ਜਲੰਧਰ—ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (msi) ਨੇ ਜਨਵਰੀ 2017 ਦੇ ਮੁਕਾਬਲੇ ਇਸ ਸਾਲ ਜਨਵਰੀ 'ਚ 4.8 ਫੀਸਦੀ ਜ਼ਿਆਦਾ ਗੱਡੀਆਂ ਵੇਚੀਆਂ ਹਨ। ਮਾਰੂਤੀ ਸੁਜ਼ੂਕੀ ਨੇ ਜਨਵਰੀ 2017 'ਚ 1,44,396 ਕਾਰਾਂ ਵੇਚੀਆਂ ਸਨ ਜਦਕਿ ਇਸ ਸਾਲ ਜਨਵਰੀ 'ਚ ਕੰਪਨੀ ਨੇ 1,51,351 ਗੱਡੀਆਂ ਵੇਚੀਆਂ ਹਨ। ਜਨਵਰੀ 2018 'ਚ ਘਰੇਲੂ ਬਾਜ਼ਾਰ 'ਚ ਕੰਪਨੀ ਦੀ ਸੇਲਸ 1,40,600 ਯੂਨਿਟ ਰਹੀ ਹੈ। ਉੱਥੇ ਪਿਛਲੇ ਸਾਲ ਜਨਵਰੀ 'ਚ ਕੰਪਨੀ ਨੇ 1,33,934 ਕਾਰਾਂ ਵੇਚੀਆਂ ਸਨ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਜਨਵਰੀ 2018 ਦੌਰਾਨ ਆਲਟੋ ਅਤੇ ਵੈਗਨਾਰ ਸਮੇਤ ਮਿਨੀ ਸੈਗਮੈਂਟ ਕਾਰਾਂ ਦੀ ਵਿਕਰੀ 12.2 ਫੀਸਦੀ ਘੱਟੀ ਹੈ। ਜਨਵਰੀ 2018 'ਚ ਕੰਪਨੀ ਨੇ ਮਿਨੀ ਸੈਗਮੈਂਟ 'ਚ 33,316 ਕਾਰਾਂ ਵੇਚੀਆਂ ਹਨ। ਜਦਕਿ ਜਨਵਰੀ 2017 'ਚ ਕੰਪਨੀ ਨੇ ਇਸ ਸੈਗਮੈਂਟ 'ਚ 37,928 ਕਾਰਾਂ ਵੇਚੀਆਂ ਸਨ।
ਕੰਪੈਕਟ ਸੈਗਮੈਂਟ ਦੀ ਸੇਲਸ ਜਨਵਰੀ 2018 'ਚ 21.6 ਫੀਸਦੀ ਵਧੀ
ਮਾਰੂਤੀ ਸੁਜ਼ੂਕੀ ਨੇ ਦੱਸਿਆ ਕਿ ਜਨਵਰੀ 2018 ਦੌਰਾਨ ਕੰਪੈਕਟ ਸੈਗਮੈਂਟ ਦੀ ਸੇਲਸ 21.6 ਫੀਸਦੀ ਵਧੀ ਹੈ। ਇਸ ਸੈਗਮੈਂਟ 'ਚ ਸਵਿਫਟ, ਐਸਟੀਲੋ, ਡਿਜ਼ਾਈਅਰ ਅਤੇ ਬਲੇਨੋ ਸ਼ਾਮਲ ਹਨ। ਕੰਪਨੀ ਨੇ ਇਸ ਸੈਗਮੈਂਟ ਦੀ4X 67,868 ਗੱਡੀਆਂ ਵੇਚੀਆਂ ਹਨ। ਜਦਕਿ ਜਨਵਰੀ 2017 ਦੌਰਾਨ ਕੰਪਨੀ ਨੇ 55,817 ਗੱਡੀਆਂ ਵੇਚੀਆਂ ਸਨ। ਮਾਰੂਤੀ ਸੁਜ਼ੂਕੀ ਨੇ ਦੱਸਿਆ ਕਿ ਜਨਵਰੀ 2018 'ਚ ਮਿਡ ਸਾਈਡਜ਼ ਸੇਡਾਨ ਸਿਆਜ਼ ਦੀ ਸੇਲਸ 22.5 ਫੀਸਦੀ ਘਟ ਕੇ 5,062 ਯੂਨਿਟਸ ਰਹੀ ਹੈ। ਉੱਥੇ, ਯੂਟਿਲੀਟੀ ਵ੍ਹੀਕਲਸ ਦੀ ਸੇਲਸ ਜਨਵਰੀ 2018 'ਚ 26.8 ਫੀਸਦੀ ਵਧ ਕੇ 20,693 ਯੂਨਿਟ ਰਹੀ ਹੈ। ਪਿਛਲੇ ਸਾਲ ਜਨਵਰੀ 'ਚ ਕੰਪਨੀ ਨੇ ਇਸ ਸੈਗਮੈਂਟ ਦੀ 16,313 ਕਾਰਾਂ ਵੇਚੀਆਂ ਸਨ।
ਸੇਬੀ ਦੇ ਨਿਦੇਸ਼ਕ ਮੰਡਲ ਦੀ ਬੈਠਕ 10 ਫਰਵਰੀ ਨੂੰ
NEXT STORY