ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬਜਾਜ ਆਟੋ ਦੇ ਰਾਜੀਵ ਬਜਾਜ ਅਤੇ ਫਿਊਚਰ ਰਿਟੇਲ ਦੀ ਅਵਨੀ ਬਿਆਨੀ ਸਮੇਤ ਵੱਖ ਵੱਖ ਕੰਪਨੀਆਂ ਦੇ ਲਗਭਗ 200 ਨੋਜਵਾਨ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓ.) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਨੋਜਵਾਨ ਉਦਮੀਆਂ ਨੂੰ ਵਿਕਾਸ ਦਾ ਸਿਪਾਹੀ ਬਣਨ ਦੀ ਅਪੀਲ ਕੀਤੀ। ਦੀਵਾਲੀ 'ਚ ਤੋਹਫੇ ਦੇਣ ਤੋਂ ਪਹਿਲਾਂ ਦੇਸ਼ ਦੇ ਗਰੀਬਾਂ ਬਾਰੇ ਸੋਚਣਾ ਚਾਹੀਦਾ ਹੈ।ਇਸੇ ਦੌਰਾਨ ਮੋਦੀ ਨੇ ਕਿਹਾ ਕਿ ਸਰਕਾਰ ਲਈ ਸਾਰੇ ਸ਼ਹਿਰਵਾਸੀ ਅਹਿਮ ਹਨ। ਦੇਸ਼ ਕਿੱਥੇ ਜਾਵੇ ਇਹ ਸਰਕਾਰ ਦੀ ਜ਼ਿੰਮੇਦਾਰੀ ਹੈ। ਸਰਕਾਰ ਲਈ ਜਨਹਿਤ ਸਭ ਤੋਂ ਪਹਿਲਾਂ ਹੈ। ਸਰਕਾਰ ਨੇ ਸੋਚਣ ਦਾ ਤਰੀਕਾ ਬਦਲਿਆ ਹੈ।
ਹਰ ਵਿਅਕਤੀ ਚਾਹੁੰਦਾ ਹੈ ਕਿ ਭਾਰਤ ਆਜ਼ਾਦ ਹੋਵੇ, ਪਰ ਗਾਂਧੀ ਦੀ ਨੇ ਕੁਝ ਅਨੁਖੇ ਕੰਮ ਕੀਤੇ। ਇਸ ਬੈਠਕ 'ਚ 2022 ਤਕ ਨਵਾਂ ਭਾਰਤ, ਕਿਸਾਨਾਂ ਦੀ ਤਨਖਾਹ ਦੁਗਣੀ ਕਰਨ, ਕਲ ਲਈ ਸ਼ਹਿਰਾਂ ਦਾ ਨਿਰਮਾਣ, ਮੈਕ ਇਨ ਇੰਡੀਆ ਨੂੰ ਅੱਗੇ ਲੈ ਜਾਣ, ਵਿੱਤੀ ਖੇਤਰ 'ਚ ਸੁਧਾਰ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਸ਼ਾਮਲ ਹੈ।
ਇੰਫੋਸਿਸ ਦੇ ਸ਼ੇਅਰ 'ਤੇ ਸੇਬੀ ਦੀ ਨਜ਼ਰ : ਤਿਆਗੀ
NEXT STORY