾਰ ਦੀ ਪਲਾਨਿੰਗ ਹੈ ਕਿ ਸਾਰੇ ਪਰਿਵਾਰਾਂ 'ਚ ਜ਼ੀਰੋ ਬੈਲੇਂਸ 'ਤੇ ਜਨ-ਧਨ ਖਾਤੇ ਖੁੱਲਵਾਏ ਜਾਣ। ਇਸ ਨੂੰ ਸਭ ਤੋਂ ਵੱਡੀ ਵਿੱਤੀ ਸਮਾਵੇਸ਼ਨ ਉਪਕਰਣਾਂ ਦੇ ਰੂਪ 'ਚ ਦੇਖਿਆ ਗਿਆ ਸੀ। ਸਰਕਾਰ ਇਨ੍ਹਾਂ ਖਾਤਿਆਂ ਦਾ ਇਸਤੇਮਾਲ ਡਾਇਰੈਕਟ ਬੇਨਿਫਿਟ ਟ੍ਰਾਂਸਫਰ ਦੇ ਤੌਰ 'ਤੇ ਕਰਦੀ ਹੈ ਅਤੇ ਖਾਤੇਧਾਰਕਾਂ ਨੂੰ ਐਕਸੀਡੈਂਟ ਅਤੇ ਲਾਈਫ ਇੰਸ਼ਰੋਰੈਂਸ ਦਿੰਦੀ ਹੈ।
ਅੰਕੜਿਆਂ ਮੁਤਾਬਕ ਬੰਦ ਹੋਣ ਵਾਲੇ ਖਾਤਿਆਂ ਦੀ ਗਿਣਤੀ 'ਚ ਸਭ ਤੋਂ ਜ਼ਿਆਦਾਂ ਉੱਤਰ ਪ੍ਰਦੇਸ਼ ਹੈ ਜਿੱਥੇ 9.62 ਲੱਖ ਖਾਤੇ ਬੰਦ ਕੀਤੇ ਗਏ ਹਨ। ਉੱਥੇ ਇਸ ਤੋਂ ਬਾਅਦ ਮੱਧ ਪ੍ਰਦੇਸ਼ 'ਚ 44.4 ਲੱਖ, ਗੁਜਰਾਤ 'ਚ 4.19 ਲੱਖ, ਤਾਮਿਲਨਾਡੂ 'ਚ 3.55 ਲੱਖ, ਰਾਜਸਥਾਨ 'ਚ 3.11 ਲੱਖ, ਮਹਾਰਾਸ਼ਟਰ 'ਚ 3 ਲੱਖ, ਬਿਹਾਰ 'ਚ 2.90 ਲੱਖ, ਪੰਜਾਬ 'ਚ 2.28 ਲੱਖ, ਪੱਛਮੀ ਬੰਗਾਲ 'ਚ 2.23 ਲੱਖ ਅਤੇ ਦਿੱਲੀ 'ਚ 1.65 ਲੱਖ ਖਾਤੇ ਬੰਦ ਕੀਤੇ ਗਏ ਹਨ।
ਮੁੰਬਈ ਏਅਰਪੋਰਟ 'ਚ 24 ਘੰਟੇ 'ਚ 980 ਫਲਾਈਟਾਂ, ਟੁੱਟਿਆ ਰਿਕਾਰਡ
NEXT STORY