ਨਵੀਂ ਦਿੱਲੀ— ਹੁਣ ਰੇਲਵੇ ਦੀ ਟਿਕਟ ਬੁਕਿੰਗ 'ਤੇ ਤੁਹਾਨੂੰ ਕੋਈ ਚਾਰਜ ਨਹੀਂ ਦੇਣਾ ਪਵੇਗਾ। ਜਾਣਕਾਰੀ ਮੁਤਾਬਕ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦੀ ਵੈੱਬਸਾਈਟ 'ਤੇ ਆਨਲਾਈਨ ਟਿਕਟ ਬੁੱਕ ਕਰਨ 'ਤੇ ਟ੍ਰਾਂਜੈਕਸ਼ਨ ਚਾਰਜ ਨਹੀਂ ਲੱਗੇਗਾ, ਬਸ਼ਰਤੇ ਕਿ ਤੁਸੀਂ ਡੈਬਿਟ ਕਾਰਡ ਨਾਲ ਬੁਕਿੰਗ ਕਰੋ।
ਆਈ. ਆਰ. ਸੀ. ਟੀ. ਸੀ. ਮੁਤਾਬਕ ਇਸ ਲਈ ਕਿਸੇ ਵੀ ਬੈਂਕ ਦਾ ਡੈਬਿਟ ਕਾਰਡ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜੇ ਆਨਲਾਈਨ ਬੁਕਿੰਗ 'ਤੇ 10-12 ਰੁਪਏ ਚਾਰਜ ਲੱਗਦਾ ਹੈ। ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਮਕਸਦ ਲੋਕਾਂ ਨੂੰ ਬਿਹਤਰ ਸੁਵਿਧਾ ਦੇਣਾ ਹੈ। ਕੁਝ ਸਮੇਂ ਪਹਿਲਾਂ ਹੀ ਆਈ. ਆਰ. ਸੀ. ਟੀ. ਸੀ. ਨੇ ਨਵਾਂ ਫੀਚਰ ਵੀ ਲਾਂਚ ਕੀਤਾ ਸੀ, ਜਿਸ ਦੀ ਮਦਦ ਨਾਲ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਵੇਟਿੰਗ ਟਿਕਟ ਦੇ ਕਨਵਫਰਮ ਹੋਣ ਦੀ ਕਿੰਨੀ ਉਮੀਦ ਹੈ।
ਲੋਕਾਂ ਦੀ ਥਾਲੀ 'ਚੋਂ ਗਾਇਬ ਹੋਈਆਂ ਸਬਜ਼ੀਆਂ
NEXT STORY