ਨਵੀਂ ਦਿੱਲੀ (ਭਾਸ਼ਾ) - ਸਮਾਲ-ਕੈਪ ਅਤੇ ਮਿਡ-ਕੈਪ ਫੰਡਾਂ ਵਿੱਚ ਵਧਦੇ ਨਿਵੇਸ਼ਾਂ ਨੂੰ ਲੈ ਕੇ ਬਾਜ਼ਾਰ ਰੈਗੂਲੇਟਰ ਸੇਬੀ ਦੀ ਚਿੰਤਾ ਦੇ ਵਿਚਕਾਰ, ਮਾਹਰਾਂ ਨੇ ਕਿਹਾ ਹੈ ਕਿ ਇਨ੍ਹਾਂ ਫੰਡਾਂ ਵਿਚ ਨਿਕਾਸੀ ਦਾ ਕੋਈ ਚਿੰਤਾਜਨਕ ਸੰਕੇਤ ਵਿਖਾਈ ਨਹੀਂ ਦੇ ਰਿਹਾ। ਉਹਨਾਂ ਨੇ ਕਿਹਾ ਕਿ ਚਿੰਤਾਵਾਂ ਦੇ ਬਾਵਜੂਦ ਬਿਹਤਰ ਰਿਟਰਨ ਦੀ ਭਾਲ ਵਿੱਚ ਇਹਨਾਂ ਫੰਡਾਂ ਵਿੱਚ ਨਿਵੇਸ਼ ਜਾਰੀ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਸੇਬੀ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਮਿਉਚੁਅਲ ਫੰਡ ਕੰਪਨੀਆਂ ਨੂੰ ਕਿਹਾ ਕਿ ਉਹ ਉਹਨਾਂ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਲਈ ਇਕ ਰੂਪਰੇਖਾ ਤਿਆਰ ਕਰੇ, ਜਿਹਨਾਂ ਨੇ ਛੋਟੇ ਕੈਪ ਅਤੇ ਮਿਡ ਕੈਪ ਫੰਡਾਂ ਵਿੱਚ ਨਿਵੇਸ਼ ਕੀਤਾ ਹੈ। ਪਿਛਲੀਆਂ ਕੁਝ ਤਿਮਾਹੀਆਂ 'ਚ ਇਨ੍ਹਾਂ ਯੋਜਨਾਵਾਂ 'ਚ ਵੱਡੇ ਨਿਵੇਸ਼ ਕਾਰਨ ਸੇਬੀ ਨੇ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ - ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ
ਮਿਡ ਕੈਪ ਮਿਉਚੁਅਲ ਫੰਡਾਂ ਨੇ 2023 ਵਿੱਚ ਕੁੱਲ ਮਿਲਾ ਕੇ ਲਗਭਗ 23,000 ਕਰੋੜ ਰੁਪਏ ਇਕੱਠੇ ਕੀਤੇ, ਜਦੋਂ ਕਿ ਸਮਾਲ ਕੈਪ ਸਕੀਮਾਂ ਦਾ ਅੰਕੜਾ 41,000 ਕਰੋੜ ਰੁਪਏ ਤੋਂ ਵੱਧ ਸੀ। ਇਸ ਤੋਂ ਪਹਿਲਾਂ 2022 ਵਿੱਚ, ਮਿਡ ਕੈਪ ਫੰਡਾਂ ਨੇ 20,550 ਕਰੋੜ ਰੁਪਏ ਅਤੇ ਸਮਾਲ ਕੈਪ ਫੰਡਾਂ ਨੇ 19,795 ਕਰੋੜ ਰੁਪਏ ਇਕੱਠੇ ਕੀਤੇ ਸਨ। ਦੂਜੇ ਪਾਸੇ, ਲਾਰਜ ਕੈਪ ਮਿਉਚੁਅਲ ਫੰਡਾਂ 2023 ਦੌਰਾਨ ਲਗਭਗ 3,000 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਹੋਈ। ਫਿਨਵਾਈਜ਼ਰ ਦੇ ਸੰਸਥਾਪਕ ਅਤੇ ਸੀਈਓ ਜੈ ਸ਼ਾਹ ਨੇ ਕਿਹਾ ਕਿ ਚੇਤਾਵਨੀਆਂ ਦੇ ਬਾਵਜੂਦ, ਮਿਡ-ਕੈਪ ਅਤੇ ਸਮਾਲ-ਕੈਪ ਫੰਡਾਂ ਵਿੱਚ ਨਿਵੇਸ਼ ਜਾਰੀ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ
ਫਿਲਹਾਲ ਨਿਕਾਸੀ ਦਾ ਕੋਈ ਚਿੰਤਾਜਨਕ ਸੰਕੇਤ ਨਹੀਂ ਹੈ। ਮੋਤੀਲਾਲ ਓਸਵਾਲ ਏਐਮਸੀ ਦੇ ਫੰਡ ਮੈਨੇਜਰ ਨਿਕੇਤ ਸ਼ਾਹ ਨੇ ਕਿਹਾ ਕਿ ਛੋਟੀ ਮਿਆਦ ਵਿੱਚ ਸਮਾਲ ਕੈਪ ਅਤੇ ਮਿਡ ਕੈਪ ਸੈਗਮੈਂਟ ਵਿੱਚ ਕੁਝ ਗਿਰਾਵਟ ਆ ਸਕਦੀ ਹੈ, ਪਰ ਨਿਵੇਸ਼ਕਾਂ ਦੀ ਇਹਨਾਂ ਯੋਜਨਾਵਾਂ ਵਿੱਚ ਦਿਲਚਸਪੀ ਬਣੀ ਰਹੇਗੀ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Byjus ਨੇ ਬੰਦ ਕੀਤੇ ਸਾਰੇ ਦਫ਼ਤਰ, ਕਰਮਚਾਰੀਆਂ ਨੂੰ ਦਿੱਤੇ ਇਹ ਆਦੇਸ਼
NEXT STORY